ਅਫ਼ਗਾਨੀ ਸਿੱਖਾਂ ਅਤੇ ਹਿੰਦੂਆਂ ਨੇ ਪੀਐਮ ਮੋਦੀ ਨੂੰ ਸੁਣਾਈ ਹੱਡਬੀਤੀ, ਮੁਸ਼ਕਲ ਸਮੇਂ 'ਚ ਮਦਦ ਲਈ ਕੀਤਾ ਧੰਨਵਾਦ

ਏਜੰਸੀ

ਖ਼ਬਰਾਂ, ਪੰਜਾਬੀ ਪਰਵਾਸੀ

ਅਫਗਾਨਿਸਤਾਨ 'ਤੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਭਾਰਤ ਆਏ ਅਫਗਾਨ ਸਿੱਖ ਹਿੰਦੂਆਂ ਦੇ ਇਕ ਵਫਦ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ।

PM Modi meets Afghan Sikh-Hindu delegation at his residence


ਨਵੀਂ ਦਿੱਲੀ: ਅਫਗਾਨਿਸਤਾਨ 'ਤੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਭਾਰਤ ਆਏ ਅਫਗਾਨ ਸਿੱਖ ਹਿੰਦੂਆਂ ਦੇ ਇਕ ਵਫਦ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਇਹ ਬੈਠਕ ਦਿੱਲੀ 'ਚ ਪੀਐੱਮ ਮੋਦੀ ਦੀ ਰਿਹਾਇਸ਼ 'ਤੇ ਹੋਈ। ਪ੍ਰਧਾਨ ਮੰਤਰੀ ਨੇ ਪਹਿਲਾਂ ਵਫ਼ਦ ਦਾ ਸਵਾਗਤ ਕੀਤਾ ਅਤੇ ਉਸ ਤੋਂ ਬਾਅਦ ਉਹਨਾਂ ਵੱਲੋਂ ਲਿਆਂਦੇ ਤੋਹਫ਼ਿਆਂ ਨੂੰ ਸਵੀਕਾਰ ਕੀਤਾ। ਵਫ਼ਦ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਅਫ਼ਗਾਨੀ ਅੰਦਾਜ਼ ਵਿਚ ਸਾਫਾ ਪਹਿਨਾਇਆ।

PM Modi met an Afghan Sikh-Hindu delegation at his residence

ਅਫਗਾਨਿਸਤਾਨ ਦੇ ਸਿੱਖ-ਹਿੰਦੂ ਵਫਦ ਨੇ ਅਫਗਾਨਿਸਤਾਨ 'ਤੇ ਤਾਲਿਬਾਨ ਦੇ ਕਬਜ਼ੇ ਦੌਰਾਨ ਪੈਦਾ ਹੋਏ ਸੰਕਟ ਦੌਰਾਨ ਉਹਨਾਂ ਉੱਥੋਂ ਕੱਢੇ ਜਾਣ ਤੋਂ ਬਾਅਦ ਭਾਰਤ 'ਚ ਸ਼ਰਨ ਦੇਣ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ। ਮੀਟਿੰਗ ਦੌਰਾਨ ਪੀਐਮ ਮੋਦੀ ਨੇ ਅਫਗਾਨ ਨਾਗਰਿਕ ਨਿਦਾਨ ਸਿੰਘ ਸਚਦੇਵਾ ਨਾਲ ਵੀ ਗੱਲ ਕੀਤੀ, ਜਿਸ ਨੂੰ ਤਾਲਿਬਾਨ ਨੇ 2020 ਵਿਚ ਅਗਵਾ ਕਰ ਲਿਆ ਸੀ।

