ਭਾਰਤੀ ਮੂਲ ਦਾ ਸੁਨੀਲ ਸਿੰਘ ਅਮਰੀਕਾ 'ਚ ਬਣਿਆ ਪੀਜ਼ਾ ਕਿੰਗ, ਪੜ੍ਹੋ ਸੁਨੀਲ ਦੀ ਕਹਾਣੀ 

ਏਜੰਸੀ

ਖ਼ਬਰਾਂ, ਪੰਜਾਬੀ ਪਰਵਾਸੀ

ਉਹ ਸਾਲ 2002 ਵਿਚ ਸਿਰਫ਼ 300 ਡਾਲਰ ਯਾਨੀ ਉਸ ਸਮੇਂ ਦੇ ਹਿਸਾਬ ਨਾਲ ਕਰੀਬ 10 ਹਜ਼ਾਰ ਰੁਪਏ ਲੈ ਕੇ ਅਮਰੀਕਾ ਆਇਆ ਸੀ ਪਰ ਅੱਜ ਉਹ 'ਪੀਜ਼ਾ ਕਿੰਗ' ਵਜੋਂ ਜਾਣਿਆ ਜਾਂਦਾ ਹੈ

Sunil Singh of Indian origin became a pizza king in America, read Sunil's story

 

ਵਸ਼ਿੰਗਟਨ - ਅਮਰੀਕਾ 'ਚ ਰਹਿਣ ਵਾਲੇ ਭਾਰਤੀ ਮੂਲ ਦੇ ਸੁਨੀਲ ਸਿੰਘ ਦੀ ਕਹਾਣੀ ਬਹੁਤ ਹੀ ਜ਼ਬਰਦਸਤ ਹੈ। ਉਹ ਸਾਲ 2002 ਵਿਚ ਸਿਰਫ਼ 300 ਡਾਲਰ ਯਾਨੀ ਉਸ ਸਮੇਂ ਦੇ ਹਿਸਾਬ ਨਾਲ ਕਰੀਬ 10 ਹਜ਼ਾਰ ਰੁਪਏ ਲੈ ਕੇ ਅਮਰੀਕਾ ਆਇਆ ਸੀ ਪਰ ਅੱਜ ਉਹ ਇੱਥੇ 'ਪਿੱਜ਼ਾ ਕਿੰਗ' ਵਜੋਂ ਜਾਣਿਆ ਜਾਂਦਾ ਹੈ। ਦਰਅਸਲ ਸਾਲ 1994 ਵਿਚ ਸੁਨੀਲ ਭਾਰਤ ਵਿਚ ਇੰਜੀਨੀਅਰਿੰਗ ਦੀ ਪੜ੍ਹਾਈ ਕਰ ਰਿਹਾ ਸੀ।

ਇਸ ਦੌਰਾਨ ਉਸ ਦੇ ਰਿਸ਼ਤੇਦਾਰ ਨੇ ਉਸ ਨੂੰ ਗ੍ਰੀਨ ਕਾਰਡ ਲਈ ਸਪਾਂਸਰ ਕੀਤਾ ਤੇ ਜਿਸ ਤੋਂ ਬਾਅਦ ਸੁਨੀਲ ਅਮਰੀਕਾ ਪਹੁੰਚ ਗਿਆ, ਪਰ ਇੱਥੇ ਕੋਈ ਨੌਕਰੀ ਨਹੀਂ ਮਿਲੀ। ਉਸ ਨੂੰ ਰੈਸਟਨ ਦੇ ਇੱਕ ਰੈਸਟੋਰੈਂਟ ਵਿਚ ਕੁੱਕ ਦੀ ਨੌਕਰੀ ਬਹੁਤ ਹੀ ਮੁਸ਼ਕਿਲ ਨਾਲ ਮਿਲੀ। ਸਾਲ 1999 ਵਿਚ 39 ਸਾਲ ਦੀ ਉਮਰ ਵਿਚ ਸੁਨੀਲ ਨੇ ਕੰਪਿਊਟਰ ਇਨਫਰਮੇਸ਼ਨ ਸਿਸਟਮ ਵਿਚ ਆਪਣੀ ਮਾਸਟਰਜ਼ ਕੀਤੀ। ਫਿਰ ਉਸ ਨੂੰ ਇੱਕ ਸਾਫਟਵੇਅਰ ਕੰਪਨੀ ਵਿਚ ਨੌਕਰੀ ਮਿਲ ਗਈ, ਪਰ ਮੰਦੀ ਕਾਰਨ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ। ਫਿਰ ਸੁਨੀਲ ਨੇ ਆਪਣਾ ਪੀਜ਼ਾ ਕਾਰੋਬਾਰ ਸ਼ੁਰੂ ਕਰਨ ਬਾਰੇ ਸੋਚਿਆ, ਪਰ ਉਸ ਕੋਲ ਇਸ ਲਈ ਪੈਸੇ ਨਹੀਂ ਸਨ। ਇਸ ਲਈ ਉਸ ਨੇ ਪੀਜ਼ਾ ਡਿਲੀਵਰੀ ਦਾ ਕੰਮ ਕੀਤਾ।

