ਮਿਸੀਸਾਗਾ 'ਚ ਸਿੱਖ ਨੌਜਵਾਨ ਨੇ 14000 ਫੁੱਟ ਤੋਂ ਕੀਤੀ ਸਕਾਈ ਡਾਇਵਿੰਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਸਿੱਖ ਕੌਮ ਜਿਥੇ ਵੀ ਗਈ ਹੈ ਆਪਣੇ ਜਜ਼ਬੇ ਅਤੇ ਹਿੰਮਤ ਨਾਲ ਇਕ ਨਿਵੇਕਲੀ ਮਿਸਾਲ ਕਾਇਮ ਕੀਤੀ ਹੈ...

Sikh youth sky diving 14000 feet in Mississauga

ਸਿੱਖ ਕੌਮ ਜਿਥੇ ਵੀ ਗਈ ਹੈ ਆਪਣੇ ਜਜ਼ਬੇ ਅਤੇ ਹਿੰਮਤ ਨਾਲ ਇਕ ਨਿਵੇਕਲੀ ਮਿਸਾਲ ਕਾਇਮ ਕੀਤੀ ਹੈ ਅਤੇ ਪੂਰੀ ਦੁਨੀਆਂ ਵਿਚ ਸਿੱਖ ਕੌਮ ਦਾ ਸਿਰ ਹਮੇਸ਼ਾ ਉਚਾ ਕੀਤਾ ਹੈ| ਇਸੇ ਤਰ੍ਹਾਂ ਦੀ ਇਕ ਹੋਰ ਮਿਸਾਲ ਕਾਇਮ ਕੀਤੀ ਹੈ 22 ਸਾਲਾ ਸਿੱਖ ਨੌਜਵਾਨ ਅਰਸ਼ਦੀਪ ਸਿੰਘ ਨੇ, ਪੰਜਾਬ ਦੇ ਲੁਧਿਆਣਾ ਦਾ ਅਰਸ਼ਦੀਪ ਇਸ ਸਮੇਂ ਕੈਨੇਡਾ ਦੇ ਉਨਟਾਰੀਓ ਵਿਚ ਰਹਿੰਦਾ ਹੈ

ਅਤੇ ਹਾਲ ਹੀ ਵਿਚ ਅਰਸ਼ਦੀਪ ਨੇ ਸਕਾਈ ਡਾਇਵਿੰਗ ਕਰਕੇ ਇਕ ਨਵੀ ਮਿਸਾਲ ਕਾਇਮ ਕੀਤੀ ਹੈ| ਦੱਸ ਦਈਏ ਕਿ ਅਰਸ਼ਦੀਪ ਸਿੰਘ ਨੇ ਮਿਸੀਸਾਗਾ ਵਿਚ ਪੱਗ ਬੰਨ੍ਹ ਕੇ 14000 ਫੁੱਟ ਤੋਂ ਸਕਾਈ ਡਾਇਵਿੰਗ ਕੀਤੀ ਹੈ| ਅਰਸ਼ਦੀਪ ਨੇ ਸਕਾਈ ਡਾਇਵਿੰਗ ਵਿਚ ਸਫਲਤਾ ਹਾਸਿਲ ਕਰਨ ਤੋਂ ਬਾਅਦ ਪਰਮਾਤਮਾ ਦਾ ਸ਼ੁਕਰਾਨਾ ਕੀਤਾ| 

ਦੱਸਣਯੋਗ ਹੈ ਕਿ ਅਰਸ਼ਦੀਪ ਸਿੰਘ 14000 ਫੁੱਟ ਤਕ ਸਕਾਈ ਡਾਇਵਿੰਗ ਕਰਨ ਵਾਲਾ ਦੂਸਰਾ ਦਸਤਾਰਧਾਰੀ ਸਿੱਖ ਬਣਿਆ ਹੈ ਇਸ ਤੋਂ ਪਹਿਲਾ ਹਰਮਨ ਕੁਕਰੇਜ ਨੇ ਪੱਗ ਬੰਨ੍ਹ ਕੇ ਸਕਾਈ ਡਾਇਵਿੰਗ ਕੀਤੀ ਸੀ| ਅਜਿਹੇ ਹੀ ਬਹਾਦਰ ਸਿੱਖ ਨੌਜਵਾਨਾਂ ਦੇ ਸਦਕੇ ਸਿੱਖ ਕੌਮ ਦਾ ਝੰਡਾ ਦੁਨੀਆ ਦੇ ਹਰ ਕੋਨੇ ਵਿਚ ਬੁਲੰਦੀਆਂ ਨੂੰ ਛੂਹ ਰਿਹਾ ਹੈ। ਅਰਸ਼ਦੀਪ ਸਿੰਘ ਨੇ ਆਪਣੇ ਜਜ਼ਬੇ ਦੇ ਨਾਲ ਇਕ ਵਾਰ ਫਿਰ ਸਿੱਖ ਕੌਮ ਦੀ ਬਹਾਦੁਰੀ ਦਾ ਪ੍ਰਗਟਾਵਾ ਕੀਤਾ ਹੈ ਅਤੇ ਆਪਣੀ ਸਫਲਤਾ ਦੇ ਨਾਲ ਸਮੁੱਚੀ ਸਿੱਖ ਕੌਮ ਦਾ ਮਾਣ ਵਧਾਇਆ ਹੈ।