Hoshiarpur News: ਹੁਸ਼ਿਆਰਪੁਰ ਦੇ ਨੌਜਵਾਨ ਦੀ ਪੁਰਤਗਾਲ 'ਚ ਹਾਦਸੇ ਦੌਰਾਨ ਮੌਤ
Hoshiarpur News: ਦੋ ਭੈਣਾਂ ਦਾ ਸੀ ਇਕਲੌਤਾ ਭਰਾ, ਨੌਜਵਾਨ ਦੇ ਪੰਜਾਬ ਆਉਣ 'ਤੇ ਵੱਡੀ ਭੈਣ ਦਾ ਕਰਨਾ ਸੀ ਵਿਆਹ
Hoshiarpur youth dies in accident in Portugal News
Hoshiarpur youth dies in accident in Portugal News: ਹੁਸ਼ਿਆਰਪੁਰ ਦੇ ਟਾਂਡਾ ਦੇ ਇਕ ਨੌਜਵਾਨ ਦੀ ਪੁਰਤਗਾਲ ’ਚ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਜਸਵਿੰਦਰ ਸਿੰਘ ਪੁੱਤਰ ਸਰਵਨ ਸਿੰਘ ਵਾਸੀ ਪਿੰਡ ਗਿੱਲਾਂ ਵਜੋਂ ਹੋਈ ਹੈ। ਮ੍ਰਿਤਕ ਚਾਰ ਸਾਲ ਪਹਿਲਾਂ ਰੋਜ਼ੀ-ਰੋਟੀ ਕਮਾਉਣ ਲਈ ਪੁਰਤਗਾਲ ਗਿਆ ਸੀ।
ਉੱਥੇ ਉਹ ਖੇਤੀਬਾੜੀ ਦਾ ਕੰਮ ਕਰਦਾ ਸੀ। ਜਾਣਕਾਰੀ ਅਨੁਸਾਰ ਬੀਤੇ ਦਿਨੀਂ ਮੋਟਰਸਾਈਕਲ ’ਤੇ ਕੰਮ ’ਤੇ ਜਾਂਦੇ ਸਮੇਂ ਵਾਪਰੇ ਇਕ ਹਾਦਸੇ ’ਚ ਉਸ ਦੀ ਮੌਤ ਹੋ ਗਈ। ਜਸਵਿੰਦਰ ਸਿੰਘ ਦੋ ਭੈਣਾਂ ਦਾ ਇਕਲੌਤਾ ਭਰਾ ਸੀ ਤੇ ਉਸ ਦੇ ਪੰਜਾਬ ਆਉਣ 'ਤੇ ਵੱਡੀ ਭੈਣ ਦਾ ਵਿਆਹ ਕਰਨਾ ਸੀ। ਜਸਵਿੰਦਰ ਸਿੰਘ ਦੇ ਪਿਤਾ ਸਰਵਨ ਸਿੰਘ ਨੇ ਜਸਵਿੰਦਰ ਸਿੰਘ ਦੀ ਮ੍ਰਿਤਕ ਦੇਹ ਭਾਰਤ ਲਿਆਉਣ ’ਚ ਸਰਕਾਰ ਨੂੰ ਮਦਦ ਦੀ ਅਪੀਲ ਕੀਤੀ ਹੈ।