UK ਦੀਆਂ ਖੂਫ਼ੀਆ ਏਜੰਸੀਆਂ ਨੇ ਭਾਰਤ ਨੂੰ ਜੱਗੀ ਜੌਹਲ ਬਾਰੇ ਦਿੱਤੀ ‘ਗੁਪਤ ਜਾਣਕਾਰੀ’

ਏਜੰਸੀ

ਖ਼ਬਰਾਂ, ਪੰਜਾਬੀ ਪਰਵਾਸੀ

ਮਨੁੱਖੀ ਅਧਿਕਾਰ ਜਥੇਬੰਦੀ REPRIEVE ਨੇ ਲਗਾਏ ਇਲਜ਼ਾਮ

Jagtar Singh Johal

 

ਲੰਡਨ: ਬ੍ਰਿਟਿਸ਼ ਖੂਫੀਆ ਏਜੰਸੀਆਂ 'ਤੇ ਭਾਰਤੀ ਮੂਲ ਦੇ ਬ੍ਰਿਟਿਸ਼ ਨਾਗਰਿਕ ਜਗਤਾਰ ਸਿੰਘ ਜੌਹਲ ਬਾਰੇ ਭਾਰਤੀ ਅਧਿਕਾਰੀਆਂ ਨੂੰ ਗੁਪਤ ਸੂਚਨਾ ਮੁਹੱਈਆ ਕਰਵਾਉਣ ਦੇ ਇਲਜ਼ਾਮ ਲਗਾਏ ਗਏ ਹਨ। ਖੂਫੀਆ ਏਜੰਸੀ ਦੇ ਖਿਲਾਫ਼ ਲੱਗੇ ਦੋਸ਼ਾਂ ਅਨੁਸਾਰ ਗੈਰ ਕਾਨੂੰਨੀ ਢੰਗ ਨਾਲ ਮੁਹੱਈਆ ਕਰਵਾਈ ਗਈ ਇਸ ਸੂਚਨਾ ਕਾਰਨ ਹੀ ਭਾਰਤ ਵਿਚ ਜਗਤਾਰ ਸਿੰਘ ਜੌਹਲ ਨੂੰ 'ਅਗਵਾ' ਕੀਤਾ ਗਿਆ ਅਤੇ ਤਸੀਹੇ ਦਿੱਤੇ ਗਏ ਹਨ।

Jagtar Singh Johal (Jaggi)

ਯੂਕੇ ਨਾਲ ਸਬੰਧਤ ਮਨੁੱਖੀ ਅਧਿਕਾਰ ਜਥੇਬੰਦੀ ਰੀਪ੍ਰੀਵ ਨੇ ਇਕ ਚੈਨਲ ਨਾਲ ਦਸਤਾਵੇਜ਼ ਸਾਂਝੇ ਕੀਤੇ ਅਤੇ ਇਸ ਵਿਚ ਕਿਹਾ ਗਿਆ ਹੈ ਕਿ ਇਸ ਗੱਲ ਦੇ ਪੂਰੇ ਸਬੂਤ ਹਨ ਕਿ ਜੌਹਲ ਦੀ ਗ੍ਰਿਫਤਾਰੀ ਬ੍ਰਿਟਿਸ਼ ਖੂਫੀਆ ਏਜੰਸੀ ਦੀ ਜਾਸੂਸੀ ਤੋਂ ਬਾਅਦ ਕੀਤੀ ਗਈ ਸੀ। ਹਾਲਾਂਕਿ ਯੂਕੇ ਸਰਕਾਰ ਨੇ ਮਾਮਲਾ ਅਦਾਲਤ ਵਿਚ ਵਿਚਾਰ ਅਧੀਨ ਹੋਣ ਦਾ ਹਵਾਲਾ ਦਿੰਦੇ ਹੋਏ ਇਸ ਮਾਮਲੇ 'ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ।

Tweet

ਇਨਵੈਸਟੀਗੇਟਿਵ ਪਾਵਰ ਕਮਿਸ਼ਨਰ ਦੇ ਦਫਤਰ ਦੀ ਰਿਪੋਰਟ ਅਨੁਸਾਰ- “ਜਾਂਚ ਦੌਰਾਨ MI5 ਨੇ ਸੀਕ੍ਰੇਟ ਇੰਟੈਲੀਜੈਂਸ ਸਰਵਿਸ (MI6) ਰਾਹੀਂ ਆਪਣੇ ਸਹਿਯੋਗੀ ਨੂੰ ਖੁਫੀਆ ਜਾਣਕਾਰੀ ਭੇਜੀ। ਹਾਲਾਂਕਿ ਇਸ ਰਿਪੋਰਟ 'ਚ ਜਗਤਾਰ ਸਿੰਘ ਜੌਹਲ ਦਾ ਨਾਂ ਨਹੀਂ ਦਿੱਤਾ ਗਿਆ ਹੈ ਪਰ ਰੀਪ੍ਰੀਵ ਦਾ ਕਹਿਣਾ ਹੈ ਕਿ ਇਹ ਮਾਮਲਾ ਜੌਹਲ ਦੇ ਕੇਸ ਨਾਲ ਮੇਲ ਖਾਂਦਾ ਹੈ।

Jaggi Johal

ਇਸ ਤੋਂ ਪਹਿਲਾਂ ਭਾਰਤ ਦੇ ਇਕ ਮਸ਼ਹੂਰ ਅਖਬਾਰ ਨੇ 2017 ਵਿਚ ਇਕ ਰਿਪੋਰਟ ਵਿਚ ਦੱਸਿਆ ਸੀ, "ਯੂਕੇ ਦੇ ਇਕ ਸਰੋਤ ਦੁਆਰਾ ਪੰਜਾਬ ਪੁਲਿਸ ਨੂੰ ਇਕ ਪ੍ਰਮੁੱਖ ਸ਼ਖਸੀਅਤ 'ਜੌਹਲ' ਬਾਰੇ 'ਅਸਪਸ਼ਟ ਜਾਣਕਾਰੀ' ਦਿੱਤੇ ਜਾਣ ਤੋਂ ਬਾਅਦ ਉਹ ਜਾਂਚ ਦੇ ਘੇਰੇ ਵਿਚ ਆਏ।"  ਬ੍ਰਿਟੇਨ ਦੇ ਸਕਾਟਲੈਂਡ ਦੇ ਡੰਬਰਟਨ ਸ਼ਹਿਰ ਵਿਚ ਰਹਿਣ ਵਾਲਾ ਜਗਤਾਰ ਸਿੰਘ ਜੌਹਲ ਪੰਜ ਸਾਲ ਪਹਿਲਾਂ ਨਵੰਬਰ 2017 ਵਿਚ ਭਾਰਤ ਆਇਆ ਸੀ। ਜਗਤਾਰ ਸਿੰਘ ਜੌਹਲ 2017 ਤੋਂ ਭਾਰਤ ਦੀ ਜੇਲ ਵਿਚ ਬੰਦ ਹੈ। ਉਸ ’ਤੇ ਸੱਜੇ ਪੱਖੀ ਹਿੰਦੂ ਨੇਤਾਵਾਂ ਦੀ ਟਾਰਗੇਟ ਕਿਲਿੰਗ ’ਚ ਸ਼ਾਮਲ ਹੋਣ ਦਾ ਦੋਸ਼ ਹੈ।