Canada News: ਅੰਮ੍ਰਿਤਧਾਰੀ ਅਰਸ਼ਦੀਪ ਸਿੰਘ ਕੈਨੇਡਾ ਪੁਲਿਸ ਵਿਚ ਹੋਇਆ ਭਰਤੀ
ਪੱਟੀ ਦੇ ਪਿੰਡ ਠੱਕਰਪੁਰਾ ਨਾਲ ਹੈ ਸਬੰਧਿਤ
Amritdhari Arshdeep Singh recruited in Canada Police: ਅਰਸ਼ਦੀਪ ਸਿੰਘ ਜੋ ਕਿ ਪੱਟੀ ਦੇ ਪਿੰਡ ਠੱਕਰਪੁਰਾ ਦਾ ਜੰਮਪਲ ਹੈ ਨੇ ਕੈਨੇਡਾ ਵਿਚ ਜਾ ਕੇ ਮੱਲਾਂ ਮਾਰੀਆਂ ਹਨ। ਸਾਬਤ ਸੂਰਤ ਰਹਿੰਦਿਆ ਅਰਸ਼ਦੀਪ ਸਿੰਘ ਕੈਨੇਡਾ ਪੁਲਿਸ ਵਿਚ ਭਰਤੀ ਹੋਇਆ ਹੈ ਤੇ ਕੈਨੇਡਾ ਦੇ ਸ਼ਹਿਰ ਤੂਨੀਆ ਵਿਚ ਡਿਊਟੀ ਕਰਨ ਜਾ ਰਿਹਾ ਹੈ।
ਅੰਮ੍ਰਿਤਧਾਰੀ ਅਰਸ਼ਦੀਪ ਸਿੰਘ ਦੇ ਪਿਤਾ ਸੁਖਵੰਤ ਸਿੰਘ ਤੇ ਭਰਾ ਸੁਖਵਿੰਦਰ ਸਿੰਘ ਨੇ ਦਸਿਆ ਕਿ ਅਰਸ਼ਦੀਪ ਸਿੰਘ ਨੇ ਸਾਰੀ ਸਿੱਖਿਆ ਅੱਵਲ ਦਰਜੇ ਵਿਚ ਪਾਸ ਕੀਤੀ ਤੇ ਖਡੂਰ ਸਾਹਿਬ ਵਿਖੇ ਚੱਲ ਰਹੇ ਨਿਸ਼ਾਨ ਏ ਸਿੱਖੀ ਅਕੈਡਮੀ ਵਿਚ ਐਨਡੀਏ ਦੀ ਪੜ੍ਹਾਈ ਕਰ ਕੇ ਉਸ ਨੇ ਪਹਿਲਾ ਦਰਜਾ ਪ੍ਰਾਪਤ ਕੀਤਾ ਸੀ। ਸਿਲੈਕਸ਼ਨ ਸਮੇਂ ਦੂਜਾ ਨੰਬਰ ਆ ਜਾਣ ਕਾਰਨ ਨਿਰਾਸ਼ ਹੋ ਕੇ ਕੈਨੇਡਾ ਚਲਾ ਗਿਆ ਜਿਥੇ ਕੈਨੇਡਾ ਪੁਲਿਸ ਵਿਚ ਭਰਤੀ ਹੋ ਗਿਆ ਹੈ।
ਅੰਮ੍ਰਿਤਸਰ ਤੋਂ ਬਹੋੜੂ ਦੀ ਰਿਪੋਰਟ
(For more news apart from “Amritdhari Arshdeep Singh recruited in Canada Police, ” stay tuned to Rozana Spokesman.)