ਕੰਵਲਜੀਤ ਸਿੰਘ ਬਖ਼ਸ਼ੀ ਨੇ ਮੰਗੀ ਦੋਹਰੀ ਨਾਗਰਿਕਤਾ ਤੇ ਰਾਜ ਸਭਾ ਵਿਚ ਸੀਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਭਾਰਤ ਸਰਕਾਰ ਪ੍ਰਵਾਸੀਆਂ ਨੂੰ ਹਰ ਸਾਲ 'ਪ੍ਰਵਾਸੀ ਦਿਵਸ ਮੌਕੇ' ਸੱਦਾ ਦਿੰਦੀ ਹੈ ਅਤੇ 15 ਸਾਲ ਇਸੇ ਸਿਲਸਿਲੇ ਨੂੰ ਹੋ ਚੁੱਕੇ ਹਨ.....

Kanwaljeet Singh Bakshi demands dual citizenship and seat in Rajya Sabha

ਆਕਲੈਂਡ : ਭਾਰਤ ਸਰਕਾਰ ਪ੍ਰਵਾਸੀਆਂ ਨੂੰ ਹਰ ਸਾਲ 'ਪ੍ਰਵਾਸੀ ਦਿਵਸ ਮੌਕੇ' ਸੱਦਾ ਦਿੰਦੀ ਹੈ ਅਤੇ 15 ਸਾਲ ਇਸੇ ਸਿਲਸਿਲੇ ਨੂੰ ਹੋ ਚੁੱਕੇ ਹਨ, ਪਰ ਅਜੇ ਤਕ ਦੋਹਰੀ ਨਾਗਰਿਕਤਾ ਉਤੇ ਸਹਿਮਤੀ ਨਹੀਂ ਬਣੀ ਹੈ। ਇਸ ਵਾਰ ਇਹ ਮਾਮਲਾ ਸ. ਕੰਵਲਜੀਤ ਸਿੰਘ ਬਖ਼ਸ਼ੀ ਨੇ ਚੁਕਿਆ ਹੈ। ਉਨ੍ਹਾਂ ਭਾਰਤ ਦੀ ਵਿਦੇਸ਼ ਮੰਤਰੀ ਸ੍ਰੀਮਤੀ ਸੁਸ਼ਮਾ ਸਵਰਾਜ ਦੇ ਨਾਲ ਇਸ ਮੰਗ ਦਾ ਜ਼ਿਕਰ ਕੀਤਾ। ਇਸ ਨਾਲ ਹੀ ਉਨ੍ਹਾਂ ਰਾਜ ਸਭਾ ਵਿਚ ਪ੍ਰਵਾਸੀ ਭਾਰਤੀਆਂ ਦੀ ਨੁਮਾਇੰਦਗੀ ਦੇ ਖਲਾਅ ਨੂੰ ਧਿਆਨ ਵਿਚ ਲਿਆਂਦਾ।

ਉਨ੍ਹਾਂ ਕਿਹਾ ਕਿ ਲਗਭਗ 10 ਮਿਲੀਅਨ ਭਾਰਤੀ ਵਿਦੇਸ਼ ਵਿਚ ਰਹਿੰਦੇ ਹਨ ਪਰ ਭਾਰਤ ਦੀ ਰਾਜਨੀਤੀ ਵਿਚ ਉਨ੍ਹਾਂ ਦਾ ਕੋਈ ਸਿੱਧਾ ਸੰਪਰਕ ਨਹੀਂ ਹੈ।  ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ, ਸ੍ਰੀਮਤੀ ਸੁਸ਼ਮਾ ਸਵਰਾਜ ਅਤੇ ਸ. ਕੰਵਲਜੀਤ ਸਿੰਘ ਬਖ਼ਸ਼ੀ ਨੇ ਇਸ ਮੌਕੇ ਇਕ ਵਿਸ਼ੇਸ਼ ਮੀਟਿੰਗ ਵਿਚ ਕਈ ਹੋਰ ਮੁੱਦੇ ਵੀ ਸਰਕਾਰ ਦੇ ਧਿਆਨ ਵਿਚ ਲਿਆਂਦੇ।