ਬੀਰਇੰਦਰ ਸਿੰਘ ਜ਼ੈਲਦਾਰ ਨੇ 'ਬੈਸਟ ਮੁੱਛਾਂ' ਤੇ 'ਬੈਸਟ ਰੱਖ-ਰਖਾਵ' ਦਾ ਮੁਕਾਬਲਾ ਜਿੱਤਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਹੌਂਸਲੇ ਬੁਲੰਦ ਹੋਣ ਤਾਂ ਪੰਜਾਬੀ ਅਖਾੜਿਆਂ ਦਾ ਉਤਰ ਜਿੱਤ ਦੇ ਨਾਲ ਦਿੰਦੇ ਹਨ ਅਤੇ ਸਵਾਲ ਮੁੱਛ ਦਾ ਰੱਖਦੇ ਹਨ। ਇਸ ਮੁੱਛ ਦੀ ਪੁੱਛ-ਗਿੱਛ ਜਿਨ੍ਹਾਂ ਨੇ ਰੱਖਣੀ ਹੁੰਦੀ ਹੈ

Birender Singh Zaildar won the 'Best Mustache' and 'Best Maintenance' Competition

ਔਕਲੈਂਡ :ਹੌਂਸਲੇ ਬੁਲੰਦ ਹੋਣ ਤਾਂ ਪੰਜਾਬੀ ਅਖਾੜਿਆਂ ਦਾ ਉਤਰ ਜਿੱਤ ਦੇ ਨਾਲ ਦਿੰਦੇ ਹਨ ਅਤੇ ਸਵਾਲ ਮੁੱਛ ਦਾ ਰੱਖਦੇ ਹਨ। ਇਸ ਮੁੱਛ ਦੀ ਪੁੱਛ-ਗਿੱਛ ਜਿਨ੍ਹਾਂ ਨੇ ਰੱਖਣੀ ਹੁੰਦੀ ਹੈ ਉਹ ਇਸਦੀ ਸਾਂਭ-ਸੰਭਾਲ ਵੀ ਦਿਲ ਲਗਾ ਕੇ ਕਰਦੇ ਹਨ। ਇਸੇ ਦੀ ਹੀ ਜਾਂਚ-ਪੜ੍ਹਤਾਲ ਕਰਨ ਦੇ ਇਰਾਦੇ ਨਾਲ 'ਨਿਊਜ਼ੀਲੈਂਡ ਬੀਅਰਡ ਐਂਡ ਮਸਟੈਸ਼ ਕੰਪੀਟੀਨਸ਼' ਇਸ ਵਾਰ ਛੇਵੇਂ ਸਾਲ ਵਿਚ ਦਾਖਲ ਹੋ ਗਿਆ।

ਇਸ ਵਾਰ ਇਹ ਮੁਕਾਬਲਾ ਪੰਜਾਬੀ ਭਾਈਚਾਰੇ ਲਈ ਕੁਝ ਖਾਸ ਰਿਹਾ ਕਿਉਂਕਿ ਪਟਿਆਲਾ ਸ਼ਹਿਰ ਦੇ 27 ਸਾਲਾ ਪੰਜਾਬੀ ਨੌਜਵਾਨ ਬੀਰਇੰਦਰ ਸਿੰਘ ਜ਼ੈਲਦਾਰ (ਇੰਦਰ ਜ਼ੈਲਦਾਰ) ਪੁੱਤਰ ਸ. ਜਰਨੈਲ ਸਿੰਘ ਜ਼ੈਲਦਾਰ ਨੇ ਗਾਇਕ ਹਰਦੀਪ ਗਿੱਲ ਦੇ ਗੀਤ ਕਿ 'ਸ਼ਹਿਰ ਪਟਿਆਲੇ ਦੇ ਮੁੰਡੇ ਮੁੱਛ ਫੁੱਟ ਗਭਰੂ ਨੇ ਸੋਹਣੇ' ਨੂੰ ਦੁਹਰਾ ਦਿਤਾ। ਇਸ ਨੌਜਵਾਨ ਬੀਤੇ ਦਿਨੀਂ 'ਦਾੜੀ ਅਤੇ ਮੁੱਛਾਂ' ਦੇ ਹੋਏ ਮੁਕਾਬਲੇ ਦੇ ਵਿਚ 'ਬੈਸਟ ਮੁੱਛਾਂ' ਦਾ ਅਤੇ 'ਬੈਸ’ਟ ਰੱਖ-ਰਖਾਵ' ਐਵਾਰਡ ਆਪਣੇ ਨਾਂਅ ਕਰਕੇ ਗਲ ਦੇ ਵਿਚ ਦੋ ਤਮਗੇ ਪਵਾਏ ਅਤੇ ਜੇਤੂ ਟ੍ਰਾਫੀ ਦੇ ਨਾਲ ਵਕਾਰੀ ਕੰਪਨੀ ਦੇ ਉਤਪਾਦ ਪ੍ਰਾਪਤ ਕੀਤੇ।

