Pathankot News : ਏਜੰਟ ਵਲੋਂ ਡੰਕੀ ਲਗਵਾਉਣ ਤੋਂ ਬਾਅਦ ਅਮਰੀਕਾ ’ਚ ਲਾਪਤਾ ਹੋਇਆ ਜਗਮੀਤ 

ਏਜੰਸੀ

ਖ਼ਬਰਾਂ, ਪੰਜਾਬੀ ਪਰਵਾਸੀ

Pathankot News : ਕਰੀਬ 14 ਮਹੀਨਿਆਂ ਤੋਂ ਉਡੀਕ ਕਰ ਰਹੇ ਹਨ ਮਾਤਾ-ਪਿਤਾ

Jagmeet goes missing in America after agent gets him a donkey News in Punjabi

Jagmeet goes missing in America after agent gets him a donkey News in Punjabi : ਕਈ ਨੌਜਵਾਨ ਜੋ ਕਿ ਰੋਜ਼ੀ ਰੋਟੀ ਕਮਾਉਣ ਦੇ ਲਈ ਵਿਦੇਸ਼ਾਂ ਦਾ ਰੁਖ਼ ਕਰਦੇ ਹਨ ਪਰ ਕੁੱਝ ਏਜੰਟ ਨੌਜਵਾਨਾਂ ਕੋਲੋਂ ਪੈਸੇ ਠੱਗਣ ਦੇ ਲਈ ਉਨ੍ਹਾਂ ਨੂੰ ਗ਼ਲਤ ਤਰੀਕੇ ਦੇ ਨਾਲ ਬਾਹਰ ਭੇਜਦੇ ਹਨ। ਜਿਸ ਦਾ ਖ਼ਮਿਆਜਾ ਨੌਜਵਾਨ ਨੂੰ ਤਾਂ ਭੁਗਤਣਾ ਪੈਂਦਾ ਹੀ ਹੈ ਨਾਲ ਹੀ ਨਾਲ ਉਨ੍ਹਾਂ ਦੇ ਮਾਤਾ-ਪਿਤਾ ਨੂੰ ਵੀ ਇਸ ਦਾ ਖ਼ਮਿਆਜ਼ਾ ਭੁਗਤਣਾ ਪੈਂਦਾ ਹੈ। ਇਦਾਂ ਦਾ ਹੀ ਇਕ ਮਾਮਲਾ ਪਠਾਨਕੋਟ ਤੋਂ ਸਾਹਮਣੇ ਆਇਆ ਹੈ। ਜਿੱਥੋਂ ਦਾ ਇਕ ਨੌਜਵਾਨ ਜਗਮੀਤ ਸਿੰਘ ਜੋ ਰੋਜ਼ੀ ਰੋਟੀ ਕਮਾਉਣ ਦੇ ਲਈ 14 ਮਹੀਨੇ ਪਹਿਲਾ ਅਮਰੀਕਾ ਗਿਆ ਸੀ ਜੋ ਕਿ ਅੱਜ ਤਕ ਨਹੀਂ ਪਰਤਿਆ। 

ਮਾਤਾ ਜਸਮੀਤ ਕੌਰ ਤੇ ਪਿਤਾ ਜੋਗਿੰਦਰ ਸਿੰਘ ਨੇ ਦਸਿਆ ਕਿ ਜਗਜੀਤ ਸਿੰਘ ਨੇ ਐਮਬੀਏ ਪਾਸ ਕਰਨ ਤੋਂ ਬਾਅਦ ਇੱਥੇ ਨੌਕਰੀ ਨਾ ਮਿਲਣ 'ਤੇ ਅਮਰੀਕਾ ਜਾ ਕੇ ਕੰਮ ਕਰਨ ਲਈ ਅਪਣੇ ਮਾਤਾ-ਪਿਤਾ ਨਾਲ ਗੱਲ ਕੀਤੀ। ਜਿਸ ਦੇ ਚਲਦੇ ਬੇਟੇ ਦੀ ਖ਼ੁਸ਼ੀ ਲਈ ਮਾਤਾ-ਪਿਤਾ ਵਲੋਂ ਇਕ ਏਜੰਟ ਰਾਹੀਂ ਬੇਟੇ ਨੂੰ ਅਮਰੀਕਾ ਇਕ ਨੰਬਰ ਵਿਚ ਲਿਜਾਣ ਲਈ ਗੱਲਬਾਤ ਕੀਤੀ। ਏਜੰਟ ਨੇ ਜਗਮੀਤ ਨੂੰ ਅਮਰੀਕਾ ਭੇਜਣ ਲਈ 45.50 ਲੱਖ ਦਾ ਖ਼ਰਚਾ ਦਸਿਆ। ਪਹਿਲਾਂ ਏਜੰਟ ਨੂੰ 15 ਲੱਖ ਰੁਪਏ ਨਕਦ ਦੇ ਦਿਤੇ ਗਏ ਤੇ ਬਾਕੀ ਪੈਸੇ ਅਮਰੀਕਾ ਪਹੁੰਚਾਉਣ ਤੋਂ ਬਾਅਦ ਦੇਣੇ ਤੈਅ ਹੋਏ। 