ਕਰੀਬ 3 ਸਾਲ ਇਹ ਕੰਮ ਕਰਨ ਤੋਂ ਬਾਅਦ ਉਸ ਨੇ 2 ਲੱਖ ਡਾਲਰ ਕਮਾਏ। ਸਾਲ 2002 ਵਿਚ ਸੁਨੀਲ ਨੇ ਪਾਪਾ ਜੌਹਨਜ਼ ਪੀਜ਼ਾ ਫਰੈਂਚਾਇਜ਼ੀ ਖਰੀਦੀ। ਉਹ ਹੁਣ 38 ਪਾਪਾ ਜੌਹਨ ਦੀਆਂ ਫ੍ਰੈਂਚਾਈਜ਼ੀਆਂ ਅਤੇ 8 ਟ੍ਰੋਪੀਕਲ ਸਮੂਥੀ ਕੈਫੇ ਫ੍ਰੈਂਚਾਇਜ਼ੀ ਦੇ ਮਾਲਕ ਹਨ। ਉਸ ਦੇ ਅਧੀਨ 700 ਕਰਮਚਾਰੀ ਕੰਮ ਕਰਦੇ ਹਨ। ਸੁਨੀਲ ਦਾ ਕਹਿਣਾ ਹੈ ਕਿ ਉਹ ਭਾਰਤੀ ਕਮਿਊਨਿਟੀ ਸਮਾਗਮਾਂ ਵਿਚ ਪੀਜ਼ਾ ਮੁਫ਼ਤ ਵੰਡਦਾ ਹਾਂ, ਇਸ ਲਈ ਲੋਕ ਉਸ ਨੂੰ ਪਿਆਰ ਨਾਲ 'ਪੀਜ਼ਾ ਕਿੰਗ' ਕਹਿੰਦੇ ਹਨ।

62 ਸਾਲਾ ਸੁਨੀਲ ਸਿੰਘ ਨੇ ਕਿਹਾ ਕਿ ਮੈਂ ਕਾਰੋਬਾਰੀਆਂ ਨੂੰ ਕਰਜ਼ਾ ਨਾ ਲੈਣ ਦੀ ਸਲਾਹ ਦੇਣਾ ਚਾਹੁੰਦਾ ਹਾਂ। ਭਾਵੇਂ ਕੋਈ ਵੀ ਕਾਰੋਬਾਰੀ ਕਰਜ਼ਾ ਲੈਂਦਾ ਹੈ, ਤਾਂ ਜਿੰਨੀ ਜਲਦੀ ਹੋ ਸਕੇ ਉਸ ਨੂੰ ਵਾਪਸ ਕਰ ਦੇਣਾ ਚਾਹੀਦਾ ਹੈ। ਕੋਈ ਵੀ ਕੰਮ ਛੋਟਾ ਜਾਂ ਵੱਡਾ ਨਹੀਂ ਹੁੰਦਾ। ਹਰ ਚੀਜ਼ ਲਈ ਤਿਆਰ ਰਹੋ। ਕਾਰੋਬਾਰ ਉਦੋਂ ਹੀ ਸ਼ੁਰੂ ਕਰੋ ਜਦੋਂ ਤੁਹਾਡੀ ਯੋਜਨਾ ਤਿਆਰ ਹੋਵੇ।