Punjabi dead in Australia Ramkhara News: ਆਸਟ੍ਰੇਲੀਆ ਵਿਚ ਜ਼ਿੰਦਾ ਸੜਿਆ ਪੰਜਾਬੀ ਟਰੱਕ ਡਰਾਈਵਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

Punjabi dead in Australia Ramkhara News: ਪੜ੍ਹਾਈ ਲਈ ਆਸਟ੍ਰੇਲੀਆ ਗਿਆ ਸੀ ਨੌਜਵਾਨ

Punjabi dead in Australia Ramkhara News

Punjabi dead in Australia Ramkhara News:  ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਵਲਟੋਗਾ ਦੇ ਨਜਦੀਕੀ ਪਿੰਡ ਰਾਮਖਾਰਾ ਵਾਸੀ ਨੌਜਵਾਨ ਅਰਸ਼ਪ੍ਰੀਤ ਸਿੰਘ ਖਾਹਰਾ ਦੀ ਆਸਟ੍ਰੇਲੀਆ ਦੇ ਸ਼ਹਿਰ ਪਰਥ ਵਿਚ ਵਾਪਰੇ ਸੜਕੀ ਹਾਦਸੇ ਵਿਚ ਮੌਤ ਹੋ ਗਈ ਇਹ ਦੁਖਦਾਇਕ ਖ਼ਬਰ ਰਾਮਖਾਰਾ ਵਿਖੇ ਮਿਲਨ ਤੇ ਪਿੰਡ ਵਿਚ ਸੋਗ ਦੀ ਲਹਿਰ ਦੌੜ ਗਈ।

ਇਸ ਸਬੰਧੀ ਜਾਣਕਾਰੀ ਮੁਤਾਬਕ ਵਲਟੋਹਾ ਵਿਖੇ ਖਾਹਰਾ ਹਸਪਤਾਲ ਦੇ ਡਾ. ਪਰਵਿੰਦਰ ਸਿੰਘ ਖਾਹਰਾ ਦੇ ਛੋਟੇ ਭਰਾ ਮਾਸਟਰ ਨਿਰਮਲ ਸਿੰਘ ਦਾ ਲੜਕਾ ਅਰਸ਼ਪ੍ਰੀਤ ਸਿੰਘ (23) ਪੜ੍ਹਾਈ ਲਈ ਆਸਟ੍ਰੇਲੀਆ ਗਿਆ ਸੀ। ਅਰਸ਼ਪ੍ਰੀਤ ਸਵੇਰੇ ਕੈਂਟਰ ਲੈ ਕੇ ਜਾ ਰਿਹਾ ਸੀ ਕਿ ਅਚਾਨਕ ਕੈਂਟਰ ਪਲਟ ਗਿਆ ਅਤੇ ਕੈਂਟਰ ਨੂੰ ਅੱਗ ਲੱਗ ਗਈ ਤੇ ਅਰਸ਼ਪ੍ਰੀਤ ਦੀ ਮੌਕੇ ’ਤੇ ਹੀ ਮੌਤ ਹੋ ਗਈ। 


ਪੱਟੀ ਤੋਂ ਅਜੀਤ ਸਿੰਘ ਘਰਿਆਲਾ/ਗੁਰਬਾਜ ਸਿੰਘ ਗਿੱਲ ਦੀ ਰਿਪੋਰਟ