Punjab News: ਕੈਲੀਫ਼ੋਰਨੀਆ ਵਿਚ ਪੰਜਾਬੀ ਦੀ ਹਾਦਸੇ ਵਿਚ ਮੌਤ, ਫਗਵਾੜਾ ਦੇ ਪਿੰਡ ਪਲਾਹੀ ਦਾ ਜੰਮਪਲ ਸੀ ਮ੍ਰਿਤਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

Punjab News: ਚੰਗੇ ਭਵਿੱਖ ਲਈ 2 ਸਾਲ ਪਹਿਲਾਂ ਗਿਆ ਸੀ ਵਿਦੇਸ਼

Punjabi Mandeep Singh Sall (39) dies in accident in California

Punjabi Mandeep Singh dies in accident in California:  ਅਮਰੀਕਾ ਤੋਂ ਦੁਖ਼ਦਾਈ ਖ਼ਬਰ ਸਾਹਮਣੇ ਆਈ ਹੈ। ਇਥੇ ਕੈਲੀਫ਼ੋਰਨੀਆ 'ਚ ਇਕ ਟਰੱਕ ਵਾਸ਼ 'ਤੇ ਕੰਮ ਕਰਨ ਵਾਲੇ ਪੰਜਾਬੀ ਦੀ ਹਾਦਸੇ ਵਿਚ ਮੌਤ ਹੋ ਗਈ।

ਮ੍ਰਿਤਕ ਦੀ ਪਛਾਣ ਮਨਦੀਪ ਸਿੰਘ ਸੱਲ (39) ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਸੋਮਵਾਰ ਨੂੰ ਸ਼ਾਮ 5:15 ਵਜੇ ਜਦੋਂ ਉਹ ਕੰਮ ਤੋਂ ਵਾਪਸ ਆਪਣੀ ਰਿਹਾਇਸ਼ ਵੱਲ ਪੈਦਲ ਹੀ ਆ ਰਿਹਾ ਸੀ ਤਾਂ ਰਸਤੇ 'ਚ ਦੁਰਘਟਨਾ ਦਾ ਸ਼ਿਕਾਰ ਹੋ ਗਿਆ, ਜਿੱਥੋਂ ਉਸ ਨੂੰ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਮਨਦੀਪ ਸਿੰਘ ਸੱਲ ਫਗਵਾੜਾ ਦੇ ਪਿੰਡ ਪਲਾਹੀ ਨਾਲ ਸਬੰਧਿਤ ਸੀ ਤੇ ਰੋਜ਼ੀ ਰੋਟੀ ਲਈ 2 ਸਾਲ ਪਹਿਲਾਂ ਅਮਰੀਕਾ ਗਿਆ ਸੀ। ਮਨਦੀਪ ਆਪਣੇ ਪਿੱਛੇ ਪਤਨੀ, 8 ਸਾਲਾ ਬੇਟੀ ਤੇ 5 ਸਾਲਾ ਪੁੱਤਰ ਛੱਡ ਗਿਆ ਹੈ। ਮਨਦੀਪ ਦੀ ਮ੍ਰਿਤਕ ਦੇਹ ਨੂੰ ਕਾਨੂੰਨੀ ਕਾਰਵਾਈ ਤੋਂ ਬਾਅਦ ਭਾਰਤ ਲਿਆਉਣ ਲਈ ਯਤਨ ਆਰੰਭ ਕੀਤੇ ਗਏ ਹਨ। ਪੁੱਤ ਦੀ ਮੌਤ ਦੀ ਖ਼ਬਰ ਮਿਲਣ ਤੋਂ ਬਾਅਦ ਮਾਪਿਆਂ ਦਾ ਰੋ-ਰੋ ਬੁਰਾ ਹਾਲ ਹੈ।