ਵੈਲਿੰਗਟਨ ਪੰਜਾਬੀ ਵੋਮੈਨ ਐਸੋਸੀਏਸ਼ਨ ਵਲੋਂ ‘ਮੇਲਾ ਪੰਜਾਬਣਾਂ ਦਾ’ ਪਹਿਲੀ ਅਗਸਤ ਨੂੰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਖਾਸ ਗੱਲ ਇਹ ਰਹੇਗੀ ਇਸ ਮੇਲੇ ਦੇ ਵਿਚ ਭਾਰਤ ਅਤੇ ਪਾਕਿਸਤਾਨ ਦੀਆਂ ਪੰਜਾਬਣਾਂ ਇਕੋ ਸਟੇਜ ਉਤੇ ਗਿੱਧਾ, ਭੰਗੜਾ ਅਤੇ ਹੋਰ ਸਭਿਆਚਾਰਕ ਸਰਗਰਮੀਆਂ...

Photo

ਔਕਲੈਂਡ, 21 ਜੁਲਾਈ (ਹਰਜਿੰਦਰ ਸਿੰਘ ਬਸਿਆਲਾ) : ਦੇਸ਼ ਦੀ ਰਾਜਧਾਨੀ ਵੈਲਿਗੰਟਨ ਜਿਥੇ ਗੰਭੀਰਤਾ ਨਾਲ ਵਿਚਾਰ ਕਰਨ ਬਾਅਦ ਲੋਕਾਂ ਸਾਹਮਣੇ ਸੰਸਦ ਦੇ ਰਾਹÄ ਕਾਨੂੰਨ ਪੇਸ਼ ਕਰਦੀ ਹੈ ਉਥੇ ਇਥੇ ਬਹੁਤ ਸਾਰੇ ਰਾਜ ਪੱਧਰੀ ਅਤੇ ਸਮਾਜਿਕ ਸਮਾਗਮ ਵੀ ਹੁੰਦੇ ਰਹਿੰਦੇ ਹਨ। ਪੰਜਾਬੀ ਭਾਈਚਾਰੇ ਦਾ ਵੀ ਇਥੇ ਵੱਡਾ ਯੋਗਦਾਨ ਹੈ ਅਤੇ ਇਥੇ ਵਸਦੀਆਂ ਪੰਜਾਬਣਾਂ ਵੀ ਕੋਈ ਨਾ ਕੋਈ ਪ੍ਰੋਗਰਾਮ ਲੈ ਕੇ ਆਉਂਦੀਆਂ ਰਹਿੰਦੀਆਂ ਹਨ। ਹੁਣ ਵੈਲਿੰਗਟਨ ਪੰਜਾਬੀ ਵੋਮੈਨ ਐਸੋਸੀਏਸ਼ਨ ਵੱਲੋਂ ‘ਮੇਲਾ ਪੰਜਾਬਣਾਂ ਦਾ’ ਪਹਿਲੀ ਅਗੱਸਤ ਨੂੰ ਟਾਊਨ ਹਾਲ ਲੇਇੰਗਜ਼ ਰੋਡ ਵਿਖੇ ਸ਼ਾਮ 5 ਵਜੇ ਕਰਵਾਇਆ ਜਾ ਰਿਹਾ ਹੈ।

 