ਇਹ ਨੌਜਵਾਨ ਪਿਛਲੇ ਕੁਝ ਸਮੇਂ ਤੋਂ ਅਜਿਹਾ ਕਰਨ ਦੀ ਤਮੰਨਾ ਪੂਰੀ ਕਰਨ ਦੀ ਕੋਸ਼ਿਸ਼ ਵਿਚ ਸੀ ਕਿ ਪੰਜਾਬੀ ਨੌਜਵਾਨਾਂ ਨੂੰ ਨਸ਼ਿਆਂ  ਛੱਡਣ ਅਤੇ ਦਾੜੀ ਮੁੱਛ ਰੱਖਣ ਦੇ ਸੰਦੇਸ਼ ਨਾਲ ਕਿਸੀ ਤਰ੍ਹਾਂ ਅਪਣਾ ਯੋਗਦਾਨ ਪਾ ਸਕੇ। ਪਿਛਲੇ ਸਾਲ ਵੀ ਇਸ ਨੌਜਵਾਨ ਨੇ ਅਜਿਹੇ ਹੀ ਇਕ ਮੁਕਾਬਲੇ ਵਿਚ ਹਿੱਸਾ ਲਿਆ ਸੀ ਅਤੇ ਟਾਪ-3 ਵਿਚ ਆ ਗਿਆ ਸੀ।

ਇਸਨੇ ਕਈ ਲੋਕਾਂ ਦੀਆਂ ਟਿੱਚਰਾਂ ਨੂੰ ਟਿੱਚ ਜਾਣਦਿਆਂ ਅਪਣਾ ਸ਼ੌਕ ਜਾਰੀ ਰਖਿਆ ਅਤੇ ਜੱਜਾਂ ਦੇ ਸਾਹਮਣੇ ਤਿੰਨ ਰਾਊਂਡ ਦੇ ਵਿਚ ਹੋਏ ਮੁਕਾਬਲੇ ਵਿਚ ਐਨੇ ਨੂੰ ਨੰਬਰ ਹਾਸਿਲ ਕਰ ਲਏ ਕਿ ਲਗਪਗ 30 ਪ੍ਰਤੀਯੋਗੀਆਂ ਦੇ ਵਿਚੋਂ ਪਹਿਲਾ ਸਥਾਨ ਹਾਸਿਲ ਕਰ ਲਿਆ। ਇਸ ਨੌਜਵਾਨ ਦਾ ਸੁਪਨਾ ਹੈ ਕਿ ਇਕ ਦਿਨ ਉਹ ਪੰਜਾਬ ਦੇ ਵਿਚ ਵੀ ਅਜਿਹੇ ਮੁਕਾਬਲੇ ਵੇਖਣ ਦਾ ਇਛੁੱਕ ਹੈ ਅਤੇ ਇਸ ਸਬੰਧੀ ਉਸਦੇ ਦਿਲ ਵਿਚ ਬਹੁਤ ਕੁਝ ਹੈ। ਨਿਊਜ਼ੀਲੈਂਡ ਵਸਦੇ ਭਾਰਤੀ ਖਾਸ ਕਰ ਪੰਜਾਬੀ ਭਾਈਚਾਰੇ ਵੱਲੋਂ ਬੀਰਇੰਦਰ ਸਿੰਘ ਜ਼ੈਲਦਾਰ ਨੂੰ ਬਹੁਤ ਬਹੁਤ ਵਧਾਈ।