Canada News: ਬਠਿੰਡਾ ਦਾ ਨੌਜਵਾਨ ਕੈਨੇਡਾ ’ਚ ਬਣਿਆ ਪੁਲਿਸ ਅਫ਼ਸਰ
ਲਗਨ ਤੇ ਮਿਹਨਤ ਨਾਲ ਗੁਰਵੀਰ ਸਿੰਘ ਜੱਸਲ ਨੇ ਹਾਸਲ ਕੀਤਾ ਮੁਕਾਮ
Bathinda youth becomes police officer in Canada: ਇਕ ਪਾਸੇ ਕੈਨੇਡਾ ਵਿਚ ਰੋਜ਼ਗਾਰ ਦੇ ਮੌਕੇ ਖਤਮ ਹੋਣ ਦੀ ਚਰਚਾ ਹੈ। ਦੂਜੇ ਪਾਸੇ ਬਠਿੰਡਾ ਦੇ ਇਕ ਨੌਜਵਾਨ ਨੇ ਆਪਣੀ ਮਿਹਨਤ ਅਤੇ ਲਗਨ ਨਾਲ ਕੈਨੇਡੀਅਨ ਪੁਲਸ ਵਿਚ ਇਕ ਅਫਸਰ ਵਜੋਂ ਸ਼ਾਮਲ ਹੋ ਕੇ ਇਸ ਖੇਤਰ ਦਾ ਨਾਂ ਰੌਸ਼ਨ ਕੀਤਾ ਹੈ। ਬਠਿੰਡਾ ਵਾਸੀ ਅੰਮ੍ਰਿਤਪਾਲ ਸਿੰਘ ਜੱਸਲ ਅਤੇ ਹਰਦੀਪ ਕੌਰ ਜੱਸਲ ਦੇ ਇਸ ਹੋਣਹਾਰ ਪੁੱਤਰ ਨੂੰ ਕੈਨੇਡਾ ਦੀ ਮੈਨੀਟੋਬਾ ਫਸਟ ਨੇਸ਼ਨ ਪੁਲਸ ਸਰਵਿਸ ਵਿਚ ਇਕ ਅਧਿਕਾਰੀ ਵਜੋਂ ਨਿਯੁਕਤ ਕੀਤਾ ਗਿਆ ਹੈ।
ਗੁਰਵੀਰ ਸਿੰਘ ਜੱਸਲ ਦੇ ਪਿਤਾ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਗੁਰਵੀਰ ਸਿੰਘ ਨੇ ਬਚਪਨ ਤੋਂ ਹੀ ਸਖਤ ਮਿਹਨਤ ਕੀਤੀ ਹੈ ਅਤੇ ਉਸ ਨੇ ਆਪਣੀ ਲਗਨ ਨਾਲ ਇਹ ਮੁਕਾਮ ਹਾਸਲ ਕੀਤਾ ਹੈ। ਦੂਜੇ ਪਾਸੇ ਗੁਰਵੀਰ ਸਿੰਘ ਨੇ ਇਸਨੂੰ ਆਪਣੇ ਮਾਪਿਆਂ ਦਾ ਆਸ਼ੀਰਵਾਦ ਅਤੇ ਪ੍ਰਮਾਤਮਾ ਦੀ ਕਿਰਪਾ ਦੱਸਿਆ ਅਤੇ ਕਿਹਾ ਕਿ ਉਹ ਆਪਣੀ ਡਿਊਟੀ ਈਮਾਨਦਾਰੀ ਅਤੇ ਲਗਨ ਨਾਲ ਨਿਭਾਏਗਾ। ਉਸਦੇ ਸਾਰੇ ਰਿਸ਼ਤੇਦਾਰਾਂ ਅਤੇ ਦੋਸਤਾਂ ਨੇ ਇਸ ਪ੍ਰਾਪਤੀ ਲਈ ਪਰਿਵਾਰ ਨੂੰ ਵਧਾਈ ਦਿੱਤੀ।