ਰਾਸ਼ਟਰਪਤੀ ਅਹੁਦਾ ਛੱਡਣ ਤੋਂ ਪਹਿਲਾਂ President ਰਾਮ ਨਾਥ ਕੋਵਿੰਦ ਦਾ ਦੇਸ਼ ਨੂੰ ਸੰਬੋਧਨ, ਪੜ੍ਹੋ ਵੇਰਵਾ
ਕਿਹਾ- ਭਾਰਤ ਦਾ ਲੋਕਤੰਤਰ ਸਭ ਨੂੰ ਮੌਕਾ ਦਿੰਦਾ ਹੈ
ਭਾਰਤ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਅਹੁਦਾ ਛੱਡਣ ਤੋਂ ਇਕ ਦਿਨ ਪਹਿਲਾਂ ਐਤਵਾਰ ਨੂੰ ਰਾਸ਼ਟਰ ਨੂੰ ਸੰਬੋਧਨ ਕੀਤਾ। ਆਪਣੇ ਤਜ਼ਰਬਿਆਂ ਬਾਰੇ ਗੱਲ ਕਰਦਿਆਂ ਰਾਮ ਨਾਥ ਕੋਵਿੰਦ ਨੇ ਕਿਹਾ, "ਬਹੁਤ ਸਾਰੇ ਦੇਸ਼ਵਾਸੀਆਂ ਨੂੰ ਮਿਲਣ ਤੋਂ ਬਾਅਦ, ਮੇਰਾ ਵਿਸ਼ਵਾਸ ਮਜ਼ਬੂਤ ਹੋਇਆ ਹੈ ਕਿ ਸਾਡੇ ਲੋਕ ਹੀ ਅਸਲ ਰਾਸ਼ਟਰ ਨਿਰਮਾਤਾ ਹਨ। ਸਾਡਾ ਭਵਿੱਖ ਅਜਿਹੇ ਮਹਾਨ ਦੇਸ਼ਵਾਸੀਆਂ ਦੇ ਹੱਥਾਂ ਵਿੱਚ ਸੁਰੱਖਿਅਤ ਹੈ।"
ਰਾਸ਼ਟਰਪਤੀ ਨੇ ਕਿਹਾ, "ਜਦੋਂ ਮੈਂ ਆਪਣੇ ਛੋਟੇ ਜਿਹੇ ਪਿੰਡ ਵਿੱਚ ਇੱਕ ਬੱਚੇ ਦੇ ਰੂਪ ਵਿੱਚ ਆਪਣੇ ਭਵਿੱਖ ਨੂੰ ਸਮਝਣ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਉਦੋਂ ਆਜ਼ਾਦੀ ਮਿਲੀ ਨੂੰ ਅਜੇ ਥੋੜ੍ਹਾ ਸਮਾਂ ਹੀ ਹੋਇਆ ਸੀ। ਮੈਨੂੰ ਉਮੀਦ ਸੀ ਕਿ ਮੈਂ ਵੀ ਰਾਸ਼ਟਰ ਨਿਰਮਾਣ ਵਿੱਚ ਕੁਝ ਯੋਗਦਾਨ ਪਾਵਾਂਗਾ। ਇਹ ਭਾਰਤ ਦੀ ਜਮਹੂਰੀ ਤਾਕਤ ਹੈ ਜਿਸ ਨੇ ਭਾਰਤ ਦੇ ਨਾਗਰਿਕਾਂ ਨੂੰ ਕੁਝ ਵੀ ਕਰਨ ਲਈ ਦਰਵਾਜ਼ੇ ਖੋਲ੍ਹ ਦਿੱਤੇ ਹਨ। ਸਾਡੇ ਪੂਰਵਜਾਂ ਅਤੇ ਸਾਡੇ ਆਧੁਨਿਕ ਰਾਸ਼ਟਰ ਨਿਰਮਾਤਾਵਾਂ ਨੇ ਆਪਣੀ ਸਖ਼ਤ ਮਿਹਨਤ ਅਤੇ ਸੇਵਾ ਭਾਵਨਾ ਨਾਲ, ਨਿਆਂ, ਆਜ਼ਾਦੀ, ਬਰਾਬਰੀ ਅਤੇ ਭਾਈਚਾਰਕ ਸਾਂਝ ਦੇ ਆਦਰਸ਼ਾਂ ਨੂੰ ਸਾਕਾਰ ਕੀਤਾ ਹੈ।
ਉਨ੍ਹਾਂ ਦੇ ਨਕਸ਼ੇ ਕਦਮ ਅਤੇ ਅੱਗੇ ਵਧਦੇ ਰਹੋ।" ਰਾਸ਼ਟਰਪਤੀ ਕੋਵਿੰਦ ਨੇ ਕਿਹਾ ਕਿ ਕਾਨਪੁਰ ਦੇਹਾਤ ਜ਼ਿਲ੍ਹੇ ਦੇ ਪਰੌਂਖ ਪਿੰਡ ਦੇ ਬਹੁਤ ਹੀ ਸਾਧਾਰਨ ਪਰਿਵਾਰ ’ਚ ਪਲਿਆ-ਵਧਿਆ ਰਾਮਨਾਥ ਕੋਵਿੰਦ ਅੱਜ ਤੁਹਾਨੂੰ ਸਾਰੇ ਦੇਸ਼ਵਾਸੀਆਂ ਨੂੰ ਸੰਬੋਧਿਤ ਕਰ ਰਿਹਾ ਹੈ, ਇਸ ਲਈ ਮੈਂ ਸਾਡੇ ਦੇਸ਼ ਦੀ ਜੀਵੰਤ ਲੋਕਤੰਤਰਿਕ ਪ੍ਰਣਾਲੀ ਦੀ ਸ਼ਕਤੀ ਨੂੰ ਸਲਾਮ ਕਰਦਾ ਹਾਂ। ਰਾਸ਼ਟਰਪਤੀ ਦੇ ਕਾਰਜਕਾਲ ਦੌਰਾਨ ਆਪਣੇ ਜੱਦੀ ਪਿੰਡ ਦਾ ਦੌਰਾ ਕਰਨਾ ਅਤੇ ਆਪਣੇ ਕਾਨਪੁਰ ਦੇ ਸਕੂਲ ’ਚ ਬਜ਼ੁਰਗ ਅਧਿਆਪਕਾਂ ਦੇ ਪੈਰ ਛੂਹ ਕੇ ਉਨ੍ਹਾਂ ਦਾ ਆਸ਼ੀਰਵਾਦ ਲੈਣਾ ਮੇਰੇ ਜੀਵਨ ਦੇ ਸਭ ਤੋਂ ਯਾਦਗਾਰ ਪਲਾਂ ’ਚ ਹਮੇਸ਼ਾ ਸ਼ਾਮਲ ਰਹੇਗਾ। ਉਨ੍ਹਾਂ ਕਿਹਾ ਕਿ ਮੈਨੂੰ ਆਪਣੇ ਕਾਰਜਕਾਲ ਦੌਰਾਨ ਸਮਾਜ ਦੇ ਸਾਰੇ ਵਰਗਾਂ ਤੋਂ ਪੂਰਾ ਸਹਿਯੋਗ, ਸਮਰਥਨ ਅਤੇ ਆਸ਼ੀਰਵਾਦ ਮਿਲਿਆ ਹੈ।