ਨਵਜੰਮੀ ਬੱਚੀ ਨੂੰ ਮ੍ਰਿਤਕ ਦੱਸ ਡੱਬੇ 'ਚ ਬੰਦ ਕਰ ਭੇਜਿਆ ਘਰ!

ਏਜੰਸੀ

ਖ਼ਬਰਾਂ, ਪੰਜਾਬੀ ਪਰਵਾਸੀ

ਦਿੱਲੀ ਦੇ LNJP ਹਸਪਤਾਲ ਦੀ ਸ਼ਰਮਨਾਕ ਵੀਡੀਓ ਹੋਈ ਵਾਇਰਲ 

Representational Image


ਨਵੀਂ ਦਿੱਲੀ : ਉਂਝ ਤਾਂ ਡਾਕਟਰ ਨੂੰ ਰੱਬ ਦਾ ਦਰਜਾ ਦਿੱਤਾ ਜਾਂਦਾ ਹੈ ਪਰ ਜਦੋਂ ਇਹ 'ਰੱਬ' ਆਪਣਾ ਫਰਜ਼ ਸਹੀ ਢੰਗ ਨਾਲ ਨਿਭਾਉਣ ਵਿੱਚ ਅਸਫਲ ਰਹਿੰਦੇ ਹਨ ਫਿਰ ਆਮ ਲੋਕਾਂ ਦਾ ਭਰੋਸਾ ਵੀ ਉਨ੍ਹਾਂ ਤੋਂ ਉੱਠ ਜਾਂਦਾ ਹੈ। ਦੇਸ਼ ਦੀ ਸਿਹਤ ਪ੍ਰਣਾਲੀ 'ਤੇ ਭਰੋਸਾ ਵਧਾਉਣ ਵਾਲੀ ਅਜਿਹੀ ਹੀ ਸ਼ਰਮਨਾਕ ਵੀਡੀਓ ਦੇਸ਼ ਦੀ ਰਾਜਧਾਨੀ ਦਿੱਲੀ ਤੋਂ ਸਾਹਮਣੇ ਆਈ ਹੈ। ਜਿੱਥੇ ਦਿੱਲੀ ਦੇ ਨਾਮਵਰ ਹਸਪਤਾਲ ਨੇ ਨਵਜੰਮੀ ਬੱਚੀ ਦਾ ਇਲਾਜ ਕਰਨ ਤੋਂ ਇਨਕਾਰ ਕਰ ਦਿੱਤਾ। 

ਰਾਜਧਾਨੀ ਦਿੱਲੀ ਦੇ ਇੱਕ ਵੱਡੇ ਹਸਪਤਾਲ LNJP ਦਾ ਇੱਕ ਸ਼ਰਮਨਾਕ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਐਤਵਾਰ ਦੁਪਹਿਰ 2 ਵਜੇ ਜਨਮੀ ਇੱਕ ਬੱਚੀ ਨੂੰ ਹਸਪਤਾਲ ਨੇ ਪਹਿਲਾਂ ਮ੍ਰਿਤਕ ਐਲਾਨ ਦਿੱਤਾ। ਪਰ ਜਦੋਂ ਰਿਸ਼ਤੇਦਾਰਾਂ ਨੇ ਘਰ ਜਾ ਕੇ ਦੇਖਿਆ ਕਿ ਲੜਕੀ ਜ਼ਿੰਦਾ ਸੀ, ਜਿਸ ਤੋਂ ਬਾਅਦ ਲੜਕੀ ਦੇ ਰਿਸ਼ਤੇਦਾਰ ਉਸ ਨੂੰ ਵਾਪਸ ਹਸਪਤਾਲ ਲੈ ਗਏ ਤਾਂ ਡਾਕਟਰਾਂ ਨੇ ਉਸ ਨੂੰ ਦੇਖਣ ਤੋਂ ਸਾਫ਼ ਇਨਕਾਰ ਕਰ ਦਿੱਤਾ।

ਇਸ ਤੋਂ ਬਾਅਦ ਜਦੋਂ ਸੈਂਟਰਲ ਡੀ.ਸੀ.ਪੀ ਨੂੰ ਇਸ ਬਾਰੇ ਜਾਣਕਾਰੀ ਮਿਲੀ ਤਾਂ ਬਿਨਾਂ ਕੋਈ ਸਮਾਂ ਬਰਬਾਦ ਕੀਤੇ, ਸੈਂਟਰਲ ਡੀਸੀਪੀ ਨੇ ਇਸ ਬੱਚੀ ਦੀ ਜਾਨ ਬਚਾਉਣ ਲਈ ਹਸਪਤਾਲ ਦੇ ਉੱਚ ਡਾਕਟਰਾਂ ਨਾਲ ਸੰਪਰਕ ਕੀਤਾ, ਜਿਸ ਦੇ ਨਤੀਜੇ ਵਜੋਂ ਬੱਚੀ ਦੀ ਜਾਨ ਬਚ ਗਈ। ਪੁਲਿਸ ਦੀ ਮਦਦ ਨਾਲ ਬੱਚੀ ਜ਼ੇਰੇ ਇਲਾਜ ਹੈ।