ਇਕ ਹੋਰ ਨੌਜਵਾਨ ਨੇ ਵਿਦੇਸ਼ 'ਚ ਗੱਡੇ ਝੰਡੇ, ਜਲੰਧਰ ਦਾ ਪਰਦੀਪ ਸਿੰਘ ਆਸਟ੍ਰੇਲੀਆ 'ਚ ਬਣਿਆ ਪਹਿਲਾ ਜੱਜ

ਏਜੰਸੀ

ਖ਼ਬਰਾਂ, ਪੰਜਾਬੀ ਪਰਵਾਸੀ

51 ਸਾਲਾ ਪਰਦੀਪ ਸਿੰਘ ਟਿਵਾਣਾ ਭਾਵੇ ਇੰਗਲੈਂਡ ਵਿਚ ਜੰਮਿਆ ਸੀ ਪਰ ਉਸ ਦੇ ਮਾਪਿਆਂ ਦਾ ਪਿਛਕੋੜ ਇਸ ਪਿੰਡ ਦੀ ਮਿੱਟੀ ਨਾਲ ਜੁੜਿਆ ਹੋਇਆ ਹੈ।

ਝੋੀ੍ਾਾਜ ਏਗਲੁਪ

ਜਲੰਧਰ - ਪੰਜਾਬੀ ਜਿੱਤੇ ਵੀ ਜਾਂਦੇ ਨੇ ਆਪਣੀ ਮਿਹਨਤ ਨਾਲ ਕੰਮ ਕਰ ਕੇ ਬੁਲੰਦੀਆਂ ਹਾਸਲ ਕਰ ਲੈਂਦੇ ਹਨ। ਪਿਛਲੇ ਕੁੱਝ ਦਿਨਾਂ ਵਿਚ ਕਈ ਭਾਰਤੀਆਂ ਅਤੇ ਪੰਜਾਬੀਆਂ ਨੇ ਵਿਦੇਸ਼ਾਂ ਵਿਚ ਜਾ ਕੇ ਆਪਣੀ ਮਿਹਨਤ ਦੇ ਝੰਡੇ ਗੱਡੇ ਹਨ। ਅਜਿਹਾ ਹੀ ਜਲੰਧਰ ਸ਼ਹਿਰ ਦਾ ਇਕ ਨੌਜਵਾਨ ਆਸਟ੍ਰੇਲੀਆ ਵਿਚ ਪਹਿਲਾ ਭਾਰਤੀ ਜੱਜ ਬਣਿਆ ਹੈ।

ਦਰਅਸਲ ਜ਼ਿਲ੍ਹੇ ਦੇ ਪਿੰਡ ਕੋਟ ਕਲਾਂ ਦੇ ਲੋਕਾਂ ਨੇ ਕੱਲ੍ਹ ਦਾ ਦਿਨ ਉਤਸਵ ਵਜੋਂ ਮਨਾਇਆ ਜਦੋਂ ਉਨ੍ਹਾਂ ਦੇ ਪਿੰਡ ਦਾ ਪਰਦੀਪ ਸਿੰਘ ਟਿਵਾਣਾ ਆਸਟਰੇਲੀਆ ਵਿੱਚ ਇੱਕ ਕਾਊਂਟੀ ਕੋਰਟ ਦਾ ਪਹਿਲਾ ਭਾਰਤੀ ਜੱਜ ਨਿਯੁਕਤ ਹੋਇਆ ਹੈ। ਪਿੰਡ ਵਾਸੀਆਂ ਨੇ ਉਸ ਦੀਆਂ ਤਸਵੀਰਾਂ ਵਾਲਾ ਇੱਕ ਵਧਾਈ ਦਾ ਬੈਨਰ ਬਣਾਇਆ ਹੋਇਆ ਸੀ। ਪਿੰਡ ਦੇ ਲੋਕਾਂ ਨੇ ਦੱਸਿਆ ਕਿ 51 ਸਾਲਾ ਪਰਦੀਪ ਸਿੰਘ ਟਿਵਾਣਾ ਭਾਵੇ ਇੰਗਲੈਂਡ ਵਿਚ ਜੰਮਿਆ ਸੀ

ਪਰ ਉਸ ਦੇ ਮਾਪਿਆਂ ਦਾ ਪਿਛਕੋੜ ਇਸ ਪਿੰਡ ਦੀ ਮਿੱਟੀ ਨਾਲ ਜੁੜਿਆ ਹੋਇਆ ਹੈ। ਇੰਗਲੈਂਡ ਦੇ ਪਹਿਲੇ ਪੱਗੜੀਧਾਰੀ ਐੱਮਪੀ ਤਨਮਨਜੀਤ ਸਿੰਘ ਢੇਸੀ ਦੇ ਚਾਚੇ ਪਰਮਜੀਤ ਸਿੰਘ ਰਾਏਪੁਰ ਨੇ ਦੱਸਿਆ ਕਿ ਪਰਦੀਪ ਸਿੰਘ ਟਿਵਾਣਾ ਦੇ ਮਾਪਿਆਂ ਨਾਲ ਉਨ੍ਹਾਂ  ਦੇ ਪਰਿਵਾਰਕ ਸਬੰਧ ਹਨ। ਸ਼੍ਰੋਮਣੀ ਕਮੇਟੀ ਮੈਂਬਰ ਪਰਮਜੀਤ ਸਿੰਘ ਰਾਏਪੁਰ ਨੇ ਦੱਸਿਆ ਕਿ ਪਿੰਡ ਵਾਸੀਆਂ ਨੇ ਪਰਮਾਤਾਮਾ ਦਾ ਧੰਨਵਾਦ ਕਰਨ ਲਈ ਗੁਰਦੁਆਰਾ ਸਾਹਿਬ ਵਿਚ ਇੱਕ ਸਮਾਗਮ ਕੀਤਾ।