Lord Swaraj Paul Death News: ਲੰਡਨ ਦੇ ਪੰਜਾਬੀ ਕਾਰੋਬਾਰੀ ਲਾਰਡ ਸਵਰਾਜ ਪਾਲ ਦਾ ਦਿਹਾਂਤ
Lord Swaraj Paul Death News: 94 ਸਾਲ ਦੀ ਉਮਰ ਵਿਚ ਲਏ ਆਖ਼ਰੀ ਸਾਹ, ਜਲੰਧਰ ਨਾਲ ਸਨ ਸਬੰਧਿਤ
Lord Swaraj Paul Death News in punjabi : ਪ੍ਰਵਾਸੀ ਭਾਰਤੀ ਉਦਯੋਗਪਤੀ ਲਾਰਡ ਸਵਰਾਜ ਪਾਲ ਦਾ ਵੀਰਵਾਰ ਸ਼ਾਮ ਲੰਡਨ ’ਚ ਦਿਹਾਂਤ ਹੋ ਗਿਆ। ਉਹ 94 ਸਾਲ ਦੇ ਸਨ। ਬਰਤਾਨੀਆ ਸਥਿਤ ਕਪਾਰੋ ਗਰੁੱਪ ਆਫ਼ ਇੰਡਸਟਰੀਜ਼ ਦੇ ਸੰਸਥਾਪਕ ਲਾਰਡ ਪਾਲ ਹਾਲ ਹੀ ’ਚ ਬੀਮਾਰ ਹੋ ਗਏ ਸਨ ਅਤੇ ਉਨ੍ਹਾਂ ਨੂੰ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਸੀ, ਜਿੱਥੇ ਉਨ੍ਹਾਂ ਨੇ ਅਪਣੇ ਪ੍ਰਵਾਰਕ ਜੀਆਂ ਵਿਚਕਾਰ ਆਖ਼ਰੀ ਸਾਹ ਲਿਆ।
ਲਾਰਡ ਪਾਲ ਦਾ ਜਨਮ ਜਲੰਧਰ ਵਿਚ ਹੋਇਆ ਸੀ ਅਤੇ ਉਹ ਅਪਣੀ ਛੋਟੀ ਧੀ ਅੰਬਿਕਾ ਦੇ ਕੈਂਸਰ ਦੇ ਇਲਾਜ ਲਈ 1960 ਦੇ ਦਹਾਕੇ ਵਿਚ ਯੂ.ਕੇ. ਚਲੇ ਗਏ ਸਨ। ਅਪਣੀ ਧੀ ਦੀ ਚਾਰ ਸਾਲ ਦੀ ਉਮਰ ਵਿਚ ਮੌਤ ਤੋਂ ਬਾਅਦ, ਉਨ੍ਹਾਂ ਨੇ ਅੰਬਿਕਾ ਪਾਲ ਫਾਊਂਡੇਸ਼ਨ ਨਾਂ ਦਾ ਇਕ ਚੈਰੀਟੇਬਲ ਟਰੱਸਟ ਸਥਾਪਤ ਕੀਤਾ ਜਿਸ ਨੇ ਸਿਖਿਆ ਅਤੇ ਸਿਹਤ ਪਹਿਲਕਦਮੀਆਂ ਰਾਹੀਂ ਦੁਨੀਆਂ ਭਰ ਦੇ ਬੱਚਿਆਂ ਅਤੇ ਨੌਜੁਆਨਾਂ ਦੀ ਭਲਾਈ ਨੂੰ ਉਤਸ਼ਾਹਤ ਕਰਨ ਲਈ ਲੱਖਾਂ ਰੁਪਏ ਦਾਨ ਕੀਤੇ।
(For more news apart from “ULord Swaraj Paul Death News in punjabi , ” stay tuned to Rozana Spokesman.)