New York: ਹਾਰਲੇਮ ਦੇ ਅਪਾਰਟਮੈਂਟ 'ਚ ਲੱਗੀ ਭਿਆਨਕ ਅੱਗ, ਭਾਰਤੀ ਨੌਜਵਾਨ ਦੀ ਮੌਤ 

ਏਜੰਸੀ

ਖ਼ਬਰਾਂ, ਪੰਜਾਬੀ ਪਰਵਾਸੀ

ਲੋਕਾਂ ਨੇ ਆਪਣੇ ਆਪ ਨੂੰ ਬਚਾਉਣ ਲਈ ਖਿੜਕੀ ਤੋਂ ਮਾਰੀ ਛਾਲ, 17 ਜਖ਼ਮੀ 

Fazil Khan

New York:  ਹਾਰਲੇਮ - ਨਿਊਯਾਰਕ ਤੋਂ ਇੱਕ ਦੁਖਦਾਈ ਘਟਨਾ ਸਾਹਮਣੇ ਆਈ ਹੈ। ਹਾਰਲੇਮ ਸਥਿਤ ਇੱਕ ਅਪਾਰਟਮੈਂਟ ਵਿਚ ਲੱਗੀ ਭਿਆਨਕ ਅੱਗ ਵਿਚ 27 ਸਾਲਾ ਭਾਰਤੀ ਨਾਗਰਿਕ ਦੀ ਮੌਤ ਹੋ ਗਈ। ਦੱਸ ਦਈਏ ਕਿ ਮ੍ਰਿਤਕ ਦੀ ਪਛਾਣ ਫਾਜ਼ਿਲ ਖਾਨ ਵਜੋਂ ਹੋਈ ਹੈ। ਨਿਊਯਾਰਕ ਵਿਚ ਭਾਰਤੀ ਦੂਤਾਵਾਸ ਖਾਨ ਦੇ ਦੋਸਤਾਂ ਅਤੇ ਪਰਿਵਾਰ ਨਾਲ ਲਗਾਤਾਰ ਸੰਪਰਕ ਵਿਚ ਹਨ।

ਨਿਊਯਾਰਕ ਸਥਿਤ ਭਾਰਤੀ ਦੂਤਾਵਾਸ ਨੇ ਸੋਸ਼ਲ ਮੀਡੀਆ 'ਤੇ ਕਿਹਾ ਕਿ 'ਨਿਊਯਾਰਕ ਦੇ ਹਾਰਲੇਮ 'ਚ ਅੱਗ ਲੱਗਣ ਦੀ ਘਟਨਾ 'ਚ 27 ਸਾਲਾ ਫਾਜ਼ਿਲ ਖਾਨ ਦੀ ਮੌਤ ਬਾਰੇ ਜਾਣ ਕੇ ਦੁਖੀ ਹਾਂ। ਅਸੀਂ ਖਾਨ ਦੇ ਪਰਿਵਾਰ ਅਤੇ ਦੋਸਤਾਂ ਨਾਲ ਲਗਾਤਾਰ ਸੰਪਰਕ ਵਿਚ ਹਾਂ। ਨਾਲ ਹੀ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਭਾਰਤ ਵਾਪਸ ਲਿਆਉਣ ਲਈ ਹਰ ਸੰਭਵ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ। 

ਨਿਊਯਾਰਕ ਫਾਇਰ ਡਿਪਾਰਟਮੈਂਟ ਦੇ ਅਨੁਸਾਰ, ਸੇਂਟ ਨਿਕੋਲਸ ਪਲੇਸ ਅਪਾਰਟਮੈਂਟ ਬਿਲਡਿੰਗ ਵਿਚ ਸ਼ੁੱਕਰਵਾਰ ਨੂੰ ਲਿਥੀਅਮ-ਆਇਨ ਬੈਟਰੀਆਂ ਕਰ ਕੇ ਅੱਗ ਲੱਗੀ। ਇਕ ਹੋਰ ਰਿਪੋਰਟ ਮੁਤਾਬਕ ਇਸ ਘਟਨਾ ਵਿਚ 17 ਹੋਰ ਜ਼ਖਮੀ ਹੋ ਗਏ। ਲੋਕਾਂ ਨੇ ਅੱਗ ਤੋਂ ਬਚਣ ਲਈ ਰੱਸੀ ਦੀ ਮਦਦ ਲਈ। ਐਂਜੀ ਰੈਚਫੋਰਡ ਨਾਂ ਦੇ ਵਿਅਕਤੀ ਨੇ ਕਿਹਾ ਕਿ 'ਅੱਗ ਸਿਖ਼ਰ 'ਤੇ ਲੱਗੀ ਸੀ।

ਪੁਲਿਸ ਲੋਕਾਂ ਨਾਲ ਉਤਾਰ ਰਹੀ ਸੀ। ਲੋਕ ਆਪਣੇ ਆਪ ਨੂੰ ਬਚਾਉਣ ਲਈ ਖਿੜਕੀ ਤੋਂ ਬਾਹਰ ਛਾਲਾਂ ਮਾਰ ਰਹੇ ਸਨ। "ਮੇਰੇ ਕੋਲ ਕੁਝ ਨਹੀਂ ਹੈ," ਅਕਿਲ ਜੋਨਸ ਨੇ ਕਿਹਾ, ਇੱਕ ਨਿਵਾਸੀ ਜੋ ਆਪਣੇ ਪਿਤਾ ਨਾਲ ਅੱਗ ਤੋਂ ਬਚ ਗਿਆ ਸੀ ਉਸ ਨੇ ਕਿਹਾ ਕਿ ਬੱਸ ਮੇਰਾ ਫ਼ੋਨ, ਮੇਰੀਆਂ ਚਾਬੀਆਂ ਅਤੇ ਮੇਰੇ ਪਿਤਾ ਜੀ। ਫਾਇਰ ਅਧਿਕਾਰੀਆਂ ਮੁਤਾਬਕ 18 ਲੋਕਾਂ ਨੂੰ ਬਚਾਇਆ ਗਿਆ ਹੈ।

12 ਲੋਕਾਂ ਨੂੰ ਸਥਾਨਕ ਹਸਪਤਾਲ ਲਿਜਾਇਆ ਗਿਆ ਅਤੇ ਚਾਰ ਪੀੜਤਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਵਿਭਾਗ ਦੇ ਮੁਖੀ ਜੌਹਨ ਹੋਜੰਸ ਨੇ ਕਿਹਾ ਕਿ ਅੱਗ ਇੰਨੀ ਭਿਆਨਕ ਸੀ ਕਿ ਕਮਰੇ ਦੇ ਦਰਵਾਜ਼ੇ ਤੋਂ ਅੱਗ ਦੀਆਂ ਲਪਟਾਂ ਨਿਕਲ ਰਹੀਆਂ ਸਨ ਅਤੇ ਪੌੜੀਆਂ ਵਿਚੋਂ ਦੀ ਕੋਈ ਵੀ ਲੰਘ ਨਹੀਂ ਸਕਦਾ ਸੀ।