ਜਾਣਕਾਰੀ ਅਨੁਸਾਰ ਪਿਤਾ ਜੋਗਿੰਦਰ ਸਿੰਘ ਨੇ ਭਾਵੁਕ ਹੁੰਦਿਆਂ ਦਸਿਆ ਕਿ ਤਕਰੀਬਨ 14 ਮਹੀਨੇ ਪਹਿਲਾਂ ਏਜੰਟ ਵਲੋਂ ਇਕ ਨੰਬਰ ਵਿਚ ਲਿਜਾਣ ਦੀ ਬਜਾਏ ਡੰਕੀ ਲਗਾ ਕੇ ਜਗਮੀਤ ਨੂੰ ਅਮਰੀਕਾ ਲਈ ਰਵਾਨਾ ਕੀਤਾ ਗਿਆ। ਉਨ੍ਹਾਂ ਦਸਿਆ ਕਿ ਉਨ੍ਹਾਂ ਦੀ ਅਪਣੇ ਪੁੱਤਰ ਨਾਲ ਆਖ਼ਰੀ ਵਾਰ 19 ਦਸੰਬਰ 2023 ਨੂੰ ਗੱਲ ਹੋਈ ਤੇ ਉਸ ਤੋਂ ਬਾਦ ਅੱਜ ਤਕ ਤਕਰੀਬਨ 14 ਮਹੀਨੇ ਬੀਤ ਜਾਣ ਤੋਂ ਬਾਅਦ ਵੀ ਉਸ ਨਾਲ ਕੋਈ ਗੱਲ ਨਹੀਂ ਹੋਈ। ਹੁਣ ਜਦੋਂ ਕੁੱਝ ਨੌਜਵਾਨ ਅਮਰੀਕਾ ਚੋਂ ਕੱਢੇ ਗਏ ਤਾਂ ਉਨ੍ਹਾਂ ਨੂੰ ਲੱਗਿਆ ਕਿ ਸ਼ਾਇਦ ਉਨ੍ਹਾਂ ਦਾ ਪੁੱਤਰ ਵੀ ਵਾਪਸ ਪਰਤ ਆਇਆ ਹੋਵੇਗਾ ਪਰ ਉਨ੍ਹਾਂ ਦੀ ਉਮੀਦਾਂ ਧਰੀਆਂ-ਧਰੀਆਂ ਰਹਿ ਗਈਆਂ। ਉਹ ਅਪਣੇ ਪੁੱਤਰ ਦੀ ਇਕ ਝਲਕ ਲਈ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਉਹ ਅਪਣੇ ਪੁੱਤਰ ਦੇ ਵਾਪਸ ਪਰਤਣ ਦੀ ਉਡੀਕ ਵਿਚ ਸਰਕਾਰ ਅਤੇ ਪ੍ਰਸ਼ਾਸਨ ਕੋਲੋਂ ਗੁਹਾਰ ਲਗਾ ਰਹੇ ਹਨ  ਕਿ ਉਸ ਨੂੰ ਲੱਭ ਕੇ ਵਾਪਸ ਲਿਆਂਦਾ ਜਾਵੇ।

ਪੀੜਤ ਪਰਵਾਰ ਨੇ ਏਜੰਟ ’ਤੇ ਦੋਸ਼ ਲਗਾਉਦਿਆਂ ਕਿਹਾ ਕਿ ਏਜੰਟ ਨੇ ਪੈਸਿਆਂ ਦੇ ਲਾਲਚ ਉਨ੍ਹਾਂ ਦੇ ਬੇਟੇ ਨੂੰ ਗ਼ਲਤ ਤਰੀਕੇ ਦੇ ਨਾਲ ਬਾਹਰ ਡੰਕੀ ਲਗਾ ਕੇ ਭੇਜਿਆ ਸੀ ਅਤੇ ਪਨਾਮਾ ਦੇ ਜੰਗਲਾਂ ਦੇ ਵਿਚ ਹੀ ਉਹ ਕਿਤੇ ਗੁੰਮ ਹੋ ਗਿਆ ਜਿਸ ਦਾ ਅੱਜ ਤਕ ਉਨ੍ਹਾਂ ਨੂੰ ਕੋਈ ਪਤਾ ਨਹੀਂ ਚੱਲ ਸਕਿਆ ਹੈ। ਉਨ੍ਹਾਂ ਨੇ ਏਜੰਟ ਦੇ ਵਿਰੁਧ ਪੁਲਿਸ ਪ੍ਰਸ਼ਾਸਨ ਨੂੰ ਵੀ ਸ਼ਿਕਾਇਤ ਕੀਤੀ ਸੀ ਪਰ ਅਜੇ ਤਕ ਏਜੰਟ ਦੇ ਵਿਰੁਧ ਵੀ ਕੋਈ ਕਾਰਵਾਈ ਨਾ ਹੋਣ ਤੇ ਉਨ੍ਹਾਂ ਨੇ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਕੋਲੋਂ ਇਨਸਾਫ਼ ਦੀ ਮੰਗ ਕੀਤੀ ਹੈ ਤਾਂ ਕਿ ਉਨ੍ਹਾਂ ਦਾ ਲਾਪਤਾ ਹੋਇਆ ਪੁੱਤਰ ਵਾਪਸ ਪਰਤ ਸਕੇ।