ਟੋਰਾਂਟੋ: ਬੱਚੇ ਦੀ ਜਨਮਦਿਨ ਪਾਰਟੀ 'ਚ ਹੋਈ ਗੋਲੀਬਾਰੀ, 4 ਜਖ਼ਮੀ
ਜ਼ਖਮੀ ਹੋਏ ਲੋਕਾਂ ਵਿਚ ਇਕ ਸਾਲ ਦੀ ਉਮਰ ਦਾ ਬੱਚਾ, ਪੰਜ ਸਾਲ ਦੀ ਇਕ ਬੱਚੀ, 11 ਸਾਲਾ ਇਕ ਮੁੰਡਾ ਅਤੇ 23 ਸਾਲਾ ਇਕ ਵਿਅਕਤੀ ਸ਼ਾਮਲ ਹੈ।
Toronto: 4 injured in shooting at child's birthday party
(Shooting Canad)(Shooting Canad)
ਟੋਰਾਂਟੋ - ਕੈਨੇਡਾ ਦੇ ਓਂਟਾਰੀਓ ਸੂਬੇ ਦੀ ਰਾਜਧਾਨੀ ਟੋਰਾਂਟੋ ਦੇ ਪੱਛਮੀ ਖੇਤਰ ਵਿਚ ਸ਼ਨੀਵਾਰ ਸ਼ਾਮ ਇਕ ਬੱਚੇ ਦੀ ਜਨਮਦਿਨ ਪਾਰਟੀ ਵਿਚ ਗੋਲੀਬਾਰੀ (Shooting Canad) ਦੀ ਘਟਨਾ ਵਾਪਰੀ। ਇਸ ਗੋਲੀਬਾਰੀ ਵਿਚ 3 ਬੱਚੇ ਜ਼ਖਮੀ ਹੋ ਗਏ। ਟੋਰਾਂਟੋ ਪੁਲਸ ਦੀ ਨਿਰੀਖਕ ਕੇਲੀ ਸਕਿਨਰ ਨੇ ਦੱਸਿਆ ਕਿ ਰਾਤ ਕਰੀਬ 8 ਵਜੇ ਹੋਈ ਗੋਲੀਬਾਰੀ ਵਿਚ ਜ਼ਖਮੀ ਹੋਏ ਲੋਕਾਂ ਵਿਚ ਇਕ ਸਾਲ ਦੀ ਉਮਰ ਦਾ ਬੱਚਾ, ਪੰਜ ਸਾਲ ਦੀ ਇਕ ਬੱਚੀ, 11 ਸਾਲਾ ਇਕ ਮੁੰਡਾ ਅਤੇ 23 ਸਾਲਾ ਇਕ ਵਿਅਕਤੀ ਸ਼ਾਮਲ ਹੈ। ਉਹਨਾਂ ਨੇ ਦੱਸਿਆ ਕਿ ਬੱਚੇ ਗੋਲੀਬਾਰੀ ਦਾ ਨਿਸ਼ਾਨਾ ਨਹੀਂ ਸਨ ਅਤੇ ਪੁਲਸ ਕਈ ਸ਼ੱਕੀਆਂ ਦੀ ਤਲਾਸ਼ ਕਰ ਰਹੀ ਹੈ। ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਜ਼ਖਮੀਆਂ ਵਿਚੋਂ ਇਕ ਦੀ ਹਾਲਤ ਗੰਭੀਰ ਹੈ।