ਕੈਨੇਡਾ ਵਿਚ ਪੰਜਾਬੀ ਵਿਦਿਆਰਥੀ ਨੂੰ ਮਿਲਿਆ ‘ਟਾਪ ਜਨਰਲ ਏਵੀਏਸ਼ਨ ਪਾਇਲਟ 2022’ ਦਾ ਸਨਮਾਨ

ਏਜੰਸੀ

ਖ਼ਬਰਾਂ, ਪੰਜਾਬੀ ਪਰਵਾਸੀ

7 ਪਾਇਲਟਾਂ ਵਿਚੋਂ ਜੇਤੂ ਰਿਹਾ ਹਰਮੀਤ ਗਰਗ

Harmeet Garg

 

ਐਬਟਸਫੋਰਡ: ਕੈਨੇਡਾ ਵਿਚ ਪੰਜਾਬੀ ਵਿਦਿਆਰਥੀ ਹਰਮੀਤ ਗਰਗ ਨੂੰ ‘ਟਾਪ ਜਨਰਲ ਏਵੀਏਸ਼ਨ ਪਾਇਲਟ 2022’ ਦਾ ਸਨਮਾਨ ਮਿਲਿਆ ਹੈ। ਇਹ ਸਨਮਾਨ ਕੈਨੇਡਾ ਵਿਚ ਪਾਇਲਟਾਂ ਦੀ ਹੌਸਲਾ ਅਫ਼ਜ਼ਾਈ ਕਰਨ ਵਾਲੀ ਸੰਸਥਾ ਵੈਬਸਟਰ ਮੈਮੋਰੀਅਲ ਵੱਲੋਂ ਦਿੱਤਾ ਗਿਆ ਹੈ।

ਪੰਜਾਬੀ ਵਿਦਿਆਰਥੀ ਹਰਮੀਤ ਗਰਗ 7 ਪਾਇਲਟਾਂ ਵਿਚੋਂ ਜੇਤੂ ਰਿਹਾ ਹੈ। ਹਰਮੀਤ ਗਰਗ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਜ਼ ਇੰਸਟੀਚਿਊਟ ਸੋਹਾਣਾ ਦਾ ਸਾਬਕਾ ਵਿਦਿਆਰਥੀ ਹੈ।

ਉਹ 2021 ਵਿਚ ਵਿਦਿਆਰਥੀ ਵੀਜ਼ਾ ’ਤੇ ਕੈਨੇਡਾ ਗਿਆ ਸੀ ਅਤੇ ਕਲੋਨਾ ਦੇ ਓਕਾਨਾਰਾਨ ਕਾਲਜ ਵਿਚ ਪਾਇਲਟ ਦਾ ਕੋਰਸ ਕਰ ਰਿਹਾ ਹੈ। ਹਰਮੀਤ ਕਾਰਸਨ ਏਅਰ ਦਾ ਟਰੇਨਿੰਗ ਅਸਿਸਟੈਂਟ ਹੈ। ਦੱਸ ਦੇਈਏ ਕਿ ਕੈਨੇਡਾ ਵਿਚ ਵੈਬਸਟਰ ਮੈਮੋਰੀਅਲ ਵੱਲੋਂ ਹਰ ਸਾਲ ਇਕ ਪਾਇਲਟ ਨੂੰ ਇਹ ਵੱਕਾਰੀ ਸਨਮਾਨ ਦਿੱਤਾ ਜਾਂਦਾ ਹੈ।