New Zealand Visa Changes: ਮਾਨਤਾ ਪ੍ਰਾਪਤ ਕਾਮੇ ਟਿਕੇ ਰਹਿਣ, ਕਾਰੋਬਾਰ ਚਲਦੇ ਰਹਿਣ, ਹੋਣਗੇ ਬਦਲਾਅ: ਇਮੀਗ਼੍ਰੇਸ਼ਨ ਮੰਤਰੀ
New Zealand Visa Changes: ਇਹ ਤਬਦੀਲੀਆਂ ਮਾਰਚ 2025 ਤੋਂ ਲਾਗੂ ਹੋਣਗੀਆਂ।
ਔਕਲੈਂਡ (ਹਰਜਿੰਦਰ ਸਿੰਘ ਬਸਿਆਲਾ) : ਨਿਊਜ਼ੀਲੈਂਡ ਇਮੀਗ੍ਰੇਸ਼ਨ ਨੇ ਥੋੜ੍ਹਾ ਨਰਮ ਪੈਂਦਿਆਂ ਨਿਯਮ ਅਤੇ ਸ਼ਰਤਾਂ ਵਿਚ ਅਗਲੇ ਸਾਲ ਤੋਂ ਥੋੜ੍ਹੀ ਹਿਲਜੁਲ ਕਰਨ ਦਾ ਫ਼ੈਸਲਾ ਕੀਤਾ ਹੈ। ਇਹ ਬਦਲਾਅ ਇਸ ਕਰ ਕੇ ਕੀਤੇ ਜਾ ਰਹੇ ਹਨ ਤਾਂ ਕਿ ਮਾਨਤਾ ਪ੍ਰਾਪਤ ਰੁਜ਼ਗਾਰ ਦਾਤਾਵਾਂ ਦੇ ਕਾਮੇ ਇਥੇ ਟਿਕੇ ਰਹਿਣ, ਕਾਰੋਬਾਰ ਚਲਦੇ ਰਹਿਣ ਅਤੇ ਨਵੇਂ ਸਿਰਿਆਂ ਦੁਬਾਰਾ ਕਾਮਿਆਂ ਦੀ ਘਾਟ ਨਾ ਪੈ ਜਾਵੇ।
ਇਮੀਗ੍ਰੇਸ਼ਨ ਮੰਤਰੀ ਏਰਿਕਾ ਸਟੈਨਫ਼ੋਰਡ ਦਾ ਕਹਿਣਾ ਹੈ ਕਿ ਇਮੀਗ੍ਰੇਸ਼ਨ ਨੀਤੀਆਂ ਆਰਥਕਤਾ ਦੇ ਪੁਨਰ ਨਿਰਮਾਣ ਲਈ ਬੁਨਿਆਦੀ ਢਾਂਚਾ ਹੈ। ਪ੍ਰੋਸੈਸਿੰਗ ਟਾਈਮ ਘੱਟ ਕੀਤਾ ਜਾ ਰਿਹਾ ਹੈ। ਹੁਣ ਦੋ ਮਹੀਨਿਆਂ ਦਾ ਕੰਮ ਦੋ ਹਫ਼ਤਿਆਂ ਵਿਚ ਹੋਣ ਲੱਗਾ ਹੈ। ਇਹ ਤਬਦੀਲੀਆਂ ਮਾਰਚ 2025 ਤੋਂ ਲਾਗੂ ਹੋਣਗੀਆਂ। ਸੋ ਅੰਤ ਕਹਿ ਸਕਦੇ ਹਾਂ ਕਿ ਇਮੀਗ੍ਰੇਸ਼ਨ ਨਿਊਜ਼ੀਲੈਂਡ ਨੇ ਪ੍ਰਵਾਸੀ ਕਾਮਿਆਂ ਦੇ ਲਈ ਨਿਯਮਾਂ ਅਤੇ ਸ਼ਰਤਾਂ ਵਾਲੀ ਚੂੜੀ ਥੋੜ੍ਹੀ ਢਿੱਲੀ ਕੀਤੀ ਹੈ ਤਾਂ ਕਿ ਮੌਜੂਦਾ ਅਤੇ ਭਵਿੱਖ ਵਿਚ ਕਾਮਿਆਂ ਦੀ ਪੂਰਤੀ ਨਿਰੰਤਰ ਬਣੀ ਰਹੇ।