ਨਿਊਯਾਰਕ ਦੇ ਸਕੂਲਾਂ ਵਿਚ 'ਸਿੱਖ ਧਰਮ' ਬਾਰੇ ਦਿਤੀ ਜਾਵੇਗੀ ਜਾਣਕਾਰੀ
ਅਮਰੀਕਾ ਵਿਚ 70 ਫ਼ੀ ਸਦੀ ਤੋਂ ਵੱਧ ਲੋਕਾਂ ਨੂੰ ਸਿੱਖ ਧਰਮ ਦੀ ਜਾਣਕਾਰੀ ਨਾ ਹੋਣ ਕਾਰਨ ਨਿਊਯਾਰਕ ਸੂਬੇ ਦੇ ਸਕੂਲਾਂ ਵਿਚ ਇਸ ਧਰਮ ਅਤੇ ਰਵਾਇਤਾਂ ਬਾਰੇ ...
ਨਿਊਯਾਰਕ, ਅਮਰੀਕਾ ਵਿਚ 70 ਫ਼ੀ ਸਦੀ ਤੋਂ ਵੱਧ ਲੋਕਾਂ ਨੂੰ ਸਿੱਖ ਧਰਮ ਦੀ ਜਾਣਕਾਰੀ ਨਾ ਹੋਣ ਕਾਰਨ ਨਿਊਯਾਰਕ ਸੂਬੇ ਦੇ ਸਕੂਲਾਂ ਵਿਚ ਇਸ ਧਰਮ ਅਤੇ ਰਵਾਇਤਾਂ ਬਾਰੇ ਪੜ੍ਹਾਇਆ ਜਾਵੇਗਾ। ਇਕ ਅਖ਼ਬਾਰ ਦੀ ਖ਼ਬਰ ਮੁਤਾਬਕ ਗ਼ੈਰ-ਸਰਕਾਰੀ ਸੰਗਠਨ ਯੂਨਾਈਟਿਡ ਸਿੱਖ ਨੇ ਨਿਊਯਾਰਕ ਦੇ ਸਿਖਿਆ ਵਿਭਾਗ ਨਾਲ ਗਠਜੋੜ ਕੀਤਾ ਹੈ। ਇਸ ਦਾ ਮਕਸਦ ਅਮਰੀਕੀ ਵਿਦਿਆਰਥੀਆਂ ਨੂੰ ਸਿੱਖ ਧਰਮ ਬਾਰੇ ਜਾਣਕਾਰੀ ਦੇਣਾ ਹੈ।
ਰੀਪੋਰਟ ਮੁਤਾਬਕ ਯੂਨਾਈਟਿਡ ਸਿੱਖ ਦੇ ਸੀਨੀਅਰ ਨੀਤੀ ਸਲਾਹਕਾਰ ਪ੍ਰੀਤਪਾਲ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਸਮੂਹ ਨੇ ਜਿਨ੍ਹਾਂ ਅਮਰੀਕੀਆਂ ਦਾ ਸਰਵੇਖਣ ਕੀਤਾ ਹੈ, ਉਸ ਵਿਚੋਂ 70 ਫ਼ੀ ਸਦੀ ਲੋਕਾਂ ਨੂੰ ਸਿੱਖ ਧਰਮ ਬਾਰੇ ਕੋਈ ਵੀ ਜਾਣਕਾਰੀ ਨਹੀਂ ਹੈ।ਅਮਰੀਕੀ ਵਿਦਿਆਰਥੀਆਂ ਨੂੰ ਅਪਣੇ ਸਿੱਖ ਸਾਥੀਆਂ ਬਾਰੇ ਵੀ ਨਹੀਂ ਪਤਾ। ਰੀਪੋਰਟ ਵਿਚ ਪ੍ਰੀਤਪਾਲ ਸਿੰਘ ਦੇ ਹਵਾਲੇ ਨਾਲ ਕਿਹਾ ਗਿਆ ਹੈ
ਕਿ ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਅਸੀਂ (ਸਿੱਖ) ਕੌਣ ਹਾਂ, ਸਾਡੀ ਕੀਮਤ ਕੀ ਹੈ, ਅਸੀਂ ਕਿਥੋਂ ਆਉਂਦੇ ਹਾਂ ਜਾਂ ਅਸੀਂ ਕਿਸ ਦੇਸ਼ ਤੋਂ ਆਉਂਦੇ ਹਾਂ। ਉਨ੍ਹਾਂ ਕਿਹਾ ਕਿ ਅਸੀਂ ਭਾਰਤ ਤੋਂ ਆਉਂਦੇ ਹਾਂ, ਉਹ ਨਹੀਂ ਸਮਝ ਪਾਉਂਦੇ। ਰਸਮੀ ਰੂਪ ਨਾਲ ਪਾਠਕ੍ਰਮ ਸ਼ੁਕਰਵਾਰ ਨੂੰ ਐਲਾਨ ਕੀਤਾ ਗਿਆ ਪ੍ਰੰਤੂ ਅਸਲ ਵਿਚ ਇਸ ਦੀ ਸ਼ੁਰੂਆਤ ਸਤੰਬਰ 2016 ਵਿਚ ਕੁੱਝ ਸ਼ਹਿਰ ਦੀਆਂ ਜਮਾਤਾਂ ਤੋਂ ਹੋਈ ਸੀ। ਇਕ ਅਨੁਮਾਨ ਮੁਤਾਬਕ ਤਕਰੀਬਨ 5 ਲੱਖ ਸਿੱਖ ਅਮਰੀਕਾ ਵਿਚ ਰਹਿੰਦੇ ਹਨ। (ਪੀ.ਟੀ.ਆਈ)