ਨਾਰਵੇ 'ਚ ਅੰਮ੍ਰਿਤਪਾਲ ਸਿੰਘ ਬਣੇ ਪਹਿਲੇ ਪੰਜਾਬੀ ਨਗਰ ਕੌਂਸਲਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਨਾਰਵੇ ਦੇ ਸ਼ਹਿਰ ਦਰਮਨ 'ਚ ਪੰਜਾਬੀ ਮੂਲ ਦੇ ਅੰਮ੍ਰਿਤਪਾਲ ਸਿੰਘ ਨੇ ਨਗਰ ਕੌਂਸਲ ਚੋਣਾਂ ਵਿਚ ਜਿੱਤ ਹਾਸਲ ਕੀਤੀ ਹੈ। ਇੰਝ ਉਹ ਪਹਿਲੇ ਸਿੱਖ ਕੌਂਸਲਰ ਬਣ ਗਏ ਹਨ।

Amritpal Singh

ਓਸਲੋ  18 ਸਤੰਬਰ : ਨਾਰਵੇ ਦੇ ਸ਼ਹਿਰ ਦਰਮਨ 'ਚ ਪੰਜਾਬੀ ਮੂਲ ਦੇ ਅੰਮ੍ਰਿਤਪਾਲ ਸਿੰਘ ਨੇ ਨਗਰ ਕੌਂਸਲ ਚੋਣਾਂ ਵਿਚ ਜਿੱਤ ਹਾਸਲ ਕੀਤੀ ਹੈ। ਇੰਝ ਉਹ ਪਹਿਲੇ ਸਿੱਖ ਕੌਂਸਲਰ ਬਣ ਗਏ ਹਨ। ਉਨ੍ਹਾਂ ਇਹ ਚੋਣ ਹੋਇਰੇ ਪਾਰਟੀ ਦੀ ਟਿਕਟ ਉੱਤੇ ਲੜੀ ਸੀ ਤੇ ਆਪਣੇ ਮੁਕਾਬਲੇ ਖੜ੍ਹੇ 34 ਉਮੀਦਵਾਰਾਂ ਨੂੰ ਹਰਾਇਆ ਹੈ।
25 ਸਾਲ ਪਹਿਲਾਂ ਪਿਤਾ ਨਰਪਾਲ ਸਿੰਘ ਔਜਲਾ ਕੋਲ ਪੜ੍ਹਾਈ ਮੁਕੰਮਲ ਕਰਨ ਗਏ ਅੰਮ੍ਰਿਤਪਾਲ ਨੇ ਅਰਥ–ਸ਼ਾਸਤਰ ਅਤੇ ਫ਼ਾਈਨਾਂਸ ਦੀ ਮਾਸਟਰ ਡਿਗਰੀ ਨਾਰਵੇ ਤੋਂ ਹਾਸਲ ਕੀਤੀ। ਉਹ ਨਾਰਵੇ 'ਚ ਇਨਕਮ ਟੈਕਸ ਕਮਿਸ਼ਨਰ ਬਣੇ।

ਇਸ ਵੇਲੇ ਉਹ ਬਹੁ–ਰਾਸ਼ਟਰੀ ਕੰਪਨੀ ਨੌਰਸ਼ਕ ਹੀਦਰੋ 'ਚ ਬਤੌਰ ਡਾਇਰੈਕਟਰ ਸੇਵਾਵਾਂ ਦੇ ਰਹੇ ਹਨ ਅਤੇ ਟਰੇਡ ਯੂਨੀਅਨ ਦੀ ਕਾਰਜਕਾਰੀ ਕਮੇਟੀ ਦੇ ਮੈਂਬਰ ਵੀ ਹਨ। ਕਪੂਰਥਲਾ ਦੇ ਅੰਮ੍ਰਿਤਪਾਲ ਸਿੰਘ ਫ਼ਤਿਹਗੜ੍ਹ ਸਾਹਿਬ ਦੇ ਸਰਹਿੰਦ ਸ਼ਹਿਰ 'ਚ ਜਵਾਈ ਹਨ। ਉਨ੍ਹਾਂ ਦੀ ਸੱਸ ਪਰਮਜੀਤ ਕੌਰ ਸਰਹਿੰਦ ਲਿਖਾਰੀ ਸਭਾ ਫ਼ਤਿਹਗੜ੍ਹ ਸਾਹਿਬ ਦੇ ਜਨਰਲ ਸਕੱਤਰ ਹਨ ਤੇ ਸਹੁਰਾ ਊਧਮ ਸਿੰਘ ਗੁਰਦੁਆਰਾ ਸ੍ਰੀ ਫ਼ਤਿਹਗੜ੍ਹ ਸਾਹਿਬ ਦੇ ਸੇਵਾ–ਮੁਕਤ ਮੈਨੇਜਰ ਰਹਿ ਚੁੱਕੇ ਹਨ। ਨਾਰਵੇ ਸਰਕਾਰ ਨੇ ਪਿੱਛੇ ਜਿਹੇ ਸਿੱਖਾਂ ਨੂੰ ਹਦਾਇਤ ਕੀਤੀ ਸੀ

ਕਿ ਉਹ ਅਪਣੇ ਕੰਨ ਨੰਗੇ ਕਰ ਕੇ ਤਸਵੀਰਾਂ ਖਿਚਵਾਉਣ, ਤਦ ਹੀ ਪਾਸਪੋਰਟ ਮਿਲੇਗਾ।ਅੰਮ੍ਰਿਤਪਾਲ ਸਿੰਘ ਨੇ ਇਸ ਹਦਾਇਤ ਦਾ ਜ਼ੋਰਦਾਰ ਵਿਰੁਧ ਕੀਤਾ ਸੀ। ਉਨ੍ਹਾਂ ਤਦ ਬਹੁਤ ਸਾਰੀਆਂ ਸਿੱਖ ਜਥੇਬੰਦੀਆਂ ਲਾਲ ਮਿਲ ਕੇ ਇਸ ਮੁੱਦੇ ਨੂੰ ਭਾਰਤ ਸਰਕਾਰ ਤਕ ਪਹੁੰਚਾਇਆ ਸੀ।
ਉਹ ਇਸ ਲਈ ਖ਼ਾਸ ਤੌਰ ਉੱਤੇ ਭਾਰਤ ਆਏ ਤੇ ਇਕ ਵਫ਼ਦ ਨੂੰ ਨਾਲ ਲੈ ਕੇ ਨਾਰਵੇ ਦੇ ਸਰਕਾਰੀ ਅਫ਼ਸਰਾਂ ਨੂੰ ਮਿਲੇ। ਖੁੱਲ੍ਹੀ ਬਹਿਸ ਤੋਂ ਬਾਅਦ ਉੱਥੋਂ ਦੀ ਸਰਕਾਰ ਨੇ ਭਰੋਸਾ ਦਿਤਾ ਸੀ ਕਿ ਉਹ ਇਸ ਉੱਤੇ ਛੇਤੀ ਵਿਚਾਰ ਕਰਨਗੇ।