Punjabi youth dies in Armenia News: ਪੰਜਾਬੀ ਨੌਜਵਾਨ ਦੀ ਅਰਮਾਨੀਆ 'ਚ ਜ਼ਹਿਰੀਲੀ ਗੈਸ ਚੜ੍ਹਨ ਕਾਰਨ ਮੌਤ
Punjabi youth dies in Armenia News: ਤਿੰਨ ਭੈਣਾਂ ਦਾ ਸੀ ਇਕਲੌਤਾ ਭਰਾ
Punjabi youth dies in Armenia: ਅਰਮਾਨੀਆ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ, ਇਥੇ ਪੰਜਾਬੀ ਨੌਜਵਾਨ ਦੀ ਜ਼ਹਿਰੀਲੀ ਗੈਸ ਚੜ੍ਹਨ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਅਮਨਦੀਪ ਸਿੰਘ ਵਜੋਂ ਹੋਈ ਹੈ। ਮ੍ਰਿਤਕ ਸਮਰਾਲਾ ਦੇ ਨੇੜਲੇ ਪਿੰਡ ਮੰਜਾਲੀ ਖੁਰਦ ਨਾਲ ਸਬੰਧਿਤ ਹੈ। ਮ੍ਰਿਤਕ ਆਪਣੇ ਚੰਗੇ ਭਵਿੱਖ ਲਈ ਢਾਈ ਸਾਲ ਪਹਿਲਾਂ ਅਰਮਾਨੀਆ ਗਿਆ ਸੀ।
ਅਮਨਦੀਪ ਸਿੰਘ ਬੱਕਰੀਆਂ ਦੇ ਫ਼ਾਰਮ 'ਚ ਨੌਕਰੀ ਕਰਦਾ ਸੀ। ਮ੍ਰਿਤਕ ਅਮਨਦੀਪ ਸਿੰਘ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ ਅਤੇ ਵਿਆਹਿਆ ਹੋਇਆ ਸੀ। ਅਮਨਦੀਪ ਸਿੰਘ ਦੇ ਪਿਤਾ ਨੇ ਦੱਸਿਆ ਕਿ 15 ਸਤੰਬਰ ਨੂੰ ਸਾਨੂੰ ਅਰਮਾਨੀਆ ਤੋਂ ਇਕ ਫੋਨ ਆਇਆ ਸੀ, ਜਿਸ 'ਚ ਡਾਕਟਰਾਂ ਨੇ ਦੱਸਿਆ ਕਿ ਅਮਨਦੀਪ ਸਿੰਘ ਦੀ ਮੌਤ ਹੋ ਚੁੱਕੀ ਹੈ। ਡਾਕਟਰ ਵੱਲੋਂ ਦੱਸਿਆ ਗਿਆ ਹੈ ਕਿ ਅਮਨਦੀਪ ਸਿੰਘ ਦੀ ਮੌਤ ਜ਼ਹਿਰੀਲੀ ਗੈਸ ਚੜ੍ਹਨ ਕਾਰਨ ਹੋਈ ਹੈ।
(For more news apart from “Punjabi youth dies in Armenia, ” stay tuned to Rozana Spokesman.)