ਕੈਨੇਡਾ 'ਚ ਪੰਜਾਬੀ ਨੌਜਵਾਨ ਦੀ ਮੌਤ, ਤਿੰਨ ਦਿਨ ਬਾਅਦ ਆਉਣਾ ਸੀ ਪੰਜਾਬ
ਬਰਨਾਲਾ ਦਾ ਰਹਿਣ ਵਾਲਾ ਸੀ ਮ੍ਰਿਤਕ ਨੌਜਵਾਨ
photo
ਬਰਨਾਲਾ: ਪੰਜਾਬ ਤੋਂ ਲੱਖਾਂ ਨੌਜਵਾਨ ਰੁਜ਼ਗਾਰ ਦੀ ਭਾਲ ਵਿਚ ਵਿਦੇਸ਼ ਜਾਂਦੇ ਹਨ ਪਰ ਕਿਸੇ ਨੂੰ ਇਹ ਨਹੀਂ ਪਤਾ ਹੁੰਦਾ ਕਿ ਬੇਗਾਨੇ ਦੇਸ਼ ਵਿਚ ਉਹਨਾਂ ਨਾਲ ਕੀ ਭਾਣਾ ਵਾਪਰ ਜਾਵੇ। ਅਜਿਹੀ ਹੀ ਮੰਦਭਾਗੀ ਖਬਰ ਕੈਨੇਡਾ ਤੋਂ ਸਾਹਮਣੇ ਆਈ ਹੈ।
ਜਿਥੇ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਹਿਚਾਣ ਜਗਦੀਪ ਸਿੰਘ ਵਾਸੀ ਮਹਿਲ ਕਲਾਂ ਵਜੋਂ ਹੋਈ ਹੈ। ਮ੍ਰਿਤਕ ਨੌਜਵਾਨ ਕੈਲਗਰੀ ਵਿਚ ਛੋਟੇ ਭਰਾ, ਪਤਨੀ ਤੇ ਪੁੱਤਰ ਨਾਲ ਰਹਿ ਰਿਹਾ ਸੀ।
ਪਰਿਵਾਰਕ ਮੈਂਬਰਾਂ ਅਨੁਸਾਰ ਜਗਦੀਪ ਸਿੰਘ ਨੇ 25 ਦਸੰਬਰ ਨੂੰ ਕੈਨੇਡਾ ਤੋਂ ਮਹਿਲ ਕਲਾਂ ਪਰਤਣਾ ਸੀ ਪਰ ਇਹ ਭਾਣਾ ਵਰਤ ਗਿਆ। ਮਰਹੂਮ ਨੌਜਵਾਨ ਦਾ ਸਸਕਾਰ ਕੈਲਗਰੀ ਵਿਖੇ ਹੀ ਕੀਤਾ ਜਾਵੇਗਾ। ਮਰਹੂਮ ਜਗਦੀਪ ਸਿੰਘ, ਸਾਹਿਤਕਾਰ ਸੁਰਜੀਤ ਸਿੰਘ ਪੰਛੀ ਦਾ ਪੋਤਾ ਤੇ ਮਾਸਟਰ ਰਵੀਦੀਪ ਸਿੰਘ ਦਾ ਪੁੱਤਰ ਹੈ।