ਕੈਨੇਡਾ 'ਚ ਸਿੱਖ ਨੌਜਵਾਨਾਂ ਨੇ ਦਸਤਾਰਾਂ ਦੀ ਮਦਦ ਨਾਲ ਬਚਾਈ ਡੁੱਬਦੇ ਵਿਅਕਤੀਆਂ ਦੀ ਜਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਬ੍ਰਿਟਿਸ਼ ਕੋਲੰਬੀਆ ਦੇ Golden Ears Park ‘ਚ ਘੁੰਮਦੇ ਹੋਏ ਡਿੱਗ ਘਏ ਸੀ ਝਰਨੇ 'ਚ

Sikh youth in Canada save lives of drowning people with the help of turbans

 

ਕੈਲਗਰੀ: ਕੈਨੇਡਾ ਦੇ ਇੱਕ ਬਰਫੀਲੇ ਝਰਨੇ ਵਿੱਚ ਡੁੱਬ ਰਹੇ ਯਾਤਰੀਆਂ ਦੀ ਜਾਨ ਬਚਾਉਣ 5 ਸਿੱਖਾਂ ਨੇ ਆਪਣੀ ਜਾਨ ਦੀ ਬਾਜ਼ੀ ਲਗਾ ਦਿੱਤੀ। ਇਨ੍ਹਾਂ ਸਿੱਖਾਂ ਨੇ ਆਪਣੀਆਂ ਦਸਤਾਰਾਂ ਦੀਆਂ ਰੱਸੀਆਂ ਬਣਾ ਕੇ ਡੁੱਬ ਰਹੇ ਦੋਵਾਂ ਲੋਕਾਂ ਦੀ ਜਾਨ ਬਚਾ ਲਈ।

ਜਾਣਕਾਰੀ ਅਨੁਸਾਰ ਇਹ ਮਾਮਲਾ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦੇ ਗੋਲਡਨ ਈਅਰਸ ਪ੍ਰੋਵਿੰਸ਼ੀਅਲ ਪਾਰਕ ਦਾ ਹੈ, ਜਿੱਥੇ  ਦੋ ਵਿਅਕਤੀ  ਝਰਨੇ ਵਿਚ ਡਿੱਗ ਗਏ। ਜਿਨ੍ਹਾਂ ਨੂੰ ਬਚਾਉਣ ਲਈ ਸਿੱਖਾਂ ਨੌਜਵਾਨਾਂ ਨੇ ਆਪਣੀ ਜਾਨ ਦੀ ਬਾਜ਼ੀ ਲਗਾ ਦਿੱਤੀ।

 

 

ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ  ਕਾਫੀ ਵਾਇਰਲ ਹੋ ਰਹੀ ਹੈ।  ਨੌਜਵਾਨਾਂ ਨੇ ਕਿਹਾ ਕਿ ਸਾਨੂੰ ਸਿੱਖ ਧਰਮ ਵਿੱਚ ਸਿਖਾਇਆ ਜਾਂਦਾ ਹੈ ਕਿ ਦੂਜਿਆਂ ਦੀ ਮਦਦ ਕਰਨੀ ਚਾਹੀਦੀ ਹੈ।