ਅੱਜ ਉੱਤਰਾਖੰਡ ਦੌਰੇ 'ਤੇ ਜਾਣਗੇ ਪ੍ਰਧਾਨ ਮੰਤਰੀ ਮੋਦੀ, 3400 ਕਰੋੜ ਦੇ ਵਿਕਾਸ ਪ੍ਰੋਜੈਕਟਾਂ ਦਾ ਰੱਖਣਗੇ ਨੀਂਹ ਪੱਥਰ

ਏਜੰਸੀ

ਖ਼ਬਰਾਂ, ਪੰਜਾਬੀ ਪਰਵਾਸੀ

ਨਵਾਂ ਰੋਪਵੇਅ ਬਣਨ ਤੋਂ ਬਾਅਦ 30 ਮਿੰਟਾਂ 'ਚ ਪੂਰੀ ਹੋਵੇਗੀ ਇਹ ਯਾਤਰਾ 

PM Modi

ਨਵੀਂ ਦਿੱਲੀ : ਪ੍ਰਧਾਨ ਮੰਤਰੀ ਮੋਦੀ ਅੱਜ ਉੱਤਰਾਖੰਡ ਦਾ ਦੌਰਾ ਕਰਨਗੇ। ਇਸ ਦੌਰਾਨ ਉਹ ਕੇਦਾਰਨਾਥ ਅਤੇ ਬਦਰੀਨਾਥ ਵਿਖੇ ਪੂਜਾ ਕਰਨਗੇ। ਇਸ ਦੇ ਨਾਲ ਹੀ ਇੱਥੇ 3400 ਕਰੋੜ ਤੋਂ ਵੱਧ ਦੇ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਵੀ ਰੱਖਿਆ ਜਾਵੇਗਾ। ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਨਰਿੰਦਰ ਮੋਦੀ ਪੰਜ ਵਾਰ ਕੇਦਾਰਨਾਥ ਜਾ ਚੁੱਕੇ ਹਨ। ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਉਹ ਪਹਿਲੀ ਵਾਰ 3 ਮਈ 2017 ਨੂੰ ਕੇਦਾਰਨਾਥ ਗਏ ਸਨ।

ਮੀਡੀਆ ਰਿਪੋਰਟਾਂ ਮੁਤਾਬਕ ਪੀਐਮ ਅੱਜ ਸਵੇਰੇ ਕਰੀਬ 8 ਵਜੇ ਕੇਦਾਰਨਾਥ ਮੰਦਰ ਪਹੁੰਚਣਗੇ। ਇੱਥੇ ਉਹ ਦਰਸ਼ਨ ਅਤੇ ਪੂਜਾ ਕਰਨਗੇ। ਫਿਰ ਉਹ ਰਾਤ 9 ਵਜੇ ਕੇਦਾਰਨਾਥ ਰੋਪਵੇਅ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਣਗੇ। ਇਹ ਰੋਪਵੇਅ 9.7 ਕਿਲੋਮੀਟਰ ਲੰਬਾ ਹੋਵੇਗਾ, ਜੋ ਗੌਰੀਕੁੰਡ ਨੂੰ ਕੇਦਾਰਨਾਥ ਨਾਲ ਜੋੜੇਗਾ। ਫਿਲਹਾਲ ਇਸ ਦੂਰੀ ਨੂੰ ਤੈਅ ਕਰਨ 'ਚ ਕਰੀਬ ਛੇ ਘੰਟੇ ਦਾ ਸਮਾਂ ਲੱਗਦਾ ਹੈ, ਰੋਪਵੇਅ ਬਣਨ ਤੋਂ ਬਾਅਦ ਇਹ ਯਾਤਰਾ 30 ਮਿੰਟਾਂ 'ਚ ਪੂਰੀ ਹੋ ਜਾਵੇਗੀ।

ਰੋਪਵੇਅ ਦਾ ਨੀਂਹ ਪੱਥਰ ਰੱਖਣ ਤੋਂ ਬਾਅਦ ਪ੍ਰਧਾਨ ਮੰਤਰੀ ਆਦਿ ਗੁਰੂ ਸ਼ੰਕਰਾਚਾਰੀਆ ਦੀ ਸਮਾਧੀ 'ਤੇ ਜਾਣਗੇ। ਇਸ ਦੌਰੇ ਦੌਰਾਨ ਉਹ ਮੰਦਾਕਿਨੀ ਅਤੇ ਸਰਸਵਤੀ ਨਦੀ ਦੇ ਕੰਢੇ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਣਗੇ। PM ਮੋਦੀ ਕਰੀਬ 11 ਵਜੇ ਬਦਰੀਨਾਥ ਪਹੁੰਚਣਗੇ, ਇੱਥੇ ਬਾਬਾ ਦੇ ਦਰਸ਼ਨ ਕਰਕੇ ਅਸ਼ੀਰਵਾਦ ਲੈਣਗੇ। ਦੱਸ ਦੇਈਏ ਕਿ ਕੇਦਾਰਨਾਥ ਧਾਮ ਦੇ ਦਰਵਾਜ਼ੇ 27 ਅਕਤੂਬਰ ਨੂੰ ਬੰਦ ਹੋ ਰਹੇ ਹਨ ਜਦਕਿ ਬਦਰੀਨਾਥ ਧਾਮ ਦੇ ਦਰਵਾਜ਼ੇ 19 ਨਵੰਬਰ ਨੂੰ ਬੰਦ ਹੋ ਰਹੇ ਹਨ।