Canada News: ਪੰਜਾਬ ਦੇ ਜੰਮਪਲ ਜਗਰੂਪ ਬਰਾੜ ਬ੍ਰਿਟਿਸ਼ ਕੋਲੰਬੀਆ 'ਚ ਬਣੇ ਕੈਬਨਿਟ ਮੰਤਰੀ
Canada News: Mining & Critical Resources ਦਾ ਦਿੱਤਾ ਗਿਆ ਮਹਿਕਮਾ
Jagroop Brar, born in Punjab, became a cabinet minister in British Columbia
Canada News: ਬਠਿੰਡਾ ਦੇ ਪਿੰਡ ਦਿਉਣ ਦੇ ਜਗਰੂਪ ਸਿੰਘ ਨੇ ਵਿਦੇਸ਼ੀ ਧਰਤੀ ਉੱਤੇ ਬੱਲੇ-ਬੱਲੇ ਕਰਵਾ ਦਿੱਤੀ ਹੈ। ਜਗਰੂਪ ਸਿੰਘ ਛੇਵੀਂ ਵਾਰ ਬ੍ਰਿਟਿਸ਼ ਕੋਲੰਬੀਆ ਸੂਬੇ ਦੇ MLA ਚੁਣੇ ਗਏ ਹਨ।
ਜਗਰੂਪ ਸਿੰਘ ਬਰਾੜ ਨਵੀਂ NDP ਸਰਕਾਰ ਵਿਚ ਕੈਬਨਿਟ ਮੰਤਰੀ ਬਣਾਏ ਗਏ ਹਨ। ਡੇਵਿਡ ਏਬੀ ਦੀ ਵਜ਼ਾਰਤ ਵਿਚ ਜਗਰੂਪ ਨੇ ਹੋਰਨਾਂ ਮੰਤਰੀਆਂ ਨਾਲ ਅੱਜ ਅਹੁਦੇ ਦੀ ਸਹੁੰ ਚੁੱਕੀ ਹੈ। ਉਨ੍ਹਾਂ ਨੂੰ Mining & Critical Resources ਦਾ ਮਹਿਕਮਾ ਦਿੱਤਾ ਗਿਆ ਹੈ। ਜਗਰੂਪ ਬਰਾੜ ਪਿਛਲੇ BC ਕੈਬਨਿਟ ਵਿਚ ਰਾਜ ਮੰਤਰੀ ਸਨ।