America Indian Murdered News: ਅਮਰੀਕਾ ਵਿਚ ਇਕ ਭਾਰਤੀ ਨੇ ਦੂਜੇ ਭਾਰਤੀ ਦਾ ਕੀਤਾ ਕਤਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

America Indian Murdered News: ਅਕਸ਼ੈ ਗੁਪਤਾ ਵਜੋਂ ਹੋਈ ਮ੍ਰਿਤਕ ਦੀ ਪਛਾਣ, ਪੁਲਿਸ ਨੇ ਮੁਲਜ਼ਮ ਨੂੰ ਕੀਤਾ ਗ੍ਰਿਫ਼ਤਾਰ

Indian brutally murdered in America

Indian brutally murdered in America: ਅਮਰੀਕਾ ਦੇ ਟੈਕਸਾਸ ਸੂਬੇ ’ਚ ਇਕ ਬੇਘਰ ਭਾਰਤੀ ਨੇ ਆਸਟਿਨ ਸਿਟੀ ਵਿਚ ਇੱਕ ਭਿਆਨਕ ਵਾਰਦਾਤ ਨੂੰ ਅੰਜਾਮ ਦਿਤਾ, ਜਿਸ ਵਿਚ 30 ਸਾਲਾ ਭਾਰਤੀ ਦੀ ਬੇਰਹਿਮੀ ਨਾਲ ਹੱਤਿਆ ਕਰ ਦਿਤੀ ਗਈ।

ਇਹ ਘਟਨਾ ਬੀਤੇ ਦਿਨ ਦੀ ਸ਼ਾਮ ਨੂੰ ਵਾਪਰੀ। ਜਾਣਕਾਰੀ ਮੁਤਾਬਕ ਮ੍ਰਿਤਕ ਦੀ ਪਛਾਣ ਅਕਸ਼ੈ ਗੁਪਤਾ ਵਜੋਂ ਹੋਈ ਹੈ, ਜਿਸ ਨੂੰ ਮਾਰਨ ਵਾਲਾ ਵੀ ਇਕ ਭਾਰਤੀ ਵਿਅਕਤੀ ਹੀ ਸੀ।

ਉਕਤ ਦੋਸ਼ੀ ਨੇ ਚੱਲਦੀ ਬੱਸ ਵਿਚ ਇਸ ਵਾਰਦਾਤ ਨੂੰ ਅੰਜਾਮ ਦਿਤਾ, ਜਿਸ ਕਰਕੇ ਬੱਸ ਵਿਚ ਮੌਜੂਦ ਲੋਕ ਦਹਿਸ਼ਤ ’ਚ ਆ ਗਏ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਕਾਤਲ ਬੱਸ ਵਿਚੋਂ ਬਾਹਰ ਨਿਕਲ ਕੇ ਫ਼ਰਾਰ ਹੋ ਗਿਆ। ਹਾਲਾਂਕਿ ਬਾਅਦ ਵਿਚ ਪੁਲਿਸ ਨੇ ਉਸ ਨੂੰ ਫੜ ਲਿਆ। ਮ੍ਰਿਤਕ ਅਕਸ਼ੈ ਗੁਪਤਾ ਇਕ ਹੈਲਥ-ਟੈਕ ਸਟਾਰਟਅੱਪ ਦੇ ਸਹਿ-ਸੰਸਥਾਪਕ ਅਤੇ ਆਸਟਿਨ ਦੇ ਇਕ ਸਰਗਰਮ ਉਦਮੀ ਸਨ।                                       (ਏਜੰਸੀ)