Punjabi youth in Armenia: ਅਰਮੀਨੀਆ ਵਿਚ ਪੰਜਾਬੀ ਨੌਜਵਾਨ ਦੀ ਮੌਤ; ਚਾਰ ਮਹੀਨੇ ਪਹਿਲਾ ਗਿਆ ਸੀ ਵਿਦੇਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਦਸੂਹਾ ਅਧੀਨ ਪੈਂਦੇ ਪਿੰਡ ਘੋਗਰਾ ਹਲੇੜ ਨਾਲ ਸਬੰਧਤ ਸੀ ਅਜੇ ਕੁਮਾਰ

Death of Punjabi youth in Armenia

Punjabi youth in Armenia  ਚਾਰ ਮਹੀਨੇ ਪਹਿਲਾਂ ਵਿਦੇਸ਼ ਗਏ ਪੰਜਾਬੀ ਨੌਜਵਾਨ ਦੀ ਅਰਮੀਨੀਆ ਵਿਚ ਮੌਤ ਹੋ ਗਈ। ਮ੍ਰਿਤਕ ਦੀ ਦੇਹ ਭਾਰਤ ਲਿਆਉਣ ਲਈ ਪਰਿਵਾਰ ਨੇ ਸਰਕਾਰ ਨੂੰ ਮਦਦ ਦੀ ਗੁਹਾਰ ਲਗਾਈ ਹੈ। ਮਿਲੀ ਜਾਣਕਾਰੀ ਅਨੁਸਾਰ ਜ਼ਿਲ੍ਹਾ ਹੁਸ਼ਿਆਰਪੁਰ ਦੇ ਦਸੂਹਾ ਅਧੀਨ ਪੈਂਦੇ ਪਿੰਡ ਘੋਗਰਾ ਹਲੇੜ ਦਾ ਨੌਜਵਾਨ ਅਜੇ ਕੁਮਾਰ (23) ਚਾਰ ਮਹੀਨੇ ਪਹਿਲਾਂ ਹੀ ਅਪਣਾ ਭਵਿੱਖ ਬਣਾਉਣ ਅਰਮੀਨੀਆ ਗਿਆ ਸੀ।

ਬੀਤੇ ਦਿਨੀਂ ਬੀਮਾਰੀ ਕਾਰਨ ਉਸ ਦੀ ਮੌਤ ਹੋ ਗਈ। ਅਜੇ ਸਿੰਘ ਦੀ ਮੌਤ ਦੀ ਖ਼ਬਰ ਨਾਲ ਪੂਰੇ ਪਿੰਡ ਵਿਚ ਸੋਗ ਦੀ ਲਹਿਰ ਹੈ। ਮ੍ਰਿਤਕ ਅਜੇ ਦੇ ਪਿਤਾ ਸੁਰਜੀਤ ਸਿੰਘ ਨੇ ਦਸਿਆ ਕਿ ਉਨ੍ਹਾਂ ਦੇ ਪਰਿਵਾਰ ਦੀ ਆਰਥਕ ਹਾਲਤ ਬਹੁਤ ਮਾੜੀ ਹੈ ਅਤੇ ਅਜੇ ਉਨ੍ਹਾਂ ਦਾ ਇਕੋ ਇਕ ਸਹਾਰਾ ਸੀ। ਚਾਰ ਮਹੀਨੇ  ਪਹਿਲਾਂ ਹੀ ਉਨ੍ਹਾਂ ਨੇ ਅਪਣੇ ਪੁੱਤਰ ਨੂੰ ਕਰਜ਼ਾ ਚੁੱਕ ਕੇ ਵਿਦੇਸ਼ ਭੇਜਿਆ ਸੀ।

ਉਨ੍ਹਾਂ ਦਸਿਆ ਕਿ ਕੁੱਝ ਦਿਨ ਪਹਿਲਾਂ ਜਦੋਂ ਉਨ੍ਹਾਂ ਨੇ ਅਜੇ ਨਾਲ ਗੱਲ ਕੀਤੀ ਸੀ ਤਾਂ ਪਤਾ ਲੱਗਿਆ ਕਿ ਉਸ ਨੂੰ ਬੁਖਾਰ ਹੈ। ਦਿਨ-ਬ-ਦਿਨ ਉਸ ਦੀ ਸਿਹਤ ਵਿਗੜਦੀ ਗਈ ਅਤੇ ਬੀਤੇ ਕੱਲ੍ਹ ਕਿਸੇ ਨੇ ਫੋਨ ਕਰਕੇ ਦਸਿਆ ਕਿ ਅਜੇ ਦੀ ਮੌਤ ਹੋ ਗਈ ਹੈ।

ਸੁਰਜੀਤ ਸਿੰਘ ਨੇ ਦਸਿਆ ਕਿ ਮੈਂ ਬਹੁਤ ਗਰੀਬ ਹਾਂ ਅਤੇ ਅਜੇ ਮੇਰੇ ਘਰ ਦਾ ਇਕਲੌਤਾ ਕਮਾਊ ਜੀਅ ਸੀ। ਪਰਿਵਾਰ ਨੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਪੁੱਤਰ ਦੀ ਦੇਹ ਨੂੰ ਭਾਰਤ ਲਿਆਉਣ ਲਈ ਉਨ੍ਹਾਂ ਦੀ ਮਦਦ ਕੀਤੀ ਜਾਵੇ ਤਾਂ ਜੋ ਉਹ ਅਪਣੇ ਪੁੱਤਰ ਦਾ ਚਿਹਰਾ ਆਖਰੀ ਵਾਰ ਦੇਖ ਸਕਣ।

(For more news apart from Death of Punjabi youth in Armenia, stay tuned to Rozana Spokesman)