ਇਟਲੀ ਦੇ ਸ਼ਹਿਰ ਫਾਈਸਾ ਵਿਖੇ ਦੂਜੀ ਸੰਸਾਰ ਜੰਗ ਦੇ ਸ਼ਹੀਦ ਸੈਨਿਕਾਂ ਨੂੰ ਸ਼ਰਧਾਂਜਲੀਆਂ ਭੇਟ
ਸਿੱਖ ਆਪਣੀਆਂ ਜਾਨਾਂ ਦੇ ਕੇ ਦੂਸਰਿਆਂ ਦੀਆਂ ਜਾਨਾਂ ਬਚਾਉਂਦੇ ਹਨ।
ਮਿਲਾਨ - ਇਟਲੀ ਦੇ ਸ਼ਹਿਰ ਫਾਈਸਾ ਵਿਖੇ ਵਰਲਡ ਸਿਖ ਸ਼ਹੀਦ ਮਿਲਟਰੀ ਯਾਦਗਰ ਕਮੇਟੀ (ਰਜਿ.) ਇਟਲੀ ਅਤੇ ਕਮੂਨੇ ਦੀ ਫਾਈਸਾ ਵਲੋਂ ਮਿਲ ਕੇ ਦੂਸਰੀ ਸੰਸਾਰ ਜੰਗ ਵਿਚ ਸ਼ਹੀਦ ਹੋਏ ਸਿਖ ਫੌਜੀਆਂ ਅਤੇ ਇਟਲੀ ਦੇ ਸ਼ਹੀਦ ਫੌਜੀਆਂ ਦਾ 79ਵਾਂ ਸ਼ਹੀਦੀ ਦਿਵਸ ਮਨਾਇਆ ਗਿਆ। ਇਸ ਸ਼ਹੀਦੀ ਸਮਾਗਮ ਬਾਰੇ ਜਾਣਕਾਰੀ ਦਿੰਦਿਆਂ ਕਮੇਟੀ ਪ੍ਰਧਾਨ ਪ੍ਰਿਥੀਪਾਲ ਸਿੰਘ ਨੇ ਦੱਸਿਆ ਕਿ ਸ਼ਹੀਦੀ ਸਮਾਗਮ ਵਿਚ ਫਾਈਸਾ ਸ਼ਹਿਰ ਦੇ ਮੇਅਰ ਮਾਸਮੋ ਲਾਸੋਲਾ ਨੇ ਆਪਣੇ ਭਾਸ਼ਨ 'ਚ ਸਿੱਖ ਕੌਮ ਨੂੰ ਇਕ ਬਹਾਦਰ ਕੌਮ ਦੱਸਦਿਆ ਕਿਹਾ ਕਿ ਸਿੱਖ ਆਪਣੀਆਂ ਜਾਨਾਂ ਦੇ ਕੇ ਦੂਸਰਿਆਂ ਦੀਆਂ ਜਾਨਾਂ ਬਚਾਉਂਦੇ ਹਨ।
ਉਹਨਾਂ ਅੱਗੇ ਕਿਹਾ ਕਿ ਹੁਣ ਵੀ ਸਿੱਖ ਬਹੁਤ ਮਿਹਨਤ ਨਾਲ ਕੰਮ ਕਰਦੇ ਹਨ। ਸ਼ਰਧਾਂਲੀ ਸਮਾਗਮ ਵਿਚ ਸ਼ਾਮਲ ਹੋਣ ਲਈ ਭਾਰਤੀ ਕੌਸਲੇਟ ਮਿਲਾਨ ਤੋਂ ਕੌਸਲੇਟ ਅਧਿਕਾਰੀ ਰਾਜ ਕਮਲ ਸ਼ਾਮਲ ਹੋਏ। ਇਸ ਮੌਕੇ ਵਰਲਡ ਸਿਖ ਸ਼ਹੀਦ ਕਮੇਟੀ (ਰਜਿ) ਇਟਲੀ ਦੇ ਮੈਂਬਰ ਪ੍ਰਿਥੀਪਾਲ ਸਿੰਘ, ਸੇਵਾ ਸਿੰਘ ਫੌਜੀ, ਸਤਨਾਮ ਸਿੰਘ, ਗੁਰਮੇਲ ਸਿੰਘ ਭਟੀ, ਜਸਵੀਰ ਸਿੰਘ ਧਨੋਤਾ, ਹਰਜਾਪ ਸਿੰਘ, ਪਰਿਮੰਦਰ ਸਿੰਘ ਤੇ ਕਾਰਾਵੇਨੇਰੀ ,ਮਿਉਂਸੀਪਲ ਤੇ ਹੋਰ ਸਾਬਕਾ ਫੌਜੀਆਂ ਸ਼ਹੀਦਾਂ ਨੂੰ ਆਰਗਿਲ ਵਾਲਿਆਂ ਨੇ ਵੀ ਬੈਂਡ ਨਾਲ ਸ਼ਰਧਾਂਲੀ ਭੇਂਟ ਕੀਤੀ ਅਤੇ ਹੋਰ ਵੀ ਬਹੁਤ ਸਾਰੇ ਇਟਾਲੀਅਨ ਸ਼ਾਮਲ ਹੋਏ।