Punjabi dead in Surrey News: ਕੈਨੇਡਾ ਦੇ ਸਰੀ 'ਚ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

2 ਸਾਲ ਪਹਿਲਾਂ ਪਤਨੀ ਨਾਲ ਗਿਆ ਸੀ ਵਿਦੇਸ਼

Punjabi dead in Surrey Canada news in punjabi

Punjabi dead in Surrey Canada news in punjabi : ਕੈਨੇਡਾ ਤੋਂ ਦੁਖ਼ਦਾਈ ਖ਼ਬਰ ਸਾਹਮਣੇ ਆਈ ਹੈ। ਇਥੇ ਸਰੀ ਵਿਚ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਇਕਬਾਲ ਸਿੰਘ ਵਜੋਂ ਹੋਈ ਹੈ, ਜੋ ਕਿ ਖਮਾਣੋਂ ਦਾ ਰਹਿਣ ਵਾਲਾ ਸੀ। 

 ਉਸ ਦਾ ਭਤੀਜਾ ਇਕਬਾਲ ਸਿੰਘ ਪੁੱਤਰ ਅਵਤਾਰ ਸਿੰਘ ਦੋ ਸਾਲ ਪਹਿਲਾਂ ਕੈਨੇਡਾ ਗਿਆ ਸੀ ਜਦੋਂਕਿ ਉਸ ਦੀ ਪਤਨੀ ਉਸ ਤੋਂ ਦੋ ਸਾਲ ਪਹਿਲਾਂ ਪੜ੍ਹਾਈ ਕਰਨ ਗਈ ਸੀ। ਦੋਵੇਂ  ਇਕੱਠੇ ਰਹਿ ਰਹੇ ਸਨ। ਬੀਤੇ ਦਿਨ ਇਕਬਾਲ ਕੰਮ ਤੋਂ ਪਰਤਣ ਉਪਰੰਤ ਨਹਾਉਣ ਲਈ ਗਿਆ ਤਾਂ ਬਾਹਰ ਨਹੀਂ ਆਇਆ ਤਾਂ ਉਹ ਬਾਥਰੂਮ ਵਿਚ ਮ੍ਰਿਤਕ ਪਾਇਆ ਗਿਆ। ਉਨ੍ਹਾਂ ਦੱਸਿਆ ਕਿ ਮੌਤ ਦਾ ਕਾਰਨ ਹਾਰਟ ਫੇਲ ਹੋਣਾ ਹੋ ਸਕਦਾ ਹੈ।

(For more news apart from 'Punjabi dead in Surrey Canada news in punjabi ', stay tuned to Rozana Spokesman)