ਕਰਫ਼ੀਊ ’ਚ ਵਿਆਹ ਦੀ ਵਰ੍ਹੇਗੰਢ ਦੀ ਪਾਰਟੀ ਮਨਾਉਣ ਦੇ ਦੋਸ਼ ’ਚ ਅਧਿਕਾਰੀ ਮੁਅੱਤਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਮੱਧ ਪ੍ਰਦੇਸ਼ ਦੇ ਇੰਦੌਰ ਸ਼ਹਿਰ ’ਚ ਲਾਗੂ ਕਰਫ਼ੀਊ ਦੌਰਾਨ ਬਗ਼ੈਰ ਇਜਾਜ਼ਤ ਤੋਂ ਅਪਣੇ ਵਿਆਹ ਦੀ ਵਰ੍ਹੇਗੰਢ ਦੀ ਕਥਿਤ ਪਾਰਟੀ ਮਨਾਉਣਾ

File Photo

ਇੰਦੌਰ, 22 ਮਈ: ਮੱਧ ਪ੍ਰਦੇਸ਼ ਦੇ ਇੰਦੌਰ ਸ਼ਹਿਰ ’ਚ ਲਾਗੂ ਕਰਫ਼ੀਊ ਦੌਰਾਨ ਬਗ਼ੈਰ ਇਜਾਜ਼ਤ ਤੋਂ ਅਪਣੇ ਵਿਆਹ ਦੀ ਵਰ੍ਹੇਗੰਢ ਦੀ ਕਥਿਤ ਪਾਰਟੀ ਮਨਾਉਣਾ ਇਕ ਸਰਕਾਰੀ ਅਧਿਕਾਰੀ ਨੂੰ ਮਹਿੰਗਾ ਪਿਆ ਹੈ। ਪਾਰਟੀ ਦਾ ਵੀਡੀਉ ਸਾਹਮਣੇ ਆਉਣ ਤੋਂ ਬਾਅਦ ਇਸ ਅਧਿਕਾਰੀ ਨੂੰ ਸਰਕਾਰੀ ਸੇਵਾ ਦੇ ਨਿਯਮ ਕਾਇਦਿਆਂ ਅਤੇ ਸਮਾਜਕ ਦੂਰੀ ਬਣਾਉਣ ਦੀਆਂ ਹਦਾਇਤਾਂ ਦੀ ਉਲੰਘਣਾ ਦੇ ਦੋਸ਼ ਹੇਠ ਮੁਅੱਤਲ ਕਰ ਦਿਤਾ ਗਿਆ ਹੈ। ਇੰਦੌਰ ਨਗਰ ਨਿਗਮ (ਆਈ.ਐਮ.ਸੀ.) ਦੇ ਇਕ ਅਧਿਕਾਰੀ ਨੇ ਦਸਿਆ ਕਿ ਕਿ ਆਈ.ਐਮ.ਸੀ. ਕਮਿਸ਼ਨਰ ਪ੍ਰਤਿਭਾ ਪਾਲ ਨੇ ਇਸ ਮਾਮਲੇ ’ਚ ਅਨੁਸ਼ਾਸਨਾਤਮਕ ਕਦਮ ਚੁਕਦਿਆਂ ਨਿਗਮ ਦੇ ਜ਼ੋਨਲ ਅਧਿਕਾਰੀ ਚੇਤਨ ਪਾਟਿਲ ਨੂੰ ਮੁਅੱਤਲ ਕਰ ਦਿਤਾ ਹੈ।     (ਪੀਟੀਆਈ)