ਖਾਸ ਗੱਲ ਇਹ ਰਹੇਗੀ ਇਸ ਮੇਲੇ ਦੇ ਵਿਚ ਭਾਰਤ ਅਤੇ ਪਾਕਿਸਤਾਨ ਦੀਆਂ ਪੰਜਾਬਣਾਂ ਇਕੋ ਸਟੇਜ ਉਤੇ ਗਿੱਧਾ, ਭੰਗੜਾ ਅਤੇ ਹੋਰ ਸਭਿਆਚਾਰਕ ਸਰਗਰਮੀਆਂ  ਜਿਵੇਂ ਬਾਲੀਵੁੱਡ ਡਾਂਸ ਆਦਿ ਪੇਸ਼ ਕਰਨਗੀਆਂ। ਦੋਵਾਂ ਦੇਸ਼ਾਂ ਦੇ ਵਿਚ ਭਰਾਤਰੀ ਸਾਂਝ ਬਣੀ ਰਹੇ ਇਸ ਵਾਸਤੇ ਇਸ ਮੇਲੇ ਦੇ ਵਿਚ ਭਾਰਤ ਅਤੇ ਪਾਕਿਸਤਾਨ ਹਾਈ ਕਮਿਸ਼ਨਰਜ਼ ਦੀਆਂ ਪਤਨੀਆਂ ¬ਕ੍ਰਮਵਾਰ ਸ੍ਰੀਮਤੀ ਰਾਖੀ ਪ੍ਰਦੇਸ਼ੀ ਅਤੇ ਸ੍ਰੀਮਤੀ ਤਾਹਿਰਾ ਤੁਫੈਲ ਸਾਂਝੇ ਰੂਪ ਵਿਚ ਮੁੱਖ ਮਹਿਮਾਨ ਹੋਣਗੀਆਂ। ਪ੍ਰੋਗਰਾਮ ਦੇ ਆਖਰ ਵਿਚ ਸਾਰੀਆਂ ਇਕੱਤਰ ਮਹਿਲਾਵਾਂ ਖੁੱਲ੍ਹੇ ਪਿੜ੍ਹ ਦੇ ਵਿਚ ਨੱਚ-ਟੱਪ ਕੇ ਖੁਸ਼ੀ ਮਨਾਉਣਗੀਆਂ। ਇਸ ਸਾਰੇ ਮੇਲੇ ਦਾ ਉਦੇਸ਼ ਔਰਤਾਂ ਦੇ ਹੱਕਾਪ੍ਰਤੀ ਹੋਰ ਜਾਗਰੂਕਤਾ ਪੈਦਾ ਕਰਨਾ ਹੈ ਅਤੇ ਬਰਾਬਰਤਾ ਦਾ ਅਹਿਸਾਸ ਦਿਵਾਉਣਾ ਹੈ। 

ਔਕਲੈਂਡ ਤੋਂ ਪੰਜਾਬੀ ਪੁਲਿਸ ਅਫਸਰ ਕੁੜੀ ਲਾਵਲੀਨ ਕੌਰ (ਡੀਡੈਕਟਿਵ ਕਾਂਸਟੇਬਲ-¬ਕ੍ਰਾਈਮ ਸੁਕੇਅਡ) ਨੂੰ ਵਿਸ਼ੇਸ਼ ਤੌਰ ’ਤੇ ਬੁਲਾ ਕੇ ਸਨਮਾਨਿਤ ਕੀਤਾ ਜਾ ਰਿਹਾ ਹੈ। ਰੇਡੀਓ ਸਪਾਈਸ ਦੀ ਪੇਸ਼ਕਾਰ, ਸਟੇਜ ਸੰਚਾਲਕਾ ਅਤੇ ਪੰਜਾਬੀ ਹੈਰੀਟੇਜਰਜ਼ ਤੋਂ ਸ੍ਰੀਮਤੀ ਹਰਜੀਤ ਕੌਰ ਇਸ ਸਾਰੇ ਪ੍ਰੋਗਰਾਮ ਦੌਰਾਨ ਸਟੇਜ ਸੰਭਾਲੇਗੀ। ਇਸ ਮੇਲੇ ਦੇ ਵਿਚ ਸ਼ਿਵਮ ਡਾਂਸ ਅਕੈਡਮੀ, ਮਯੂਰ ਡਾਂਸ ਅਕੈਡਮੀ ਅਤੇ ਅਦਿਤੀ ਡਾਂਸ ਅਕੈਡਮੀ ਤੋਂ ਇਲਵਾ ਹੋਰ ਕਈ ਸੱਭਿਆਚਾਰਕ ਕਲੱਬਾਂ ਦੀਆਂ ਕੁੜੀਆਂ ਅਤੇ ਮਹਿਲਾਵਾਂ ਹਿੱਸਾ ਲੈਣਗੀਆਂ। ਟਿਕਟ 10 ਡਾਲਰ ਰੱਖੀ ਗਈ ਹੈ। ਤੇ 5 ਸਾਲ ਤੋਂ ਘੱਟ ਵਾਲੇ ਬੱਚਿਆਂ ਲਈ ਫ੍ਰੀ ਹੈ। ਜਿਆਦਾ ਜਾਣਕਾਰੀ ਲਈ ਨਵਨੀਤ ਕੌਰ ਵੜੈਚ ਹੋਰਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ।