ਪਾਕਿਸਤਾਨ ’ਚ ਡਿੱਗੀ ਬ੍ਰਹਮੋਸ ਮਿਜ਼ਾਈਲ : ਭਾਰਤੀ ਹਵਾਈ ਫ਼ੌਜ ਦੇ 3 ਅਧਿਕਾਰੀ ਬਰਖ਼ਾਸਤ  

ਏਜੰਸੀ

ਖ਼ਬਰਾਂ, ਪੰਜਾਬੀ ਪਰਵਾਸੀ

9 ਮਾਰਚ ਨੂੰ ਗ਼ਲਤੀ ਨਾਲ ਦਾਗ਼ੀ ਗਈ ਸੀ ਮਿਜ਼ਾਈਲ 

Brahmos Missile

ਨਵੀਂ ਦਿੱਲੀ : 9 ਮਾਰਚ ਨੂੰ ਭਾਰਤ ਦੀ ਇਕ ਬ੍ਰਹਮੋਸ ਮਿਜ਼ਾਈਲ ਪਾਕਿਸਤਾਨ ਦੇ ਮੀਆਂ ਚੰਨੂ ਸ਼ਹਿਰ ਵਿਚ ਡਿੱਗੀ ਸੀ। ਗ਼ਲਤੀ ਨਾਲ ਦਾਗ਼ੀ ਗਈ ਇਸ ਮਿਜ਼ਾਈਲ ’ਤੇ ਅਫਸੋਸ ਪ੍ਰਗਟ ਕਰਦੇ ਹੋਏ ਭਾਰਤ ਨੇ ਜਾਂਚ ਦਾ ਭਰੋਸਾ ਦਿਤਾ ਸੀ। ਹੁਣ ਇਸ ਮਾਮਲੇ ਵਿਚ ਭਾਰਤੀ ਹਵਾਈ ਸੈਨਾ ਦੇ ਤਿੰਨ ਅਧਿਕਾਰੀਆਂ ਨੂੰ ਬਰਖ਼ਾਸਤ ਕਰ ਦਿਤਾ ਗਿਆ ਹੈ।

ਭਾਰਤੀ ਹਵਾਈ ਸੈਨਾ (ਆਈਏਐਫ) ਦੇ ਇਕ ਅਧਿਕਾਰੀ ਨੇ ਦਸਿਆ ਕਿ ਜਿਨ੍ਹਾਂ ਅਧਿਕਾਰੀਆਂ ਨੂੰ ਨੌਕਰੀ ਤੋਂ ਬਰਖ਼ਾਸਤ ਕੀਤਾ ਗਿਆ ਹੈ, ਉਨ੍ਹਾਂ ਵਿਚ ਇਕ ਗਰੁੱਪ ਕੈਪਟਨ, ਇਕ ਵਿੰਗ ਕਮਾਂਡਰ ਅਤੇ ਇਕ ਸਕੁਐਡਰਨ ਲੀਡਰ ਸ਼ਾਮਲ ਹੈ। ਕੇਂਦਰ ਸਰਕਾਰ ਦੇ ਇਸ ਹੁਕਮ ਨੂੰ ਤੁਰਤ ਲਾਗੂ ਕਰ ਦਿਤਾ ਗਿਆ ਹੈ। 23 ਅਗੱਸਤ ਨੂੰ ਸਬੰਧਤ ਹਵਾਈ ਸੈਨਾ ਦੇ ਅਧਿਕਾਰੀਆਂ ਨੂੰ ਇਸ ਹੁਕਮ ਦੀ ਜਾਣਕਾਰੀ ਦਿਤੀ ਗਈ।

ਇਹ ਜਾਣਕਾਰੀ ਭਾਰਤੀ ਹਵਾਈ ਸੈਨਾ ਨੇ ਦਿਤੀ ਹੈ। ਪਾਕਿਸਤਾਨ ਦੇ ਤਤਕਾਲੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਇਸ ’ਤੇ ਉਦੋਂ ਕਿਹਾ ਸੀ ਕਿ ਭਾਰਤੀ ਮਿਜ਼ਾਈਲ ਪਾਕਿਸਤਾਨ ਵਿਚ ਡਿਗਣ ਤੋਂ ਬਾਅਦ ਅਸੀਂ ਜਵਾਬੀ ਕਾਰਵਾਈ ਕਰ ਸਕਦੇ ਸੀ ਪਰ ਅਸੀਂ ਸੰਜਮ ਰਖਿਆ।