Canada News: ਮਾਨਸਾ ਦੀ ਧੀ ਨੇ ਕੈਨੇਡਾ ਦੀ ਫ਼ੈਡਰਲ ਪੁਲਿਸ ਅਫ਼ਸਰ ਬਣ ਕੇ ਮਾਪਿਆਂ ਦਾ ਨਾਂ ਚਮਕਾਇਆ 

ਏਜੰਸੀ

ਖ਼ਬਰਾਂ, ਪੰਜਾਬੀ ਪਰਵਾਸੀ

Canada News: 2019  ’ਚ  ਕਰਕਸ਼ਨਲ ਆਫ਼ੀਸਰ ਵਜੋਂ ਭਰਤੀ ਹੋ ਕੇ 5 ਸਾਲ ਸ਼ਾਨਦਾਰ ਸੇਵਾਵਾਂ ਨਿਭਾਈਆਂ

Mansa's daughter became a federal police officer of Canada and brightened the name of her parents

 

Canada News: ਮਾਨਸਾ ਜ਼ਿਲ੍ਹੇ ਦੇ ਕਸਬਾ ਝੁਨੀਰ ਦੀ ਧੀ ਕਿਰਨਜੀਤ ਕੌਰ ਨੇ ਕੈਨੇਡਾ ਦੀ ਫ਼ੈਡਰਲ ਪੁਲਿਸ ਅਫ਼ਸਰ ਬਣ ਕੇ ਜਿਥੇ ਅਪਣੇ ਮਾਪਿਆਂ ਦਾ ਨਾਂ ਚਮਕਾਇਆ ਹੈ, ਉਥੇ ਉਸ ਨੇ ਮਾਨਸਾ ਜ਼ਿਲ੍ਹੇ ਨੂੰ ਚਾਰ ਚੰਨ ਲਾਏ ਨੇ। ਛੋਟੀ ਉਮਰੇ ਸਖ਼ਤ ਮਿਹਨਤ ਕਰਨ ਵਾਲੀ ਕਿਰਨਜੀਤ ਕੌਰ ਨੇ 5 ਸਾਲ ਕਰਨਲ ਡਿਗਰੀ ਕਾਲਜ ਚੂਲੜ ਵਿਖੇ ਪ੍ਰੋਫ਼ੈਸਰ ਵਜੋਂ ਵੀ ਅਪਣੀਆਂ ਸੇਵਾਵਾਂ ਨਿਭਾਈਆਂ।

ਕਿਰਨਜੀਤ ਕੌਰ ਪੁੱਤਰੀ ਲਾਭ ਸਿੰਘ ਨੇ 2014 ਵਿਚ ਕੈਨੇਡੀਅਨ ਪਰਮਾਨੈਂਟ ਰੈਜੀਡੈਂਸੀ ਤੌਰ ’ਤੇ ਚਲੇ ਗਏ। ਕੈਨੇਡਾ ਰਹਿੰਦਿਆਂ ਉਨ੍ਹਾਂ ਨੇ ਬਹੁਤ ਸੰਘਰਸ਼ ਕੀਤਾ। 2019  ’ਚ  ਕਰਕਸ਼ਨਲ ਆਫ਼ੀਸਰ ਵਜੋਂ ਭਰਤੀ ਹੋ ਕੇ 5 ਸਾਲ ਸ਼ਾਨਦਾਰ ਸੇਵਾਵਾਂ ਨਿਭਾਈਆਂ। ਸਾਲ 2024 ਦੌਰਾਨ ਰੋਇਲ ਕੈਨੇਡੀਅਨ ਮਾਊਂਟਰ ਪੁਲਿਸ ਵਿਚ ਭਰਤੀ ਹੋ ਕੇ ਫ਼ੈਡਰਲ ਪੁਲਿਸ ਅਫ਼ਸਰ ਬਣੇ।

ਉਨ੍ਹਾਂ ਅਪਣੀ ਮਿਹਨਤ ਪਿਛੇ ਜਿਥੇ ਅਪਣੇ ਮਾਪਿਆਂ, ਨਾਨਕਿਆਂ ਨੂੰ ਇਸ ਦਾ ਸਿਹਰਾ ਦਿੰਦੀ ਹੈ, ਉਥੇ ਉਨ੍ਹਾਂ ਦੇ ਘਰਾਂ ਵਿਚੋਂ ਮਾਮੇ ਦੇ ਬੇਟੇ ਡਾ.ਹਜ਼ੂਰ ਸਿੰਘ ਪ੍ਰੋਫ਼ੈਸਰ ਅਤੇ ਹੈੱਡ ਡਿਪਾਰਟਮੈਂਟ ਆਫ਼ ਇੰਜੀਨੀਅਰਿੰਗ ਤਲਵੰਡੀ ਸਾਬੋ ਦਾ ਵੀ ਵਿਸ਼ੇਸ਼ ਧਨਵਾਦ ਕਰਦੀ ਹੈ, ਜਿਨ੍ਹਾਂ ਨੇ ਉਨ੍ਹਾਂ ਦੀ ਉੱਚ ਪੱਧਰ ਦੀ ਤਲੀਮ ਦੌਰਾਨ ਗਾਈਡ ਕੀਤਾ। ਕਿਰਨਜੀਤ ਕੌਰ ਦਾ 2020 ਵਿਚ ਵਿਆਹ ਹੋਇਆ ਅਤੇ 2021 ਵਿਚ ਉਹ ਪਤੀ ਨੂੰ ਵੀ ਕੈਨੇਡਾ ਲੈ ਗਈ। ਕੈਨੇਡਾ ਰਹਿੰਦਿਆਂ ਨਾਲ ਨਾਲ ਉਨ੍ਹਾਂ ਨੇ ਅਪਣੀਆਂ ਪ੍ਰਵਾਰਕ ਜ਼ਿੰਮੇਵਾਰੀਆਂ ਨੂੰ ਬਾਖੂਬੀ ਨਿਭਾਇਆ। 

ਉਨ੍ਹਾਂ ਨੇ ਅਪਣੀਆਂ ਦੋਹਾਂ ਭੈਣਾਂ ਨੂੰ ਗਾਈਡ ਕਰਦਿਆਂ ਕੈਨੇਡਾ ਵਿਖੇ ਅਧਿਆਪਕ ਦੇ ਯੋਗ ਬਣਾਇਆ। ਇਲਾਕੇ ਭਰ ਵਿਚ ਖ਼ੁਸ਼ੀ ਹੈ ਕਿ ਝੁਨਿਰ ਵਰਗੇ ਕਸਬੇ ਵਿਚੋਂ ਉਠ ਕੇ ਉਨ੍ਹਾਂ ਨੂੰ ਕੈਨੇਡਾ ਵਿਚ ਵੱਡੇ ਪੁਲਿਸ ਅਧਿਕਾਰੀ ਵਜੋਂ ਅਪਣਾ ਸਫ਼ਰ ਸ਼ੁਰੂ ਕੀਤਾ।