Vivek Saini Murder Case: ਅਮਰੀਕਾ 'ਚ ਭਾਰਤੀ ਮੂਲ ਦੇ ਵਿਵੇਕ ਸੈਣੀ ਦਾ ਹਥੌੜਾ ਮਾਰ ਕੇ ਕਤਲ ਕਰਨ ਵਾਲਾ ਗ੍ਰਿਫ਼ਤਾਰ 

ਏਜੰਸੀ

ਖ਼ਬਰਾਂ, ਪੰਜਾਬੀ ਪਰਵਾਸੀ

ਜੂਲੀਅਨ ਫਾਕਨਰ ਵਿਰੁੱਧ ਕਤਲ ਦਾ ਕੇਸ ਦਰਜ 

Julian Faulkner

ਨਿਊਯਾਰਕ - ਅਮਰੀਕਾ ਤੋਂ ਇਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਇੱਥੇ ਬੀਤੇ ਦਿਨੀਂ ਲਿਥੋਨੀਆ, ਜਾਰਜੀਆ ਦੇ ਸ਼ੇਵਰੋਨ ਨਾਂ ਦੇ ਗੈਸ ਸਟੇਸ਼ਨ 'ਤੇ ਸਥਿਤ ਇੱਕ ਸਟੋਰ ਵਿਚ ਕੰਮ ਕਰਦੇ ਭਾਰਤੀ ਮੂਲ ਦੇ ਕਲਰਕ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਜਾਣਕਾਰੀ ਮੁਤਾਬਕ ਇੱਕ ਬੇਘਰ ਵਿਅਕਤੀ ਰਾਤ ਦੇ 12:00 ਕੁ ਵਜੇ ਸਟੋਰ ਵਿਚ ਦਾਖਲ ਹੋਇਆ ਅਤੇ ਉਸ ਨੇ ਵਿਵੇਕ ਸੈਣੀ (25) ਦੇ ਸਿਰ 'ਤੇ ਹਥੌੜੇ ਨਾਲ ਕਾਫੀ ਵਾਰ ਕੀਤੇ ਤੇ ਉਸ ਦਾ ਕਤਲ ਕਰ ਦਿੱਤਾ।    

ਜਾਰਜੀਆ ਪੁਲਿਸ ਨੇ ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਟਲਾਂਟਾ-ਏਰੀਆ ਦੇ ਗੈਸ ਸਟੇਸ਼ਨ ਅੰਦਰ ਇੱਕ ਸਟੋਰ ਕਲਰਕ ਦੇ ਸਿਰ 'ਤੇ ਕਾਫ਼ੀ ਵਾਰ ਹਥੌੜੇ ਨਾਲ ਵਾਰ ਕੀਤਾ ਗਿਆ ਸੀ। ਹੁਣ ਉਸ 'ਤੇ ਹਮਲਾ ਕਰਨ ਵਾਲੇ ਦੋਸ਼ੀ ਵਿਅਕਤੀ ਵਿਰੁੱਧ ਕਤਲ ਦੇ ਦੋਸ਼ ਦਾ ਕੇਸ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਡੀਕਲਬ ਕਾਉਂਟੀ ਪੁਲਸਅਨੁਸਾਰ ਅਧਿਕਾਰੀਆਂ ਨੂੰ ਬੀਤੇ ਮੰਗਲਵਾਰ ਨੂੰ 16 ਜਨਵਰੀ ਨੂੰ ਸਵੇਰੇ 12:30 ਵਜੇ ਦੇ ਕਰੀਬ, ਲਿਥੋਨੀਆ ਦੇ ਇੱਕ ਸ਼ੈਵਰੋਨ ਗੈਸ ਸਟੇਸ਼ਨ 'ਤੇ ਇਸ ਹਮਲੇ ਬਾਰੇ ਇੱਕ ਕਾਲ ਆਈ ਸੀ। 

ਪੁਲਿਸ ਨੇ ਘਟਨਾ ਦੀ ਰਿਪੋਰਟ ਵਿਚ ਕਿਹਾ ਕਿ ਉਹ 25 ਸਾਲਾ ਪੀੜਤ 'ਤੇ ਹਮਲਾ ਕਰਨ ਵਾਲੇ ਸ਼ੱਕੀ ਨੂੰ ਲੱਭਣ ਲਈ ਪਹੁੰਚੇ। ਅਫਸਰਾਂ ਨੇ ਆਦਮੀ ਨੂੰ ਹਥਿਆਰ ਹੇਠਾਂ ਰੱਖਣ ਦਾ ਹੁਕਮ ਦਿੱਤਾ ਅਤੇ ਉਸ ਨੇ ਗ੍ਰਿਫ਼ਤਾਰ ਕੀਤੇ ਜਾਣ ਤੋਂ ਪਹਿਲਾਂ ਪੁਲਸ ਨਿਯਮਾਂ ਦੀ ਪਾਲਣਾ ਕੀਤੀ। ਇੱਕ ਤਲਾਸ਼ੀ ਦੌਰਾਨ ਪੁਲਸ ਨੂੰ ਹਥੌੜੇ ਸਮੇਤ ਉਸ ਤੋਂ ਤਿੰਨ ਹੋਰ ਹਥਿਆਰ ਮਿਲੇ। ਰਿਪੋਰਟ ਅਨੁਸਾਰ 25 ਸਾਲਾ ਕਲਰਕ ਦੀ ਸਿਰ 'ਤੇ ਹਥੌੜੇ ਨਾਲ ਕੀਤੇ ਵਾਰ ਨਾਲ ਮੌਕੇ 'ਤੇ ਹੀ ਮੌਤ ਹੋ ਗਈ। ਘਟਨਾ ਸਥਾਨ  'ਤੇ ਅਧਿਕਾਰੀਆਂ ਨੇ ਸਟੋਰ ਦੀ ਨਿਗਰਾਨੀ ਵੀਡੀਓ ਪ੍ਰਾਪਤ ਕੀਤੀ, ਜਿਸ ਵਿੱਚ ਸ਼ੱਕੀ ਨੂੰ ਦੇਖਿਆ ਗਿਆ। ਬਾਅਦ ਵਿੱਚ ਹਮਲਾਵਰ ਦੀ ਪਹਿਚਾਣ ਜੂਲੀਅਨ ਫਾਕਨਰ ਵਜੋਂ ਪਛਾਣ ਕੀਤੀ ਗਈ, ਜੋ ਪੀੜਤ ਨੂੰ ਵਾਰ-ਵਾਰ ਹਥੌੜੇ ਨਾਲ ਮਾਰ ਰਿਹਾ ਸੀ। ਗ੍ਰਿਫ਼ਤਾਰੀ ਮਗਰੋਂ ਹੁਣ ਜੂਲੀਅਨ ਫਾਕਨਰ ਡੀਕਲਬ ਕਾਉਂਟੀ ਦੀ ਜੇਲ੍ਹ ਵਿੱਚ ਬੰਦ ਹੈ।