ਨਿਊਜ਼ੀਲੈਂਡ ਵਲੋਂ ਟੋਕੀਉ ਖੇਡਾਂ ਦੇ ਉਦਘਾਟਨ ਸਮਾਰੋਹ ਲਈ ਦੋ ਝੰਡਾ ਬਰਦਾਰਾਂ ਦੀ ਚੋਣ
ਹਿਰੀਨੀ ਨਿਊਜ਼ੀਲੈਂਡ ਦੀ ਉਸ ਟੀਮ ਦੀ ਮੈਂਬਰ ਸੀ, ਜਿਸ ਨੇ 2016 ਰਿਉ ਡੀ ਜਨੇਰਿਉ ਖੇਡਾਂ ਵਿਚ ਚਾਂਦੀ ਤਮਗ਼ਾ ਜਿੱਤਿਆ ਸੀ,ਜਿਥੇ ਰਗਬੀ ਸੈਵਨਸ ਨੇ ਉਲੰਪਿਕ ਵਿਚ ਡੈਬਿਊ ਕੀਤਾ ਸੀ
ਵੈਲਿੰਗਟਨ : ਮਹਿਲਾ ਰਗਬੀ ਟੀਮ ਦੀ ਕਪਤਾਨ ਸਾਰਾ ਹਿਰੀਨੀ ਅਤੇ ਰੋਇੰਗ ਵਿਚ 2 ਵਾਰ ਉਲੰਪਿਕ ਸੋਨ ਤਮਗ਼ਾ ਜੇਤੂ ਹਾਮਿਸ਼ ਬਾਂਡ ਟੋਕੀਉ ਖੇਡਾਂ ਦੇ ਉਦਘਾਟਨ ਸਮਾਰੋਹ ਵਿਚ ਨਿਊਜ਼ੀਲੈਂਡ ਦੇ ਝੰਡਾ ਬਰਦਾਰ ਹੋਣਗੇ। ਹਿਰੀਨੀ ਨਿਊਜ਼ੀਲੈਂਡ ਦੀ ਉਸ ਟੀਮ ਦੀ ਮੈਂਬਰ ਸੀ, ਜਿਸ ਨੇ 2016 ਰਿਉ ਡੀ ਜਨੇਰਿਉ ਖੇਡਾਂ ਵਿਚ ਚਾਂਦੀ ਤਮਗ਼ਾ ਜਿੱਤਿਆ ਸੀ, ਜਿਥੇ ਰਗਬੀ ਸੈਵਨਸ ਨੇ ਉਲੰਪਿਕ ਵਿਚ ਡੈਬਿਊ ਕੀਤਾ ਸੀ।
ਇਹ ਵੀ ਪੜ੍ਹੋ - ਓਮ ਪ੍ਰਕਾਸ਼ ਚੌਟਾਲਾ ਦੀ ਸਜ਼ਾ ਹੋਈ ਪੂਰੀ, ਕਾਗਜ਼ੀ ਕਾਰਵਾਈ ਹੁੰਦੇ ਹੀ ਹੋਣਗੇ ਜੇਲ੍ਹ 'ਚੋਂ ਰਿਹਾਅ
ਉਨ੍ਹਾਂ ਦੀ ਅਗਵਾਈ ਵਿਚ ਟੀਮ ਨੇ 2018 ਰਾਸ਼ਟਰਮੰਡਲ ਖੇਡਾਂ ਅਤੇ ਪਿਛਲੇ ਸਾਲ ਵਿਸ਼ਵ ਸੈਵਨਸ ਸੀਰੀਜ਼ ਵਿਚ ਸੋਨ ਤਮਗ਼ਾ ਜਿਤਿਆ। ਬਾਂਡ ਨੇ ਏਰਿਕ ਮਰੇ ਨਾਲ ਮਿਲ ਕੇ ਕਾਕਸਲੈਸ ਜੋੜੀ ਮੁਕਾਬਲੇ ਵਿਚ ਲੰਡਨ ਅਤੇ ਰਿਉ ਉਲੰਪਿਕ ਵਿਚ ਤਮਗ਼ਾ ਜਿੱਤਿਆ ਸੀ। ਰਿਉ ਉਲੰਪਿਕ ਦੇ ਬਾਅਦ ਬਾਂਡ ਸਾਈਕਲੰਗ ਵਿਚ ਮੁਕਾਬਲਾ ਪੇਸ਼ ਕਰਨ ਲੱਗੇ।
ਇਹ ਵੀ ਪੜ੍ਹੋ - ਹਰੀਸ਼ ਰਾਵਤ ਦਾ ਦਾਅਵਾ, ਕਾਂਗਰਸ ਨੇ 95% ਵਾਅਦੇ ਕੀਤੇ ਪੂਰੇ, ਸਿੱਧੂ ਬਾਰੇ ਵੀ ਕਹੀ ਵੱਡੀ ਗੱਲ
ਉਨ੍ਹਾਂ ਆਸਟ੍ਰੇਲੀਆ ਦੇ ਗੋਲਡ ਕੋਸਟ ਵਿਚ ਰਾਸ਼ਟਰਮੰਡਲ ਖੇਡਾਂ ਵਿਚ ਰੋਡ ਟਾਈਮ ਟ੍ਰਾਇਲ ਦਾ ਕਾਂਸੀ ਤਮਗ਼ਾ ਜਿੱਤਣ ਤੋਂ ਇਲਾਵਾ 4000 ਮੀਟਰ ਵਿਅਕਤੀਗਤ ਪਰਸੁਈਟ ਵਿਚ ਰਾਸ਼ਟਰੀ ਰਿਕਾਰਡ ਬਣਾਇਆ। ਟੋਕੀਉ ਖੇਡਾਂ ਲਈ ਉਨ੍ਹਾਂ ਰੋਇੰਗ ਵਿਚ ਵਾਪਸੀ ਕੀਤੀ ਅਤੇ ਨਿਊਜ਼ੀਲੈਂਡ ਏਟ ਟੀਮ ਦੇ ਮੈਂਬਰ ਹੋਣਗੇ। ਉਲੰਪਿਕ ਦਾ ਉਦਘਾਟਨ ਸਮਾਰੋਹ 23 ਜੁਲਾਈ ਨੂੰ ਹੋਵੇਗਾ।