ਕੇਰਲ ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਈ ਖਾਲਸਾ ਏਡ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਖਾਲਸਾ ਏਡ ਸੰਸਥਾ ਦੇ ਮੈਂਬਰਾਂ ਨੇ ਕੋਈ ਵੀ ਅਜਿਹਾ ਦਿਨ ਖਾਲੀ ਨਹੀਂ ਜਾਣ ਦਿੱਤਾ ਜਦੋਂ ਦੁਨੀਆ ਦੇ ਕਿਸੇ ਕੋਨੇ ਵਿਚ ਕੋਈ ਆਫ਼ਤ ਟੁੱਟੀ ਹੋਵੇ

Khalsa Aid volunteers reach Kochi

ਕੇਰਲ, ਖਾਲਸਾ ਏਡ ਸੰਸਥਾ ਦੇ ਮੈਂਬਰਾਂ ਨੇ ਕੋਈ ਵੀ ਅਜਿਹਾ ਦਿਨ ਖਾਲੀ ਨਹੀਂ ਜਾਣ ਦਿੱਤਾ ਜਦੋਂ ਦੁਨੀਆ ਦੇ ਕਿਸੇ ਕੋਨੇ ਵਿਚ ਕੋਈ ਆਫ਼ਤ ਟੁੱਟੀ ਹੋਵੇ 'ਤੇ ਉਨ੍ਹਾਂ ਨੇ ਪੀੜਤਾਂ ਦੀ ਬਾਂਹ ਨਾ ਫੜੀ ਹੋਵੇ।

ਭਿਆਨਕ ਹੜ੍ਹ ਦਾ ਸਾਹਮਣੇ ਕਰ ਰਹੇ ਕੇਰਲ ਨਿਵਾਸੀਆਂ ਲਈ ਸੰਸਾਰ ਪ੍ਰਸਿੱਧ ਖਾਲਸਾ ਏਡ ਸੰਸਥਾ ਮਦਦ ਲਈ ਹਮੇਸ਼ਾ ਵਾਂਗੂ ਫਿਰ ਅੱਗੇ ਆਈ ਹੈ। ਖਾਲਸਾ ਏਡ ਦੇ ਮੈਂਬਰਾਂ ਦੇ ਵੱਲੋਂ ਹੜ੍ਹ ਵਿਚ ਫਸੇ ਲੋਕਾਂ ਦੀ ਹਰ ਸੰਭਵ ਮਦਦ ਕੀਤੀ ਜਾ ਰਹੀ ਹੈ। ਖਾਲਸਾ ਏਡ ਏਸ਼ੀਆ ਦੇ ਸੀ.ਈ.ਓ. ਅਮਰਪ੍ਰੀਤ ਸਿੰਘ ਨੇ ਦੱਸਿਆ ਕਿ ਪੰਜਾਬ ਤੋਂ 4 ਅਤੇ ਸਥਾਨਿਕ 7 ਮੈਬਂਰਾਂ ਵੱਲੋਂ ਹੜ੍ਹ ਪੀੜਤਾਂ ਦੀ ਮਦਦ ਲਈ ਕਾਰਜ ਸ਼ੁਰੂ ਕੀਤਾ ਹੈ। 

ਅਮਰਪ੍ਰੀਤ ਨੇ ਦੱਸਿਆ ਕਿ ਕੋਚੀ ਦੇ ਗੁਰਦੁਆਰੇ ਸ਼੍ਰੀ ਗੁਰੂ ਸਿੰਘ ਸਭਾ ਵਿਚ ਰੋਜ਼ ਦਾ ਲੰਗਰ ਤਿਆਰ ਕਰਕੇ ਜ਼ਰੂਰਤ ਮੰਦ ਲੋਕਾਂ ਤੱਕ ਪਹੁੰਚਾਇਆ ਜਾ ਰਿਹਾ ਹੈ। ਇਸ ਕਾਰਜ ਵਿਚ ਗੁਰੂਦੁਆਰਾ ਸਾਹਿਬ ਦੀ ਕਮੇਟੀ ਵੱਲੋਂ ਵੀ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ। ਅਮਰਪ੍ਰੀਤ ਨੇ ਦੱਸਿਆ ਕਿ ਖਾਲਸਾ ਏਡ ਵੱਲੋਂ ਲੱਗਭੱਗ ਦੋ ਮਹੀਨੇ ਤੱਕ ਉੱਥੇ ਰਹਿ ਕੇ ਹੜ੍ਹ ਪੀੜਤਾਂ ਦੀ ਮਦਦ ਕੀਤੀ ਜਾਵੇਗੀ।  

ਧਿਆਨ ਦੇਣ ਯੋਗ ਹੈ ਕਿ 100 ਸਾਲ ਵਿਚ ਪਹਿਲੀ ਵਾਰ ਕੇਰਲ ਵਿਚ ਲਗਾਤਾਰ ਅਜਿਹਾ ਭਿਆਨਕ ਮੀਂਹ ਪਿਆ ਹੈ ਜਿਸ ਕਾਰਨ ਹੁਣ ਤੱਕ 324 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 2,857 ਲੋਕ ਬੇਘਰ ਹੋ ਗਏ ਹਨ। ਭਾਰਤੀ ਮੌਸਮ ਵਿਗਿਆਨ ਵਿਭਾਗ ਨੇ ਕੇਰਲ ਦੇ ਕੋਲਮ, ਪਥਾਨਾਮਥਿੱਟਾ, ਏਰਨਾਕੁਲਮ, ਕੋੱਟਾਇਮ, ਇਡੁੱਕੀ, ਪਲੱਕੜ, ਕੋਝੀਕੋਡ ਅਤੇ ਵਾਇਨਾਡ ਜ਼ਿਲਿਆਂ ਵਿਚ 17 ਅਤੇ 18 ਅਗਸਤ ਨੂੰ ਭਾਰੀ ਮੀਂਹ ਦੀ ਚਿਤਾਵਨੀ ਜਾਰੀ ਕਰ ਦਿੱਤੀ ਹੈ।