ਕੈਨੇਡਾ 'ਚ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ
ਅਮਰਵੀਰ ਸਿੰਘ ਤਿੰਨ ਭੈਣਾਂ ਦਾ ਇਕਲੌਤਾ ਵੀਰ ਸੀ
ਰਾੜਾ ਸਾਹਿਬ (ਬਲਜੀਤ ਸਿੰਘ ਜ਼ੀਰਖ) : ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿਖੇ ਜ਼ਿੰਦਗੀ ਦੇ ਸੁਨਿਹਰੀ ਭਵਿਖ ਦੇ ਸੁਪਨੇ ਸਿਰਜ ਕੇ ਗਏ, ਨਜ਼ਦੀਕ ਪਿੰਡ ਕਟਾਹਰੀ ਦੇ ਇਕ ਨੌਜਵਾਨ ਅਮਰਵੀਰ ਸਿੰਘ (27) ਪੁੱਤਰ ਸ਼ਿੰਗਾਰਾ ਸਿੰਘ ਦੀ ਅਚਾਨਕ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਇਸ ਮੰਦਭਾਗੀ ਖ਼ਬਰ ਕਾਰਨ ਕਸਬਾ ਰਾੜਾ ਸਾਹਿਬ ਦੇ ਇਲਾਕੇ ’ਚ ਭਾਰੀ ਸੋਗ ਦੀ ਲਹਿਰ ਫੈਲ ਗਈ।
ਮ੍ਰਿਤਕ ਦੇ ਪਿਤਾ ਸ਼ਿੰਗਾਰਾ ਸਿੰਘ ਨੇ ਦਸਿਆ ਕਿ ਅਮਰਵੀਰ ਸਿੰਘ ਤਿੰਨ ਭੈਣਾਂ ਦਾ ਇਕਲੌਤਾ ਵੀਰ ਸੀ ਅਤੇ ਉਸ ਨੇ ਪੰਜਾਬ ਰਹਿੰਦੇ ਹੋਏ ਵੀ ਅਪਣਾ ਬਹੁਤ ਨਾਂ ਚਮਕਾਇਆ ਸੀ। ਉਹ ਚਾਰ ਸਾਲ ਪਹਿਲਾਂ ਹੀ 2022 ’ਚ ਉਚੇਰੀ ਵਿਦਿਆ ਹਾਸਲ ਕਰਨ ਲਈ ਬਰੈਂਪਟਨ ਕੈਨੇਡਾ ਗਿਆ ਸੀ।
ਜਦਕਿ ਹੁਣ ਉਹ ਵਰਕ ਪਰਮਿਟ ’ਤੇ ਟਰੱਕ ਚਲਾਉਂਦਾ ਸੀ ਤੇ ਇਸ ਸਾਲ ਪੰਜਾਬ ਆਉਣ ਦੀ ਯੋਜਨਾ ਬਣਾ ਰਿਹਾ ਸੀ, ਪਰ ਹੋਣੀ ਨੂੰ ਕੁੱਝ ਹੋਰ ਹੀ ਮਨਜ਼ੂਰ ਸੀ ਤੇ ਉਸ ਦੀ ਉਥੇ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਉਸ ਦੀ ਮ੍ਰਿਤਕ ਦੇਹ ਅੱਜ ਉਸ ਦੇ ਜੱਦੀ ਪਿੰਡ ਕਟਾਹਰੀ ਪੁੱਜਣ ਦੀ ਸੰਭਾਵਨਾ ਹੈ