Canada News: ਸਰੀ ਵਿਚ ਪੰਜਾਬੀ ਨੌਜਵਾਨ ਹਰਮਨਜੋਤ ਸਿੰਘ ਦੀ ਸ਼ੱਕੀ ਹਾਲਾਤ ਵਿਚ ਮੌਤ

ਏਜੰਸੀ

ਖ਼ਬਰਾਂ, ਪੰਜਾਬੀ ਪਰਵਾਸੀ

ਮ੍ਰਿਤਕ ਨੌਜਵਾਨ ਹਰਮਨਜੋਤ ਸਿੰਘ ਪਿੰਡ ਬੀੜ ਅਹਿਮਦਾਬਾਦ (ਮਲੇਰਕੋਟਲਾ) ਨਾਲ ਸਬੰਧਤ ਸੀ। 

Canada News

Canada News:  ਮੌਜੂਦਾ ਸਮੇਂ ਵਿੱਚ ਹਰ ਪੰਜਾਬੀ ਨੌਜਵਾਨ ਸੁਨਿਹਰੇ ਭਵਿੱਖ ਦੇ ਲਈ ਵਿਦੇਸ਼ ਜਾਣ ਦਾ ਚਾਹਵਾਨ ਹੈ। ਜਿਸ ਕਾਰਨ ਹਰ ਸਾਲ ਹਜ਼ਾਰਾਂ ਨੌਜਵਾਨ ਸੁਨਿਹਰੇ ਭਵਿੱਖ ਦੀ ਆਸ ਲੈ ਕੇ ਵਿਦੇਸ਼ ਜਾਂਦੇ ਹਨ। ਪਰ ਇਨ੍ਹਾਂ ਵਿੱਚੋਂ ਕੁਝ ਜ਼ਿੰਦਗੀ ਦੇ ਸੰਘਰਸ਼ ਨਾਲ ਜੂਝਦੇ ਹੋਏ ਮੌਤ ਦੇ ਮੂੰਹ ਵਿੱਚ ਚਲੇ ਜਾਂਦੇ ਹਨ। ਤਾਜ਼ਾ ਮਾਮਲਾ ਕੈਨੇਡਾ ਤੋਂ ਸਾਹਮਣੇ ਆਇਆ ਹੈ।

ਕੈਨੇਡਾ ਵਿਚ ਸ਼ੱਕੀ ਹਾਲਾਤ ਵਿਚ ਪੰਜਾਬੀ ਨੌਜਵਾਨ ਦੀ ਸ਼ੱਕੀ ਹਾਲਾਤ ’ਚ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਮ੍ਰਿਤਕ ਨੌਜਵਾਨ ਹਰਮਨਜੋਤ ਸਿੰਘ ਪਿੰਡ ਬੀੜ ਅਹਿਮਦਾਬਾਦ (ਮਲੇਰਕੋਟਲਾ) ਨਾਲ ਸਬੰਧਤ ਸੀ। 

ਹਰਮਨਜੋਤ ਸਿੰਘ ਦੇ ਮਾਪਿਆਂ ਦੀ ਮੌਤ ਹੋ ਚੁੱਕੀ ਸੀ। ਉਹ ਆਪਣੇ ਖ਼ਾਨਦਾਨ ਦਾ ਆਖ਼ਰੀ ਚਿਰਾਗ਼ ਸੀ। ਉਸ ਦੇ ਮਾਪਿਆਂ ਤੇ ਦਾਦਾ ਦੀ ਮੌਤ ਤੋਂ ਬਾਅਦ ਘਰ ਖ਼ਾਲੀ ਹੋ ਗਿਆ ਸੀ। ਉਸ ਦੇ ਮਾਪਿਆਂ ਦੇ ਗੁਜ਼ਰ ਜਾਣ ਮਗਰੋਂ ਉਸ ਦੇ ਪਾਲਣ ਪੋਸ਼ਣ ਦੀ ਜ਼ਿੰਮੇਵਾਰੀ ਉਸ ਦੇ ਮਾਮਾ-ਮਾਮੀ ਨੇ ਲੈ ਲਈ ਸੀ। 

ਉਸ ਦਾ ਮਾਮਾ ਉਸ ਨੂੰ ਆਪਣੇ ਨਾਲ ਪਿੰਡ ਚੱਕ ਲੈ ਆਇਆ। ਇੱਥੇ ਰਹਿ ਕੇ ਹਰਮਨਜੋਤ ਸਿੰਘ ਨੇ ਆਪਣੀ ਪੜ੍ਹਾਈ ਪੂਰੀ ਕੀਤੀ ਤੇ ਫਿਰ ਉਸ ਦੇ ਮਾਮਾ ਨੇ ਲੱਖਾਂ ਰੁਪਏ ਲਗਾ ਕੇ ਉਸ ਨੂੰ ਉਚੇਰੀ ਸਿੱਖਿਆ ਲਈ ਕੈਨੇਡਾ ਭੇਜਿਆ। ਹੁਣ ਜਦੋਂ ਹਰਮਨਜੋਤ ਦੇ ਮਾਮਾ ਨੂੰ ਉਸ ਦੀ ਮੌਤ ਦੀ ਖ਼ਬਰ ਪਤਾ ਲੱਗੀ ਤਾਂ ਉਨ੍ਹਾ ਦੇ ਪੈਰਾਂ ਥੱਲੋਂ ਜ਼ਮੀਨ ਖਿਸਕ ਗਈ। 

ਕੈਨੇਡਾ ਤੋਂ ਹਰਮਨਜੋਤ ਦੇ ਦੋਸਤ ਨੇ ਉਸ ਦੇ ਮਾਮੇ ਨੂੰ ਫ਼ੋਨ ਕਰ ਕੇ ਦੱਸਿਆ ਕਿ ਹਰਮਨਜੋਤ ਆਪਣੇ ਕਮਰੇ ਵਿੱਚ ਮ੍ਰਿਤਕ ਮਿਲਿਆ ਹੈ ,ਉਸ ਤੋਂ ਬਾਅਦ ਉਸ ਦੇ ਦੋਸਤਾਂ ਨੇ ਕੈਨੇਡਾ ਪੁਲਿਸ ਨੂੰ ਫ਼ੋਨ ਕਰ  ਬੁਲਾਇਆ।

ਉਸ ਦੇ ਮਾਮੇ ਨੇ ਸਰਕਾਰ ਨੂੰ ਬੇਨਤੀ ਕੀਤੀ ਹਰਮਨਜੋਤ ਦੀ ਡੈਡਬਾਡੀ ਪੰਜਾਬ ਲੈ ਕੇ ਆਉਣ ਲਈ ਮਦਦ ਕੀਤੀ ਜਾਵੇ।