Canada News: ਕੈਨੇਡਾ ਵਿਚ 12 ਪੰਜਾਬੀ ਨਸ਼ਾ ਤਸਕਰ ਕਾਬੂ
ਵੱਡੀ ਮਾਤਰਾ ਵਿਚ ਨਸ਼ੀਲੇ ਪਦਾਰਥ ਜ਼ਬਤ ਕੀਤੇ ਗਏ ਹਨ।
12 Punjabi drug smugglers arrested in Canada: ਵਿਨੀਪੈਗ ਪੁਲਿਸ ਨੇ ਨਸ਼ਾ ਤਸਕਰਾਂ ਦੇ ਨੈੱਟਵਰਕ ਦਾ ਪਰਦਾਫ਼ਾਸ਼ ਕਰਦਿਆਂ ਦੋ ਵੱਡੇ ਪੰਜਾਬੀ ਗਰੋਹਾਂ ਦੇ ਸਰਗਨਿਆਂ ਨੂੰ ਕਾਬੂ ਕੀਤਾ ਹੈ। ਪੁਲਿਸ ਮੁਤਾਬਕ ਵਿਸ਼ੇਸ਼ ਨਸ਼ਾ ਐਨਫ਼ੋਰਸਮੈਂਟ ਯੂਨਿਟ ਦੇ ਪ੍ਰਾਜੈਕਟਾਂ ਤਹਿਤ ਕੀਤੀ ਇਸ ਕਾਰਵਾਈ ਵਿਚ ਕਈ ਗ੍ਰਿਫ਼ਤਾਰੀਆਂ ਹੋਈਆਂ ਹਨ ਅਤੇ ਵੱਡੀ ਮਾਤਰਾ ਵਿਚ ਨਸ਼ੀਲੇ ਪਦਾਰਥ ਜ਼ਬਤ ਕੀਤੇ ਗਏ ਹਨ।
ਗ੍ਰਿਫ਼ਤਾਰ ਕੀਤੇ ਤਸਕਰਾਂ ਵਿਚ ਨੀਲਮ ਗਰੇਵਾਲ (53), ਦਿਲਗੀਰ ਤੂਰ (36), ਰਣਜੋਧ ਸਿੰਘ (38), ਮਨਪ੍ਰੀਤ ਪੰਧੇਰ (41), ਸੰਦੀਪ ਸਿੰਘ (42), ਸੁਖਰਾਜ ਸਿੰਘ ਬਰਾੜ (45), ਜਗਵਿੰਦਰ ਸਿੰਘ ਬਰਾੜ (45), ਪਰਮਪ੍ਰੀਤ ਸਿੰਘ ਬਰਾੜ (19), ਸੁਖਦੀਪ ਸਿੰਘ ਧਾਲੀਵਾਲ (33), ਕੁਲਵਿੰਦਰ ਬਰਾੜ (40), ਕੁਲਜੀਤ ਸਿੰਘ ਸਿੱਧੂ (27), ਜਸਪ੍ਰੀਤ ਸਿੰਘ (27) ਅਤੇ ਬਲਵਿੰਦਰ ਗਰੇਵਾਲ (49) ਦੇ ਨਾਂ ਸ਼ਾਮਲ ਹਨ।
ਪੁਲੀਸ ਅਧਿਕਾਰੀਆਂ ਅਨੁਸਾਰ ਇਹ ਨੈੱਟਵਰਕ ਵਿਨੀਪੈਗ ਅਤੇ ਆਲੇ-ਦੁਆਲੇ ਦੇ ਖੇਤਰਾਂ ਵਿਚ ਨਸ਼ੇ ਦੀ ਤਸਕਰੀ ਕਰ ਰਿਹਾ ਸੀ। ਪ੍ਰਾਜੈਕਟ ‘ਖ਼ਾਲਸ’ ਅਧੀਨ ਚੱਲੀ ਖੋਜ ਵਿਚ ਕਈ ਘਰਾਂ ਅਤੇ ਵਾਹਨਾਂ ਦੀ ਤਲਾਸ਼ੀ ਲਈ ਗਈ, ਜਿੱਥੋਂ ਹੈਰੋਇਨ, ਕੋਕੀਨ, ਫੈਂਟੈਨਿਲ ਅਤੇ ਨਕਦੀ ਸਮੇਤ ਹਥਿਆਰ ਵੀ ਬਰਾਮਦ ਹੋਏ। ਵਿਨੀਪੈਗ ਪੁਲਿਸ ਦੇ ਬੁਲਾਰੇ ਨੇ ਕਿਹਾ,‘‘ਇਹ ਕਾਰਵਾਈ ਨਸ਼ੇ ਦੇ ਵਪਾਰ ਨੂੰ ਰੋਕਣ ਲਈ ਕੀਤੀ ਜਾ ਰਹੀ ਹੈ। ਅਸੀਂ ਲੋਕਾਂ ਨੂੰ ਨਸ਼ੇ ਤੋਂ ਦੂਰ ਰਹਿਣ ਦੀ ਅਪੀਲ ਕਰਦੇ ਹਾਂ।’’
"(For more news apart from “ Congress leader KS Alagiri speak on BJP MP Kangana Ranaut, ” stay tuned to Rozana Spokesman.)