PM Modi met an Afghan Sikh-Hindu delegation at his residence

ਨਿਦਾਨ ਸਿੰਘ ਸਚਦੇਵਾ ਨੇ ਦੱਸਿਆ ਕਿ ਮੈਨੂੰ ਤਾਲਿਬਾਨ ਨੇ ਗੁਰਦੁਆਰੇ ਤੋਂ ਅਗਵਾ ਕੀਤਾ ਸੀ ਅਤੇ ਉਹ ਮੇਰਾ ਧਰਮ ਪਰਿਵਰਤਨ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਨਿਦਾਨ ਸਚਦੇਵਾ ਨੇ ਦੱਸਿਆ ਕਿ ਸਾਨੂੰ ਭਾਰਤੀ ਜਾਸੂਸ ਸਮਝ ਕੇ ਅਗਵਾ ਕੀਤਾ ਗਿਆ ਸੀ। ਸਚਦੇਵਾ ਨੇ ਪੀਐਮ ਮੋਦੀ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਅਫਗਾਨਿਸਤਾਨ ਦੇ ਬੁਰੇ ਸੰਕਟ ਦੌਰਾਨ ਭਾਰਤ ਸਰਕਾਰ ਵੱਲੋਂ ਦਿੱਤੀ ਗਈ ਮਦਦ ਤੋਂ ਅਸੀਂ ਬਹੁਤ ਖੁਸ਼ ਹਾਂ। ਉਹਨਾਂ ਕਿਹਾ ਕਿ ਸਾਨੂੰ ਸਿਰਫ਼ ਆਸਰਾ ਅਤੇ ਨਾਗਰਿਕਤਾ ਚਾਹੀਦੀ ਹੈ।

PM Modi meets Afghan Sikh-Hindu delegation at his residence

ਵਫਦ 'ਚ ਸ਼ਾਮਲ 1989 'ਚ ਅਫਗਾਨਿਸਤਾਨ ਤੋਂ ਭਾਰਤ ਆਏ ਤਰਿੰਦਰ ਸਿੰਘ ਨੇ ਕਿਹਾ ਕਿ ਅਸੀਂ ਕਾਬੁਲ 'ਚ ਆਪਣੀ ਸਥਿਤੀ ਤੋਂ ਪ੍ਰਧਾਨ ਮੰਤਰੀ ਮੋਦੀ ਨੂੰ ਜਾਣੂ ਕਰਵਾਇਆ ਸੀ। ਅਸੀਂ ਅੱਜ ਵੀ ਆਪਣੀ ਨਾਗਰਿਕਤਾ ਲਈ ਇਧਰ-ਉਧਰ ਭਟਕ ਰਹੇ ਹਾਂ। ਉਹਨਾਂ ਕਿਹਾ ਕਿ ਇਸ ਸਮੱਸਿਆ ਦੇ ਹੱਲ ਲਈ ਅਸੀਂ ਨਾਗਰਿਕਤਾ ਸੋਧ ਕਾਨੂੰਨ ਲਿਆਉਣ ਲਈ ਪੀਐਮ ਮੋਦੀ ਦਾ ਧੰਨਵਾਦ ਕੀਤਾ ਹੈ। ਪੀਐਮ ਮੋਦੀ ਨੂੰ ਮਿਲਣ ਪਹੁੰਚੇ ਵਫ਼ਦ ਵਿਚ ਗੁਲਜੀਤ ਸਿੰਘ, ਡਾਕਟਰ ਰਘੂਨਾਥ ਕੋਚਰ, ਹਰਭਜਨ ਸਿੰਘ, ਅਫਗਾਨ ਵਿੱਚ ਜਨਮੇ ਭਾਰਤੀ ਕਾਰੋਬਾਰੀ ਬੰਸਰੀ ਲਾਲ ਅਰੇਂਡੇ ਸ਼ਾਮਲ ਸਨ। ਇਸ ਮੀਟਿੰਗ ਵਿਚ ਸ਼ਾਮਲ ਜ਼ਿਆਦਾਤਰ ਲੋਕ ਉਹ ਸਨ ਜੋ ਪਿਛਲੇ ਦੋ ਦਹਾਕਿਆਂ ਵਿਚ ਅਫਗਾਨਿਸਤਾਨ ਤੋਂ ਭਾਰਤ ਪਰਤੇ ਹਨ।