Australia 'ਚ ਭੋਜਨ ਸੁਰੱਖਿਆ ਲਈ ਪੰਜਾਬੀ ਮੂਲ ਦਾ ਵਿਗਿਆਨੀ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਤ
ਇਸ ਰਾਸ਼ਟਰੀ ਪੁਰਸਕਾਰ ਨਾਲ ਆਸਟਰੇਲੀਆ 'ਚ ਭੋਜਨ ਸੁਰੱਖਿਆ ਵਧਾਉਣ ਵਿਚ ਡਾ: ਸਿੰਘ ਦੇ ਮਹੱਤਵਪੂਰਨ ਯੋਗਦਾਨ ਨੂੰ ਮਾਨਤਾ ਮਿਲੀ ਹੈ
Punjabi-origin scientist honored with national award for food safety in Australia: ਸੂਬਾ ਨਿਊ ਸਾਊਥ ਵੇਲਜ਼ ਦੇ ਭੋਜਨ ਵਿਗਿਆਨ ਅਤੇ ਤਕਨਾਲੋਜੀ ਬਾਰੇ ਆਸਟਰੇਲੀਅਨ ਇੰਸਟੀਚਿਊਟ (ਏਆਈਐਫਐਸਟੀ) ਤੋਂ ਐਨਐਸਡਬਲਿਊ ਦੇ ਪ੍ਰਾਇਮਰੀ ਇੰਡਸਟਰੀ ਐਂਡ ਰੀਜਨਲ ਡਿਵੈਲਮੈਂਟ ਵਿਭਾਗ ਵਿਚ ਕੰਮ ਕਰਦੇ ਡਾ: ਸੁਖਵਿੰਦਰ ਪਾਲ ਸਿੰਘ ਨੂੰ ਸਰਵੋਤਮ ਭੋਜਨ ਸੁਰੱਖਿਆ ਪੁਰਸਕਾਰ 2025 ਨਾਲ ਨਿਵਾਜਿਆ ਗਿਆ|
ਇਸ ਰਾਸ਼ਟਰੀ ਪੁਰਸਕਾਰ ਨਾਲ ਆਸਟਰੇਲੀਆ ’ਚ ਭੋਜਨ ਸੁਰੱਖਿਆ ਵਧਾਉਣ ਵਿਚ ਡਾ: ਸਿੰਘ ਦੇ ਮਹੱਤਵਪੂਰਨ ਯੋਗਦਾਨ ਨੂੰ ਮਾਨਤਾ ਮਿਲੀ ਹੈ| ਇਸ ਨਾਲ ਉਨ੍ਹਾਂ ਦੀ ਲੀਡਰਸ਼ਿਪ, ਖੋਜ ਉੱਤਮਤਾ ਅਤੇ ਸਾਰੇ ਲੋਕਾਂ ਲਈ ਯਕੀਨੀ ਬਣਾਉਣ ਲਈ ਅਟੁੱਟ ਵਚਨਬੱਧਤਾ ਉਜਾਗਰ ਹੋਈ ਹੈ| ਇਸ ਮੌਕੇ ਐਨ ਐਸ਼ ਡਬਲਿਯੂ (ਡੀਪੀਆਈਆਰਡੀ) ਡਾਇਰੈਕਟਰ ਡਾ. ਅਲੀਸਨ ਐਂਡਰਸਨ ਨੇ ਕਿਹਾ ਡਾ: ਸੁਖਵਿੰਦਰ ਦਾ ਕੰਮ ਬਾਗ਼ਬਾਨੀ ਸਪਲਾਈ ਚੇਨ ਵਿਚ ਸੁਰੱਖਿਆ ਅਭਿਆਸਾਂ ਵਿਚ ਬਦਲਾਅ ਲਿਆ ਰਿਹਾ ਹੈ, ਜਿਸ ਨਾਲ ਘਰੇਲੂ ਅਤੇ ਨਿਰਯਾਤ ਬਾਜ਼ਾਰ ਪ੍ਰਫੁੱਲਤ ਹੋ ਰਹੇ ਹਨ|
ਪੁਰਸਕਾਰ ਲਈ ਧਨਵਾਦ ਕਰਦਿਆਂ ਡਾ. ਸਿੰਘ ਨੇ ਕਿਹਾ ਅਪਣੀ ਖੋਜ ਭਾਈਵਾਲੀਆਂ ਰਾਹੀਂ ਤਾਜ਼ਾ ਉਗਾਇਆ ਭੋਜਨ ਦੇਸ਼ ਅਤੇ ਵਿਦੇਸ਼ ਦੇ ਖਪਤਕਾਰਾਂ ਲਈ ਸੁਰੱਖਿਅਤ ਅਤੇ ਭਰੋਸੇਮੰਦ ਹੋਵੇ।
ਪਰਥ ਤੋਂ ਪਿਆਰਾ ਸਿੰਘ ਨਾਭਾ ਦੀ ਰਿਪੋਰਟ
(For more news apart from “Punjabi-origin scientist honored with national award for food safety in Australia, ” stay tuned to Rozana Spokesman.)