Auckland News : 4 ਸਾਲਾ ਅਨਹਦ ਸਿੰਘ ਦਾ ਦਿਮਾਗ਼ ਕੰਪਿਊਟਰ ਨਾਲੋਂ ਤੇਜ਼
ਜਦੋਂ ਉਸ ਨੂੰ ਗੂਗਲ ਸਰਚ ਤੋਂ ਬਿਨਾਂ ਨਾਂਅ ਵਾਲੇ ਝੰਡੇ ਦਿਖਾਏ ਗਏ ਤਾਂ ਉਸ ਨੇ ਕੋਸਟਾ ਰੀਕਾ, ਪਾਕਿਸਤਾਨ, ਨਾਈਜੀਰੀਆ, ਇਟਲੀ, ਕੈਨੇਡਾ ਦੇ ਝੰਡਿਆਂ ਨੂੰ ਵੀ ਪਛਾਣ ਲਿਆ
4-year-old Anhad Singh's brain is faster than a computer Auckland News: ਨੈਲਸਨ ਲਾਗੇ ਬਰਚਵੁੱਡ ਕਿੰਡਰਗਾਰਟਨ ਵਿਖੇ ਪੜ੍ਹਦੇ ਇਕ 4 ਸਾਲਾ ਸਿੱਖ ਸਰਦਾਰ ਬੱਚੇ ਅਨਹਦ ਸਿੰਘ ਨੇ ਹੈੱਡ ਟੀਚਰ ਪਰਡੀ ਕੈਂਪਬੈਲ ਨੂੰ ਅਪਣੀ ਯਾਦ ਸ਼ਕਤੀ ਨਾਲ ਹੈਰਾਨ ਕੀਤਾ ਹੋਇਆ ਹੈ| ਇਹ ਕਹਾਣੀ ਹੈ ਇਕ ਅਜਿਹੇ ਬੱਚੇ ਦੀ, ਜਿਸ ਨੇ ਅਪਣੀ ਛੋਟੀ ਉਮਰ ਵਿਚ ਹੀ ਵੱਡੇ-ਵੱਡੇ ਲੋਕਾਂ ਨੂੰ ਹੈਰਾਨ ਕਰ ਦਿਤਾ| ਅਨਹਦ ਸਿੰਘ ਦਾ ਦਿਮਾਗ ਕੰਪਿਊਟਰ ਨਾਲੋਂ ਵੀ ਤੇਜ਼ ਹੈ| ਅਨਹਦ ਦੀ ਬੁੱਧੀ ਬਹੁਤ ਤੇਜ਼ ਹੈ| ਉਹ ਨਾ ਸਿਰਫ਼ ਪੜ੍ਹਨਾ-ਲਿਖਣਾ ਜਾਣਦਾ ਹੈ ਸਗੋਂ ਉਸ ਨੂੰ ਕਿਤਾਬਾਂ ਅਤੇ ਦੁਨੀਆਂ ਭਰ ਦੇ ਝੰਡਿਆਂ ਵਿਚ ਖ਼ਾਸ ਦਿਲਚਸਪੀ ਹੈ|
ਜਦੋਂ ਉਸ ਨੂੰ ਗੂਗਲ ਸਰਚ ਤੋਂ ਬਿਨਾਂ ਨਾਂਅ ਵਾਲੇ ਝੰਡੇ ਦਿਖਾਏ ਗਏ ਤਾਂ ਉਸ ਨੇ ਕੋਸਟਾ ਰੀਕਾ, ਪਾਕਿਸਤਾਨ, ਨਾਈਜੀਰੀਆ, ਰੂਸ, ਪੁਰਤਗਾਲ, ਇਟਲੀ, ਕੈਨੇਡਾ, ਅਤੇ ਬੰਗਲਾਦੇਸ਼ ਦੇ ਝੰਡਿਆਂ ਨੂੰ ਵੀ ਪਛਾਣ ਲਿਆ| ਇੰਨਾ ਹੀ ਨਹੀਂ, ਉਸ ਨੂੰ ਅੱਧੇ ਦੇਸ਼ਾਂ ਦੀਆਂ ਰਾਜਧਾਨੀਆਂ ਵੀ ਯਾਦ ਹਨ, ਜਿਵੇਂ ਕਿ ਚੀਨ, ਆਸਟਰੇਲੀਆ, ਇੰਗਲੈਂਡ, ਮਿਸਰ, ਪਨਾਮਾ, ਬੋਲੀਵੀਆ, ਅਤੇ ਬ੍ਰਾਜ਼ੀਲ| ਅਨਹਦ ਆਪਣੇ ਕਿੰਡਰਗਾਰਟਨ ਦੇ ਸਾਰੇ ਬੱਚਿਆਂ ਦੇ ਨਾਮ ਪੜ੍ਹ ਸਕਦਾ ਹੈ, ਇਥੋਂ ਤਕ ਕਿ ਜੇ ਉਹ ਨਵੇਂ ਵੀ ਆਏ ਹੋਣ| ਉਹ ਕੋਈ ਵੀ ਸ਼ਬਦ ਪੜ੍ਹ ਸਕਦਾ ਹੈ|
ਉਹਨਾਂ ਨੇ ਕਿੰਡਰਗਾਰਟਨ ਵਿਚ ਅਨਹਦ ਨੂੰ ਉਸ ਦੀ ਦਿਲਚਸਪੀ ਪੂਰੀ ਕਰਨ ਲਈ ਸਾਰੀਆਂ ਸਹੂਲਤਾਂ ਦਿੱਤੀਆਂ ਹੋਈਆਂ ਹਨ| ਜਦੋਂ ਉਸ ਨੂੰ ਗਲੋਬ ਦਿਤਾ ਜਾਂਦਾ ਹੈ ਤਾਂ ਉਹ ਉਸ ਨੂੰ ਘੁਮਾ ਕੇ ਦੇਸ਼ਾਂ ਨੂੰ ਲੱਭਦਾ ਹੈ| ਅਨਹਦ ਦੇ ਮਾਤਾ-ਪਿਤਾ, ਸ੍ਰੀਮਤੀ ਅੰਤਰਪ੍ਰੀਤ ਕੌਰ ਅਤੇ ਕਵਲਪ੍ਰੀਤ ਸਿੰਘ, ਕਹਿੰਦੇ ਹਨ ਕਿ ਉਹਨਾਂ ਨੇ ਕਦੇ ਵੀ ਉਸ ਨੂੰ ਕੁਝ ਸਿੱਖਣ ਲਈ ਨਹੀਂ ਕਿਹਾ; ਉਹ ਬਸ ਉਸ ਦੀ ਦਿਲਚਸਪੀ ਦਾ ਪਾਲਣ ਕਰਦੇ ਹਨ|
ਆਕਲੈਂਡ ਤੋਂ ਹਰਜਿੰਦਰ ਸਿੰਘ ਬਸਿਆਲਾ ਦੀ ਰਿਪੋਰਟ
(For more news apart from “CM Mann expresses grief over Hoshiarpur LPG accident, ” stay tuned to Rozana Spokesman.)