ਇੰਜ ਕਰੀਏ ਜ਼ਰੂਰਤਮੰਦਾਂ ਦੀ ਮਦਦ......

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਕੋਰੋਨਾ ਵਾਇਰਸ ਦੀ ਮਹਾਂਮਾਰੀ ਤੋਂ ਬਚਣ ਲਈ ਸਮਾਜਕ ਦੂਰੀ ਸੱਭ ਤੋਂ ਜ਼ਰੂਰੀ ਹੈ।

File Photo

ਕੋਰੋਨਾ ਵਾਇਰਸ ਦੀ ਮਹਾਂਮਾਰੀ ਤੋਂ ਬਚਣ ਲਈ ਸਮਾਜਕ ਦੂਰੀ ਸੱਭ ਤੋਂ ਜ਼ਰੂਰੀ ਹੈ। ਪਰ ਇਸ ਮੰਤਵ ਲਈ ਪੂਰੇ ਦੇਸ਼ ’ਚ ਕੀਤੀ ਗਈ ਤਾਲਾਬੰਦੀ ਕਰ ਕੇ ਗ਼ਰੀਬ ਲੋਕਾਂ ਲਈ ਰੋਟੀ ਤਕ ਦਾ ਸੰਕਟ ਪੈਦਾ ਹੋ ਚੁੱਕਾ ਹੈ। ਭਾਵੇਂ ਗ਼ਰੀਬਾਂ ਦੀ ਮਦਦ ਲਈ ਕਈ ਲੋਕ ਲੰਗਰ ਲਗਾ ਰਹੇ ਹਨ ਅਤੇ ਰਾਸ਼ਨ ਵੰਡ ਰਹੇ ਪਰ ਅਜਿਹੀਆਂ ਜ਼ਿਆਦਾਤਰ ਥਾਵਾਂ ’ਤੇ ਲੋਕਾਂ ਦੀ ਭੀੜ ਲੱਗਣ ਨਾਲ ਸਮਾਜਕ ਦੂਰੀ ਕਾਇਮ ਰੱਖਣ ਲਈ ਤਾਲਾਬੰਦੀ ਦਾ ਸਾਰਾ ਮੰਤਵ ਖ਼ਤਮ ਹੋ ਜਾਂਦਾ ਹੈ।

ਅਜਿਹੇ ’ਚ ਦਿੱਲੀ ਦੇ ਪੁਖਰਾਜ ਸਿੰਘ ਨੇ ਲੋਕਾਂ ਨੂੰ ਮੁਫ਼ਤ ਰਾਸ਼ਨ ਵੰਡਣ ਲਈ ਨਵੇਕਲਾ ਉਪਰਾਲਾ ਕੀਤਾ ਹੈ। ਉਸ ਨੇ ਰਾਸ਼ਨ ਨੂੰ ਥੈਲਿਆਂ ’ਚ ਪਾ ਕੇ ਇਕ ਥਾਂ ਇਕੱਠਾ ਕਰ ਦਿਤਾ ਅਤੇ ਜਿਸ ਨੂੰ ਵੀ ਰਾਸ਼ਨ ਦੀ ਜ਼ਰੂਰਤ ਉਹ ਇਕੱਲਾ ਇਕੱਲਾ ਆ ਕੇ ਚੁੱਕ ਕੇ ਰਾਸ਼ਨ ਲਿਜਾ ਰਿਹਾ ਸੀ। ਲੋੜਵੰਦਾਂ ਦੀ ਮਦਦ ਅਤੇ ਸਮਾਜਕ ਦੂਰੀ ਦਾ ਇਸ ਤੋਂ ਵਧੀਆ ਹੋਰ ਕੋਈ ਉਪਰਾਲਾ ਨਹੀਂ ਹੋ ਸਕਦਾ।