Punjabi youth died in Philippines: ਰੋਜ਼ੀ ਰੋਟੀ ਕਮਾਉਣ ਫਿਲਪੀਨਜ਼ ਗਏ ਪੰਜਾਬੀ ਨੌਜਵਾਨ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

2018 ਵਿਚ ਵਿਦੇਸ਼ ਗਿਆ ਸੀ ਕਰਮਜੀਤ ਸਿੰਘ

Punjabi youth died in Philippines

Punjabi youth died in Philippines: ਜ਼ਿਲ੍ਹਾ ਮਾਨਸਾ ਦੇ ਪਿੰਡ ਕਲਹਿਰੀ ਦੇ ਇਕ ਨੌਜਵਾਨ ਦੀ ਵਿਦੇਸ਼ ਵਿਚ ਮੌਤ ਹੋ ਜਾਣ ਦੀ ਖ਼ਬਰ ਮਿਲੀ ਹੈ। ਮਿਲੀ ਜਾਣਕਾਰੀ ਅਨੁਸਾਰ ਪਿੰਡ ਕਲਹਿਰੀ ਦਾ ਕਰਮਜੀਤ ਸਿੰਘ 2018 ਵਿਚ ਰੋਜ਼ੀ ਰੋਟੀ ਕਮਾਉਣ ਲਈ ਫਿਲਪੀਨਜ਼ ਦੇ ਮਨੀਲਾ ਵਿਚ ਗਿਆ ਹੋਇਆ ਸੀ। ਬੀਤੇ ਦਿਨ ਪ੍ਰਵਾਰ ਨੂੰ ਉਸ ਦੀ ਮੌਤ ਦੀ ਖ਼ਬਰ ਮਿਲੀ, ਜਿਸ ਮਗਰੋਂ ਪਿੰਡ ਵਿਸ ਸੋਗ ਦੀ ਲਹਿਰ ਦੌੜ ਗਈ ਹੈ।

ਮ੍ਰਿਤਕ ਕਰਮਜੀਤ ਦੇ ਪਿਤਾ ਆਤਮਾ ਸਿੰਘ ਇਕ ਗਰੀਬ ਕਿਸਾਨ ਹਨ ਅਤੇ ਪ੍ਰਵਾਰ ਕੋਲ ਕੁੱਲ ਡੇਢ ਏਕੜ ਜ਼ਮੀਨ ਹੈ। ਪਿਤਾ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਪੁੱਤਰ ਦੀ ਦੇਹ ਪੰਜਾਬ ਮੰਗਵਾਈ ਜਾਵੇ ਤਾਂ ਜੋ ਪ੍ਰਵਾਰ ਅਪਣੇ ਪੁੱਤ ਦੀਆਂ ਅੰਤਿਮ ਰਸਮਾ ਕਰ ਸਕੇ।

 (For more news apart from Punjabi youth died in Philippines, stay tuned to Rozana Spokesman)