ਕੈਨੇਡਾ ਦੇ ਪਹਿਲੇ ਸਿੱਖ ਸੈਨੇਟਰ ਸਰਬਜੀਤ ਸਿੰਘ ਸਾਬੀ ਮਰਵਾਹ ਨੇ ਮੈਂਬਰੀ ਤੋਂ ਦਿੱਤਾ ਅਸਤੀਫ਼ਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਮਰਵਾਹ ਨੂੰ ਫੈਂਡਰਲ ਸਰਕਾਰ ਵਲੋਂ ਅਕਤੂਬਰ 2016 ਵਿਚ ਸੈਨੇਟਰ ਨਿਯੁਕਤ ਕੀਤਾ ਗਿਆ ਸੀ।

photo

 

ਟੋਰਾਂਟੋ: ਭਾਰਤ ਅਤੇ ਕੈਨੇਡਾ ਵਿਚਾਲੇ ਹੋਏ ਵਿਵਾਦ ਤੋਂ ਬਾਅਦ ਕੈਨੇਡਾ ਦੇ ਪਹਿਲੇ ਸਿੱਖ ਸੈਨੇਟਰ ਸਰਬਜੀਤ ਸਿੰਘ ਮਰਵਾਹ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿਤਾ ਹੈ। ਮਰਵਾਹ ਨੂੰ ਫੈਂਡਰਲ ਸਰਕਾਰ ਵਲੋਂ ਅਕਤੂਬਰ 2016 ਵਿਚ ਸੈਨੇਟਰ ਨਿਯੁਕਤ ਕੀਤਾ ਗਿਆ ਸੀ।

ਇਹ ਵੀ ਪੜ੍ਹੋ: ਕੈਨੇਡਾ ਵਿੱਚ ਪੜ੍ਹਾਈ ਲਈ ਹਰੇਕ ਸਾਲ 68,000 ਕਰੋੜ ਰੁਪਏ ਖਰਚ ਕਰਦੇ ਹਨ ਪੰਜਾਬੀ ਵਿਦਿਆਰਥੀ 

ਇਸ ਅਹੁਦੇ ਦੀ ਮਿਆਦ 2026 ਤੱਕ ਸੀ। ਭਾਰਤ ਦੇ ਜੰਮਪਲ ਸਾਬੀ ਮਰਵਾਹ ਦਿੱਲੀ ਯੂਨੀਵਰਸਿਟੀ ਤੋਂ ਇਕਨਾਮਿਕਸ ਵਿਚ ਮਾਸਟਰ ਹਨ। ਮਰਵਾਹ ਵਲੋਂ ਕੈਨੇਡੀਅਨ ਸੈਨੇਟਰ ਦੇ ਸਨਮਾਨਯੋਗ ਅਹੁਦੇ ਤੋਂ ਦਿਤੇ ਅਸਤੀਫਾ ਦੇ ਕਾਰਨਾਂ ਦਾ ਅਜੇ ਤੱਕ ਕੋਈ ਵੀ ਪਤਾ ਨਹੀ ਚੱਲ ਸਕਿਆ। 

ਇਹ ਵੀ ਪੜ੍ਹੋ: ਕਾਵੇਰੀ ਦੇ ਪਾਣੀ ਨੂੰ ਲੈ ਕੇ 26 ਸਤੰਬਰ ਨੂੰ ਬੈਂਗਲੁਰੂ ਬੰਦ ਦਾ ਸੱਦਾ; ਜਾਣੋ ਕੀ-ਕੀ ਹੋਵੇਗਾ ਬੰਦ  

ਮਰਵਾਹ ਕੈਨੇਡੀਅਨ ਸੈਨੇਟ ਵਿਚ ਨਿਯੁਕਤ ਹੋਣ ਵਾਲੇ ਪਹਿਲੇ ਸਿੱਖ ਸਨ ਅਤੇ ਉਨ੍ਹਾਂ ਦਾ ਕਾਰਜਕਾਲ ਸੰਨ 2026 ਤੱਕ ਸੀ। ਜਸਟਿਨ ਟਰੂਡੋ ਨੇ ਉਹਨਾਂ ਨੂੰ ਸੈਨੇਟ ਵਿੱਚ ਨਿਯੁਕਤ ਕੀਤਾ ਸੀ। ਸਰਬਜੀਤ ਮਰਵਾਹ ਦਾ ਪਿਛੋਕੜ ਅਤੇ ਜਨਮ ਪੱਛਮੀ ਬੰਗਾਲ ਦੇ ਕੋਲਕਾਤਾ ਤੋਂ ਹੈ। ਉਹ ਸੇਂਟ ਸਟੀਫਨ ਕਾਲਜ, ਦਿੱਲੀ ਅਤੇ ਦਿੱਲੀ ਸਕੂਲ ਆਫ ਇਕਨਾਮਿਕਸ ਦੇ ਸਾਬਕਾ ਵਿਦਿਆਰਥੀ ਰਹੇ। ਉਨ੍ਹਾਂ ਨੇ ਕੈਲੀਫੋਰਨੀਆ ਯੂਨੀਵਰਸਿਟੀ ਤੋਂ ਐਮ.ਬੀ.ਏ.ਕੀਤੀ। ਮਰਵਾਹ ਸਕੋਸ਼ੀਆ ਨਾਮੀਂ ਬੈਂਕ ਦੇ ਚੇਅਰਮੈਨ ਵੀ ਰਹੇ।