ਬ੍ਰਿਟੇਨ ਵਿਚ ਪਰਵਾਸੀ ਭਾਰਤੀ ਨੂੰ ਜਬਰ ਜਨਾਹ ਮਾਮਲੇ 'ਚ 18 ਸਾਲ ਦੀ ਜੇਲ੍ਹ

ਏਜੰਸੀ

ਖ਼ਬਰਾਂ, ਪੰਜਾਬੀ ਪਰਵਾਸੀ

ਸਿੰਗਮਨੇਨੀ ਉੱਤਰੀ ਲੰਡਨ ਵਿਚ ਹੋਲੋਵੇ ਰੋਡ, ਇਸਲਿੰਗਟਨ ਅਤੇ ਹਾਈ ਰੋਡ, ਵੁੱਡ ਗ੍ਰੀਨ ਵਿਚ ਦੋ ਮਸਾਜ਼ ਪਾਰਲਰ ਚਲਾਉਂਦਾ ਹੈ।

18 years in prison in the case of rape of an immigrant Indian in Britain

ਲੰਡਨ : ਬ੍ਰਿਟੇਨ ਵਿਚ ਭਾਰਤੀ ਮੂਲ ਦੇ ਵਿਅਕਤੀ ਨੂੰ ਮਸਾਜ਼ ਪਾਰਲਰ ਵਿਚ ਲੜਕੀਆਂ ਨੂੰ ਨੌਕਰੀ ਦਾ ਲਾਲਚ ਦੇ ਕੇ ਜਬਰ ਜਨਾਹ ਕਰਨ ਦਾ ਦੋਸ਼ੀ ਪਾਇਆ ਗਿਆ ਹੈ। ਜਿਊਰੀ ਨੇ ਰਘੂ ਸਿੰਗਮਨੇਨੀ ਨੂੰ ਸਰਬਸੰਮਤੀ ਨਾਲ ਚਾਰ ਔਰਤਾਂ ਨਾਲ ਜੁੜੇ ਜਬਰ ਜਨਾਹ ਤੇ ਜਿਨਸੀ ਸ਼ੋਸ਼ਣ ਦੇ ਮਾਮਲੇ ਵਿਚ ਦੋਸ਼ੀ ਪਾਇਆ ਅਤੇ ਸ਼ੁੱਕਰਵਾਰ ਨੂੰ ਉਸ ਨੂੰ ਵੁੱਡ ਗ੍ਰੀਨ ਕਾਊਨ ਕੋਰਟ ਵਿਚ 18 ਸਾਲ ਦੀ ਸਜ਼ਾ ਵੀ ਸੁਣਾਈ। ਸਿੰਗਮਨੇਨੀ ਉੱਤਰੀ ਲੰਡਨ ਵਿਚ ਹੋਲੋਵੇ ਰੋਡ, ਇਸਲਿੰਗਟਨ ਅਤੇ ਹਾਈ ਰੋਡ, ਵੁੱਡ ਗ੍ਰੀਨ ਵਿਚ ਦੋ ਮਸਾਜ਼ ਪਾਰਲਰ ਚਲਾਉਂਦਾ ਹੈ।

ਮੈਟਰੋਪੋਲੀਟਨ ਪੁਲਿਸ ਨੇ ਕਿਹਾ ਕਿ ਉਹ ਔਰਤਾਂ ਦੇ ਆਉਣ ਅਤੇ ਪਾਰਲਰ ਵਿਚ ਕੰਮ ਕਰਨ ਲਈ ਜੌਬ ਐਪ 'ਤੇ ਇਸ਼ਤਿਹਾਰ ਦਿੰਦਾ ਸੀ ਅਤੇ ਔਰਤਾਂ ਨੂੰ ਮਿਲਣ ਲਈ ਅਪੁਆਇੰਟਮੈਂਟ ਲੈਂਦਾ ਸੀ ਅਤੇ ਫਿਰ ਜਿਨਸੀ ਸ਼ੋਸ਼ਣ ਕਰਦਾ ਸੀ। ਮਾਮਲੇ ਦੀ ਜਾਂਚ ਦੀ ਅਗਵਾਈ ਕਰਨ ਵਾਲੇ ਕਾਂਸਟੇਬਲ ਹੁਸੈਨ ਸਈਮ ਨੇ ਦੱਸਿਆ ਕਿ ਇਸ ਵਿਅਕਤੀ ਨੇ ਨੌਜਵਾਨ ਔਰਤਾਂ ਦੇ ਜਿਨਸੀ ਸ਼ੋਸ਼ਣ ਦੀ ਇਕ ਲੜੀ ਨੂੰ ਅੰਜਾਮ ਦੇਣ ਲਈ ਆਪਣੀ ਸਥਿਤੀ ਦਾ ਇਸਤੇਮਾਲ ਕੀਤਾ। ਇਨ੍ਹਾਂ ਵਿਚੋਂ ਕਈ ਔਰਤਾਂ ਦੋਸ਼ੀ ਦੇ ਪਾਰਲਰ ਵਿਚ ਰੁਜ਼ਗਾਰ ਦੀ ਉਮੀਦ ਵਿਚ ਗਈਆਂ ਪਰ ਉਨ੍ਹਾਂ ਨੂੰ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਹੋਣਾ ਪਿਆ।