Indian Student Dies in Australia: ਆਸਟਰੇਲੀਆ ਵਿਚ ਭਾਰਤੀ ਵਿਦਿਆਰਥੀ ਦੀ ਹਾਦਸੇ ਵਿਚ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਕਰੀਬ ਤਿੰਨ ਸਾਲ ਪਹਿਲਾਂ ਵਿਦਿਆਰਥੀ ਵੀਜ਼ੇ 'ਤੇ ਆਸਟਰੇਲੀਆ ਆਇਆ ਸੀ।

Indian student dies in accident in Australia Haryana News

 Indian student dies in accident in Australia Haryana News: ਆਸਟਰੇਲੀਆ ਵਿਚ ਵਿਦਿਆਰਥੀ ਵੀਜ਼ਾ ’ਤੇ ਆਏ ਨੌਜਵਾਨ ਪ੍ਰਭਜੋਤ ਸਿੰਘ (25) ਦੀ ਕੰਮ ਦੌਰਾਨ ਦਰਦਨਾਕ ਤਰੀਕੇ ਨਾਲ ਮੌਤ ਹੋ ਗਈ। ਉਹ ਹਰਿਆਣਾ ਦੇ ਪਿੰਡ ਹਰੀਪੁਰਾ ਜ਼ਿਲ੍ਹਾ ਸਿਰਸਾ ਦਾ ਵਸਨੀਕ ਸੀ। ਕਰੀਬ ਤਿੰਨ ਸਾਲ ਪਹਿਲਾਂ ਵਿਦਿਆਰਥੀ ਵੀਜ਼ੇ ’ਤੇ ਆਸਟਰੇਲੀਆ ਆਇਆ ਸੀ।

ਉਹ ਪੜ੍ਹਾਈ ਦੇ ਨਾਲ-ਨਾਲ ਅਪਣੀਆਂ ਫ਼ੀਸਾਂ ਤੇ ਖ਼ਰਚੇ ਕੱਢਣ ਲਈ ਟਰਾਂਸਪੋਰਟ ਕੰਪਨੀ ’ਚ ਕੰਮ ਕਰਦਾ ਸੀ। ਉਹ ਸ਼ੁਕਰਵਾਰ ਨੂੰ ਕੰਪਨੀ ਦੀ ਸਾਈਟ ’ਤੇ ਕੰਮ ਕਰ ਰਿਹਾ ਸੀ। ਜਦੋਂ ਉਹ ਰਿਵਰਸ ਹੋ ਰਹੇ ਲੋਡਰ ਦਾ ਗੇਟ ਬੰਦ ਕਰ ਰਿਹਾ ਸੀ ਤਾਂ ਅਚਾਨਕ ਉਹ ਲੋਡਰ ਅਤੇ ਟਰੇਲਰ ਵਿਚਕਾਰ ਫਸ ਗਿਆ ਅਤੇ ਮੌਕੇ ’ਤੇ ਹੀ ਦਮ ਤੋੜ ਗਿਆ।

ਪ੍ਰਭਜੋਤ ਦੀ ਮ੍ਰਿਤਕ ਦੇਹ ਭਾਰਤ ਲਿਆਉਣ ਲਈ ਉਸ ਦੇ ਦੋਸਤ ਭਾਰਤੀ ਦੂਤਘਰ ਤੋਂ ਸਹਾਇਤਾ ਲਈ ਫੰਡ ਜੁਟਾ ਰਹੇ ਹਨ। ਉਸ ਦੇ ਨਜ਼ਦੀਕੀ ਗੁਰਸਿਮਰਤ ਸਿੰਘ ਢਿੱਲੋਂ ਨੇ ਦਸਿਆ ਕਿ ਪ੍ਰਭਜੋਤ ਬੜਾ ਹੀ ਮਿਹਨਤੀ ਤੇ ਸਾਊ ਸੁਭਾਅ ਵਾਲਾ ਨੌਜਵਾਨ ਸੀ। 

(For more news apart from “ Indian student dies in accident in Australia Haryana News  , ” stay tuned to Rozana Spokesman.)