ਕੈਨੇਡਾ 'ਚ ਮਾਂ ਬੋਲੀ ਪੰਜਾਬੀ ਦੀ ਬੱਲੇ-ਬੱਲੇ, ਚੌਥੇ ਨੰਬਰ 'ਤੇ ਬੋਲੀ ਜਾਣ ਵਾਲੀ ਭਾਸ਼ਾ ਬਣੀ
2016 ਦੀ ਮਰਦਮਸ਼ੁਮਾਰੀ ਨਾਲੋਂ ਇਸ ਵਾਰ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ਵਿਚ 49 ਫੀਸਦੀ ਦਾ ਵਾਧਾ ਹੋਇਆ ਹੈ
Punjabi Language
ਓਟਾਵਾ - ਕੈਨੇਡਾ ਵਿਚ ਪੰਜਾਬੀ ਭਾਸ਼ਾ ਦਾ ਸਿਰ ਮਾਣ ਨਾਲ ਉੱਚਾ ਹੋ ਗਿਆ ਹੈ ਕਿਉਂਕਿ ਕੈਨੇਡਾ ਵਿਚ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ਚੌਥੇ ਨੰਬਰ ਤੇ ਦਰਜ ਕੀਤੀ ਗਈ ਹੈ। ਸਟੈਸਟਿਕਸ ਕੈਨੇਡਾ ਦੀ 2021 ਦੀ ਮਰਦਮਸ਼ੁਮਾਰੀ ਮੁਤਾਬਕ ਕੈਨੇਡਾ ਵਿਚ ਇੰਗਲਿਸ਼ ਅਤੇ ਫਰੈਂਚ ਤੋਂ ਇਲਾਵਾ ਘਰਾਂ ਵਿਚ ਸਭ ਤੋਂ ਵੱਧ ਮੈਂਡਰਿਨ ਤੇ ਉਸ ਤੋਂ ਬਾਅਦ ਪੰਜਾਬੀ (Punjabi ,520,000 speakers) ਬੋਲਣ ਵਾਲਿਆਂ ਦਾ ਨਾਮ ਆਉਂਦਾ ਹੈ।
2016 ਦੀ ਮਰਦਮਸ਼ੁਮਾਰੀ ਨਾਲੋਂ ਇਸ ਵਾਰ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ਵਿਚ 49 ਫੀਸਦੀ ਦਾ ਵਾਧਾ ਹੋਇਆ ਹੈ। ਕੈਨੇਡਾ ਵਿਚ ਹਿੰਦੀ ਬੋਲਣ ਵਾਲਿਆਂ ਅਤੇ ਗੁਜਰਾਤੀ ਬੋਲਣ ਵਾਲਿਆਂ ਦੀ ਗਿਣਤੀ 92,000 ਦਰਜ ਕੀਤੀ ਗਈ ਹੈ। ਟੋਰਾਂਟੋ ਵਿਚ ਇੰਗਲਿਸ਼ ਅਤੇ ਫਰੈਂਚ ਤੋਂ ਇਲਾਵਾ ਘਰਾਂ ਵਿਚ ਹੋਰ ਭਾਸ਼ਾਵਾਂ ਬੋਲਣ ਵਾਲਿਆਂ ਵਿਚ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ 10 ਫ਼ੀਸਦੀ ਅਤੇ ਵੈਨਕੂਵਰ ਵਿਚ 19 ਫੀਸਦੀ ਦਰਜ ਹੋਈ ਹੈ।