ਭਾਰਤੀ ਮੂਲ ਦੀ ਵਨੀਤਾ ਗੁਪਤਾ ਬਣੀ ਅਮਰੀਕਾ ਦੀ ਐਸੋਸੀਏਟ ਅਟਾਰਨੀ ਜਨਰਲ, 

ਏਜੰਸੀ

ਖ਼ਬਰਾਂ, ਪੰਜਾਬੀ ਪਰਵਾਸੀ

ਸੀ.ਐੱਨ.ਐੱਨ. ਮੁਤਾਬਕ ਵਨਿਤਾ ਗੁਪਤਾ ਦੇ ਨਾਮ 'ਤੇ ਸੈਨੇਟ ਵਿਚ ਵੋਟਿੰਗ ਹੋਈ ਅਤੇ 51-49 ਦੇ ਅੰਤਰ ਨਾਲ ਉਹਨਾਂ ਨੇ ਨਾਮ ਨੂੰ ਮਨਜ਼ੂਰੀ ਮਿਲੀ ਹੈ।

US Senate confirms Vanita Gupta as associate attorney general

ਵਾਸ਼ਿੰਗਟਨ : ਜੋ ਬਾਈਡੇਨ ਪ੍ਰਸ਼ਾਸਨ ਵਿਚ ਉੱਚੇ ਅਹੁਦੇ 'ਤੇ ਇਕ ਹੋਰ ਭਾਰਤੀ ਮੂਲ ਦਾ ਨਾਗਰਿਕ ਚੁਣਿਆ ਗਿਆ ਹੈ। ਓਬਾਮਾ ਪ੍ਰਸ਼ਾਸਨ ਦੌਰਾਨ ਜਸਟਿਸ ਵਿਭਾਗ ਵਿਚ ਆਪਣੀ ਸੇਵਾ ਦੇ ਚੁੱਕੀ ਭਾਰਤੀ ਮੂਲ ਦੀ ਵਨੀਤਾ ਗੁਪਤਾ ਨੂੰ ਐਸੋਸੀਏਟ ਅਟਾਰਨੀ ਜਨਰਲ ਨਿਯੁਕਤ ਕੀਤਾ ਗਿਆ ਹੈ। ਉਹਨਾਂ ਦੇ ਨਾਮ 'ਤੇ ਅਮਰੀਕੀ ਸੈਨੇਟ ਵਿਚ ਸਥਾਨਕ ਸਮੇਂ ਮੁਤਾਬਕ ਬੁੱਧਵਾਰ ਨੂੰ ਮੋਹਰ ਲਗਾਈ ਗਈ।

ਇਸ ਅਹੁਦੇ 'ਤੇ ਨਿਯੁਕਤ ਹੋਣ ਵਾਲੀ ਪਹਿਲੀ ਭਾਰਤੀ ਮੂਲ ਦੀ ਨਾਗਰਿਕ ਹੋਣ ਦਾ ਸਨਮਾਨ ਵੀ ਵਨੀਤਾ ਨੂੰ ਹੀ ਮਿਲਿਆ ਹੈ। ਸੀ.ਐੱਨ.ਐੱਨ. ਮੁਤਾਬਕ ਵਨੀਤਾ ਗੁਪਤਾ ਦੇ ਨਾਮ 'ਤੇ ਸੈਨੇਟ ਵਿਚ ਵੋਟਿੰਗ ਹੋਈ ਅਤੇ 51-49 ਦੇ ਅੰਤਰ ਨਾਲ ਉਹਨਾਂ ਨੇ ਨਾਮ ਨੂੰ ਮਨਜ਼ੂਰੀ ਮਿਲੀ ਹੈ। ਰੀਪਬਲਿਕਨ ਲਿਸਾ ਮੁਰਕੋਵਸਕੀ ਨੇ ਬਾਈਡੇਨ ਦੇ ਉਮੀਦਵਾਰ ਦੇ ਪੱਖ ਵਿਚ ਆਪਣਾ ਵੋਟ ਦਿੱਤਾ। ਉਹਨਾਂ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਵਨੀਤਾ ਗੁਪਤਾ ਨਿੱਜੀ ਤੌਰ 'ਤੇ ਅਨਿਆਂ ਦਾ ਮੁਕਾਬਲਾ ਕਰਨ ਲਈ ਵਚਨਬੱਧ ਰਹੀ ਹੈ।

ਵੋਟਿੰਗ ਤੋਂ ਪਹਿਲਾਂ ਰਾਸ਼ਟਰਪਤੀ ਜੋਅ ਬਾਈਡੇਨ ਨੇ ਕਿਹਾ ਸੀ ਕਿ ਉਹਨਾਂ ਨੇ ਬਹੁਤ ਹੀ ਕੁਸ਼ਲ ਅਤੇ ਸਨਮਾਨਿਤ ਭਾਰਤੀ ਮੂਲ ਦੀ ਵਕੀਲ ਵਨੀਤਾ ਗੁਪਤਾ ਨੂੰ ਨਾਮਜ਼ਦ ਕੀਤਾ ਹੈ, ਜਿਹਨਾਂ ਨੇ ਆਪਣਾ ਪੂਰਾ ਕਰੀਅਰ ਨਸਲੀ ਸਮਾਨਤਾ ਅਤੇ ਨਿਆਂ ਦੀ ਲੜਾਈ ਵਿਚ ਲਗਾਇਆ ਹੈ। ਅਮਰੀਕਾ ਸੈਨੇਟ ਵਿਚ ਵਨੀਤਾ ਗੁਪਤਾ ਦੇ ਨਾਮ 'ਤੇ ਵੋਟਿੰਗ ਪਿਛਲੇ ਹਫ਼ਤੇ ਹੀ ਹੋਣੀ ਸੀ ਪਰ ਰੀਪਬਲਿਕਨ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਸੀ ਕਿਉਂਕਿ ਹਾਲ ਹੀ ਵਿਚ ਵਨਿਤਾ ਗੁਪਤਾ ਨੇ ਕੁਝ ਟਵੀਟ ਰੀਪਬਲਿਕਨਾਂ ਦੀ ਆਲੋਚਨਾ ਕਰਦਿਆਂ ਕੀਤੇ ਸਨ।